ਮਹਰੂਮ ਸਿੱਧੂ ਮੂਸੇਵਾਲਾ ਨੂੰ ਮਿਲਿਆ ਯੂਟਿਊਬ ਡਾਇੰਮਡ ਪਲੇ ਬਟਨ

ਜਲੰਧਰ : ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ। ਹਾਲੇ ਵੀ ਉਨ੍ਹਾਂ ਦਾ ਨਾਂ ਸੁਰਖੀਆਂ ‘ਚ ਬਣਿਆ ਹੋਇਆ ਹੈ। ਮਰਨ ਉਪਰੰਤ ਸਿੱਧੂ ਮੂਸੇਵਾਲਾ ਦੇ ਕਈ ਗੀਤ ਕਿੰਨੇ ਹੀ ਮਹੀਨੇ ਟਰੈਂਡਿੰਗ ‘ਚ ਰਹੇ। ਹੁਣ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਜੀ ਹਾਂ, ਯੂਟਿਊਬ ਨੇ ਸਨਮਾਨ ਵਜੋਂ ਸਿੱਧੂ ਮੂਸੇਵਾਲਾ ਨੂੰ ਡਾਇੰਮਡ ਪਲੇ ਬਟਨ ਦਿੱਤਾ ਹੈ।

ਦੱਸ ਦਈਏ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਯੂਟਿਊਬ ‘ਤੇ 1 ਕਰੋੜ ਸਬਸਕ੍ਰਾਈਬਰ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਯੂਟਿਊਬ ‘ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹਨ। ਉਨ੍ਹਾਂ ਨੂੰ ਹਾਲ ਹੀ ‘ਚ ਇਹ ਸਨਮਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਹੋਰ ਕਿਸੇ ਵੀ ਪੰਜਾਬੀ ਗਾਇਕ ਦੇ ਨਾ ਤਾਂ ਇੱਕ ਕਰੋੜ ਸਬਸਕ੍ਰਾਈਬਰ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਹ ਪ੍ਰਾਪਤੀ ਮਿਲੀ ਹੈ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਮਿਊਜ਼ਿਕ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ। ਉਨ੍ਹਾਂ ਦੇ ਮਰਨ ਉਪਰੰਤ ਵੀ ਉਨ੍ਹਾਂ ਦੇ ਗੀਤ ਲੋਕ ਸੁਣ ਰਹੇ ਹਨ। ਉਨ੍ਹਾਂ ਦੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ ‘ਚ ‘ਦਿ ਲਾਸਟ ਰਾਈਡ’, ‘295’, ‘ਲੈਵਲਜ਼’, ‘ਈਸਟ  ਸਾਈਡ ਫ਼ਲੋ’ ਅਤੇ ਹੋਰ ਕਈ ਗੀਤ ਹਨ। ਇਸ ਦੇ ਨਾਲ-ਨਾਲ ਮੂਸੇਵਾਲਾ ਦਾ ਸੋਸ਼ਲ ਮੀਡੀਆ ‘ਤੇ ਵੀ ਦਬਦਬਾ ਹੈ। ਇੰਸਟਾਗ੍ਰਾਮ ‘ਤੇ ਸਿੱਧੂ ਮੂਸੇਵਾਲਾ ਦੇ 1 ਕਰੋੜ ਤੋਂ ਵੱਧ ਫ਼ਾਲੋਅਰਜ਼ ਹਨ ਅਤੇ ਯੂਟਿਊਬ ‘ਤੇ 1 ਕਰੋੜ ਸਬਸਕ੍ਰਾਈਬਰ ਹਨ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *