ਸੈਂਸੈਕਸ ਵਿੱਚ 1100 ਤੇ ਨਿਫਟੀ ਵਿਚ 300 ਅੰਕਾਂ ਦੀ ਗਿਰਾਵਟ

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਬੀਐੱਸਈ ਸੈਂਸੈਕਸ ਵਿਚ ਅੱਜ 1,100 ਅੰਕਾਂ ਤੋਂ ਵਧ ਦੀ ਗਿਰਾਵਟ ਦਰਜ ਕੀਤੀ ਗਈ ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 300 ਤੋਂ ਵੱਧ ਅੰਕ ਹੇਠਾਂ ਆ ਗਿਆ। ਇਸ ਗਿਰਾਵਟ ਨਾਲ ਨਿਵੇਸ਼ਕਾਂ ਨੂੰ 4 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ਼ੇਅਰ ਬਾਜ਼ਾਰ ’ਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਕਾਰਨ ਬੀਐਸਈ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 4 ਲੱਖ ਕਰੋੜ ਰੁਪਏ ਡਿੱਗ ਕੇ 277.58 ਲੱਖ ਕਰੋੜ ਰੁਪਏ ਰਹਿ ਗਿਆ ਹੈ।

Leave a Reply

Your email address will not be published. Required fields are marked *