ਅਮਰੀਕਾ ‘ਚ ਕਤਲ ਕੀਤੇ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ

ਟਾਂਡਾ ਉੜਮੁੜ/ਭੋਗਪੁਰ: ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਚ ਅਗਵਾ ਕਰਨ ਉਪਰੰਤ ਚਾਰ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਪੰਜਾਬੀਆਂ ਦੀਆਂ ਲਾਸ਼ਾਂ ਕੈਲੀਫੋਰਨੀਆ ਵਿਚ ਪੁਲਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕਾਂ ਵਿਚ ਸ਼ਾਮਲ ਜਲੰਧਰ ਦੇ ਭੋਗਪੁਰ ਦੇ ਪਿੰਡ ਜੰਡੀਰਾਂ ਨਾਲ ਸੰਬੰਧਤ ਜਸਲੀਨ ਕੌਰ ਦੇ ਪੇਕੇ ਪਰਿਵਾਰ ਵਿਚ ਵੀ ਜਿਵੇਂ ਹੀ ਮੌਤ ਦੀ ਖ਼ਬਰ ਪੁੱਜੀ ਤਾਂ ਚੀਕ ਚਿਹਾੜਾ ਪੈ ਗਿਆ।।

PunjabKesari

ਜਸਲੀਨ ਕੌਰ ਪਤਨੀ ਜਸਦੀਪ ਸਿੰਘ ਅਤੇ ਅੱਠ ਮਹੀਨਿਆਂ ਦੀ ਬੱਚੀ ਆਰੂਹੀ, ਉਨ੍ਹਾਂ ਦੇ ਦਾਮਾਦ ਜਸਦੀਪ ਸਿੰਘ ਤੇ ਉਨ੍ਹਾਂ ਦੇ ਭਰਾ ਅਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਜੰਡੀਰਾਂ ਅਤੇ ਨੇੜਲੇ ਇਲਾਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ। ਹਾਲਾਂਕਿ ਇਸ ਤੋਂ ਪਹਿਲਾਂ ਇਸ ਕਤਲ ਕਾਂਡ ਵਿੱਚ ਕਤਲ ਕੀਤੀ ਗਈ ਜਸਲੀਨ ਕੌਰ ਦੇ ਪਿਤਾ ਸਤਨਾਮ ਸਿੰਘ ਦੇ ਕੋਲ ਪਿੰਡ ਅਤੇ ਆਸ ਪਾਸ ਦੇ ਲੋਕ ਸੁੱਖ ਸਾਂਦ ਦਾ ਪਤਾ ਲੈਣ ਵਾਸਤੇ ਆ ਰਹੇ ਸਨ ਪਰ ਅੱਜ ਸਵੇਰੇ ਹੀ ਉਕਤ ਪੰਜਾਬੀਆਂ ਦੀ ਮੌਤ ਦੀ ਖ਼ਬਰ ਸਬੰਧੀ ਵਿਦੇਸ਼ ਤੋਂ ਟੈਲੀਫੋਨ ਆਉਂਦਿਆਂ ਹੀ ਜਸਲੀਨ ਕੌਰ ਦੇ ਪਿਤਾ ਸਤਨਾਮ ਸਿੰਘ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ ਅਤੇ ਪੂਰੇ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ।  ਇਸ ਮੌਕੇ ਜਸਲੀਨ ਦੇ ਪਿਤਾ ਸਤਨਾਮ ਸਿੰਘ ਉਸ ਦੀ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ।

 

PunjabKesari

ਦੁੱਖ਼ ਦਾ ਪ੍ਰਗਟਾਵਾ ਕਰਨ ਪੁੱਜੇ ਕੇਸ਼ਵ ਸਿੰਘ ਸੈਣੀ ਬਲਾਕ ਪ੍ਰਧਾਨ ਪਿੰਡ ਜੰਡੀਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਦੋਵੇਂ ਭਰਾਵਾਂ ਦੇ ਕੋਲ ਕੰਮ ਕਰਦਾ ਹੈ ਅਤੇ ਇਸ ਪਰਿਵਾਰ ਦੇ ਮੈਂਬਰਾਂ ਦੀ ਮੌਤ ਦੀ ਖ਼ਬਰ ਵੀ ਉਨ੍ਹਾਂ ਨੇ ਭਾਣਜੇ ਨੇ ਹੀ ਦਿੱਤੀ। ਉਨ੍ਹਾਂ ਦੱਸਿਆ ਕਿ ਕਤਲ ਦਾ ਸ਼ਿਕਾਰ ਹੋਏ ਪਰਿਵਾਰ ਦੇ ਮਾਤਾ ਪਿਤਾ ਬਾਰੇ ਦੱਸਦੇ ਹਏ ਉਨ੍ਹਾਂ ਕਿਹਾ ਉਨ੍ਹਾਂ ਦੇ ਮਾਤਾ-ਪਿਤਾ ਕਰੀਬ 5 ਦਿਨ ਪਹਿਲਾਂ ਹੀ ਆਏ ਸਨ ਅਤੇ ਹੇਮਕੁੰਟ ਸਾਹਿਬ ਮੱਥਾ ਟੇਕਣ ਜਾ ਰਹੇ ਸਨ ਪਰ ਰਸਤੇ ’ਚ ਹੀ ਇਹ ਖ਼ਬਰ ਮਿਲ ਗਈ ਤਾਂ ਉਹ ਰਿਸ਼ੀਕੇਸ਼ ਤੋਂ ਵਾਪਸ ਪਰਤ ਆਏ।

PunjabKesari

ਅਗਲੇ ਹੀ ਦਿਨ ਉਹ ਫਲਾਈਟ ਲੈ ਕੇ ਅਮਰੀਕਾ ਲਈ ਨਿਕਲ ਗਏ। ਜਿਸ ਵਿਅਕਤੀ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਵਿਅਕਤੀ ਦੋਵੇਂ ਭਰਾਵਾਂ ਦੀ ਕੰਪਨੀ ’ਚ ਮਹੀਨੇ ਭਰ ਤੋਂ ਜ਼ਿਆਦਾ ਕੰਮ ਕਰਕੇ ਗਿਆ ਹੋਇਆ ਹੈ ਅਤੇ ਇਸ ਦਾ 10 ਸਾਲ ਪਹਿਲਾਂ ਦਾ ਰਿਕਾਰਡ ਵੀ ਕ੍ਰਿਮੀਨਲ ਹੈ। ਉਨ੍ਹਾਂ ਦੇ ਪਿੰਡ ਦੀ ਕੁੜੀ ਜਸਲੀਨ ਕੌਰ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ।

 

PunjabKesari

ਉਥੇ ਹੀ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪੁਲਸ ਪ੍ਰਸ਼ਾਸਨ ਸਮੇਤ ਅਮਰੀਕਾ ਵਿੱਚ  ਕਤਲ ਕੀਤੇ ਗਏ ਅਮਨਦੀਪ ਸਿੰਘ ਦੇ ਕਤਲ ਕੀਤੇ ਗਏ ਸਹੁਰਾ ਪਰਿਵਾਰ ਪਿੰਡ ਖਰਲ ਕਲਾਂ ਅਤੇ ਜਸਦੀਪ ਸਿੰਘ ਦੇ ਸਹੁਰਾ ਪਿੰਡ ਅਤੇ ਕਤਲ ਕੀਤੀ ਗਈ ਜਸਲੀਨ ਦੇ ਪੇਕੇ ਪਿੰਡ ਜੰਡੀਰਾਂ (ਥਾਣਾ ਭੋਗਪੁਰ) ਵਿੱਚ ਜਾ ਕੇ ਪੀੜਤ ਪਰਿਵਾਰਾਂ ਨਾਲ ਦੁੱਖ਼ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਆਮ, ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ,ਸਰੂਪ ਸਿੰਘ ਨੱਥੂਪੁਰ ਅਤਵਾਰ ਸਿੰਘ ਪਲਾਚੱਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੀ ਮੌਜੂਦ ਸੀ।

PunjabKesari

ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਇਸ ਦੁੱਖਦਾਈ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਵਿਅਕਤੀ ਨੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕੀਤਾ ਹੈ, ਉਸ ਨੇ ਪਹਿਲਾਂ ਦੋਵੇਂ ਭਰਾਵਾਂ ਨੂੰ ਬੰਧਕ ਬਣਾਇਆ ਸੀ। ਉਸ ਦੇ ਬਾਅਦ ਕੁੜੀ ਅਤੇ 8 ਮਹੀਨਿਆਂ ਦੀ ਬੱਚੀ ਨੂੰ ਕਿਡਨੈਪ ਕਰਕੇ ਨਾਲ ਲੈ ਗਿਆ। ਹੁਣ ਪਤਾ ਲੱਗਾ ਹੈ ਕਿ ਉਸ ਨੇ ਸਾਰਿਆਂ  ਦਾ ਕਤਲ ਕਰ ਦਿੱਤਾ ਹੈ।

Leave a Reply

Your email address will not be published. Required fields are marked *