ਸੌਦਾ ਸਾਧ ਦੀ ਫ਼ੈਮਿਲੀ ID: ਪਤਨੀ, ਮਾਤਾ-ਪਿਤਾ ਦਾ ਨਾਂ ਗ਼ਾਇਬ, ਹਨੀਪ੍ਰੀਤ ਦਾ ਨਾਂ ਜੋੜਿਆ, ਵਾਇਰਲ ਹੋਈ ਆਈਡੀ

ਚੰਡੀਗੜ੍ਹ : ਹਨੀਪ੍ਰੀਤ ਸੌਦਾ ਸਾਧ ਦੇ ਬੇਹੱਦ ਨੇੜੇ ਹੈ।  ਇਸ ਰਿਸ਼ਤੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਜਦੋਂ ਦੋ ਧੀਆਂ ਤੋਂ ਬਾਅਦਅ ਸਾਧ ਦਾ ਮੁੰਡਾ ਵੀ ਵਿਦੇਸ਼ ਪੁੱਜਾ ਤਾਂ ਹਨੀਪ੍ਰੀਤ ਦੀ ਡੇਰੇ ‘ਤੇ ਅਜ਼ਾਰੇਦਾਰੀ ਹੋਣ ਦੀ ਗੱਲ ਸਾਹਮਣੇ ਆਈ। ਹਾਲਾਂਕਿ ਡੇਰੇ ਨੇ ਇਸ ਗੱਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸੌਦਾ ਸਾਧ ਹੀ ਡੇਰਾ ਦਾ ਮੁਖੀ ਹੈ। ਪਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਹੁਣ ਇਕ ਹੋਰ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਧ ਦੀ ਫੈਮਿਲੀ ਆਈਡੀ ‘ਚ ਪਤਨੀ ਤੇ ਮਾਂ, ਪਿਤਾ ਦਾ ਨਾਂ ਨਹੀਂ, ਸਗੋਂ ਉਸ ਵਿਚ ਹਨੀਪ੍ਰੀਤ ਦਾ ਨਾਮ ਜੁੜਵਾਇਆ ਗਿਆ ਹੈ। ਪਰਿਵਾਰਕ ID ‘ਚ ਸੋਧ ਇਸ ਸਾਲ ਦੇ ਜੁਲਾਈ ਮਹੀਨੇ ਦੀ ਦਿਖਾਈ ਗਈ ਹੈ। ਇਸ ਆਈਡੀ ਦੇ ਜਨਤਕ ਹੋਣ ਨਾਲ ਸਾਧ ਤੇ ਪਰਿਵਾਰ ਵਿਚਾਲੇ ਵਧਦੀ ਦੂਰੀ ਦਾ ਕਾਰਨ ਵੀ ਇਕ ਤਰ੍ਹਾਂ ਨਾਲ ਸਪੱਸ਼ਟ ਹੋ ਗਿਆ ਹੈ।

ਹਰਿਆਣਾ ਦੀ ਸੁਨਾਰੀਆ ਜੇਲ੍ਹ ‘ਚ ਬੰਦ ਸਾਧ ਨੇ ਆਪਣੀ ਫੈਮਿਲੀ ID ‘ਚ ਨਾ ਤਾਂ ਆਪਣੀ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਤੇ ਨਾ ਹੀ ਆਪਣੀ ਮਾਂ ਨਸੀਬ ਕੌਰ ਤੇ ਨਾ ਹੀ ਪਿਤਾ ਦਾ, ਪਰ ਹਨੀਪ੍ਰੀਤ ਦਾ ਨਾਂ ਦਰਜ ਹੈ। ਯੂਪੀ ਦੇ ਬਾਗਪਤ ਆਸ਼ਰਮ ‘ਚ ਰਹਿਣ ਦੌਰਾਨ ਬਣੀ ID ‘ਚ ਹਨੀਪ੍ਰੀਤ ਨੂੰ ਸਾਧ ਦੀ ਮੁੱਖ ਸ਼ਿਸ਼ ਤੇ ਮੂੰਹ-ਬੋਲੀ ਧੀ ਦੱਸਿਆ ਗਿਆ ਹੈ। ਰਾਮ ਰਹੀਮ ਨੇ ਆਪਣੇ ਪਿਤਾ ਤੇ ਮਾਤਾ ਦੇ ਨਾਂ ਵਾਲੇ ਕਾਲਮ ‘ਚ ਸ਼ਿਸ਼ ਅਤੇ ਗੱਦੀਨਸ਼ੀਨ ਸ਼ਾਹ ਸਤਨਾਮ ਅੰਕਿਤ ਕਰਵਾਇਆ ਹੈ।

Leave a Reply

Your email address will not be published. Required fields are marked *