ਪੰਜਾਬ ‘ਚ ਆਟਾ-ਦਾਲ ਸਕੀਮ ਨੂੰ ਲੈ ਕੇ ਹਾਈਕੋਰਟ ਵੱਲੋਂ ਸਰਕਾਰ ਨੂੰ ਰਾਹਤ

ਚੰਡੀਗੜ੍ਹ : ਪੰਜਾਬ ‘ਚ ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੂਬਾ ਸਰਕਾਰ ਨੂੰ ਰਾਹਤ ਦਿੱਤੀ ਗਈ ਹੈ। ਅਦਾਲਤ ਨੇ ਆਟਾ-ਦਾਲ ਯੋਜਨਾ ਦੀ ਵੰਡ ਡਿਪੂ ਹੋਲਡਰਾਂ ਤੋਂ ਲੈ ਕੇ ਹੋਰ ਏਜੰਸੀਆਂ ਨੂੰ ਦੇਣ ਦੇ ਮਾਮਲੇ ‘ਚ ਸਿੰਗਲ ਜੱਜ ਵੱਲੋਂ ਲਾਈ ਰੋਕ ਨੂੰ ਹਟਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਸਿੰਗਲ ਬੈਂਚ ਨਹੀਂ ਕਰ ਸਕਦਾ।

ਅਦਾਲਤ ਵੱਲੋਂ ਇਹ ਮਾਮਲਾ ਡਬਲ ਬੈਂਚ ਨੂੰ ਰੈਫ਼ਰ ਕਰਨ ਦੀ ਗੱਲ ਕਹੀ ਗਈ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਟੈਂਡਰ ਨਾਲ ਸਬੰਧਿਤ ਸੀ, ਜਿਸ ਦੀ ਸੁਣਵਾਈ ਡਬਲ ਬੈਂਚ ਹੀ ਕਰਦਾ ਹੈ।

ਗਲਤੀ ਦੇ ਨਾਲ ਉਕਤ ਪਟੀਸ਼ਨ ਸਿੰਗਲ ਬੈਂਚ ਨੂੰ ਭੇਜ ਦਿੱਤੀ ਗਈ ਸੀ। ਇਸ ‘ਤੇ ਸਿੰਗਲ ਬੈਂਚ ਨੇ ਸੁਣਵਾਈ ਕਰਦੇ ਹੋਏ ਸਰਕਾਰ ਦੀ ਨਵੀਂ ਆਟਾ ਵੰਡ ਯੋਜਨਾ ‘ਤੇ ਰੋਕ ਲਾ ਦਿੱਤੀ ਸੀ। ਇਸ ਦੇ ਖ਼ਿਲਾਫ਼ ਡਿਪੂ ਹੋਲਡਰ ਹਾਈਕੋਰਟ ਪੁੱਜੇ ਸਨ। ਹੁਣ ਸਿੰਗਲ ਬੈਂਚ ਨੇ ਇਸ ਮਾਮਲੇ ਸਬੰਧੀ ਲਾਈ ਰੋਕ ਦੇ ਹੁਕਮ ਵਾਪਸ ਲੈ ਲਏ ਹਨ।

Leave a Reply

Your email address will not be published. Required fields are marked *