ਵਿਜੈ ਯਮਲਾ ਅਤੇ ਸੁਰੇਸ ਯਮਲਾ ਵੱਲੋਂ ਕੁਝ ਲੋਕਾ ‘ਤੇ ਲਾਲ ਚੰਦ ਯਮਲਾ ਚੰਦ ਦਾ ਨਾਂ ਵਰਤਣ ਦਾ ਇਤਰਾਜ

ਫਰਿਜ਼ਨੋ (ਕੁਲਵੰਤ ਉੱਭੀ ਧਾਲੀਆਂ): ਬੀਤੇ ਕੁਝ ਦਿਨਾਂ ਤੋਂ ਮਰਹੂਮ ਗਾਇਕ ਉਸਤਾਦ ਲਾਲ ਚੰਦ ਜੱਟ ਦੇ ਪੋਤਰੇ ਵਿਜੈ ਯਮਲਾ ਅਤੇ ਸੁਰੇਸ ਯਮਲਾ ਵੱਲੋਂ ਕੁਝ ਲੋਕਾ ‘ਤੇ ਉਨਾਂ ਦੇ ਦਾਦਾ ਉਸਤਾਦ ਲਾਲ ਚੰਦ ਯਮਲਾ ਚੰਦ ਦਾ ਨਾਂ ਵਰਤਣ ਦਾ ਇਤਰਾਜ ਲਾਇਆ ਜਾ ਰਿਹਾ ਹੈ। ਜਦ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ ਅਤੇ ਉਨਾਂ ਦੀ ਚਲਾਈ ਪਰੰਪਰਾ ਅਤੇ ਕਲਾ ਨੂੰ ਅੱਗੇ ਤੋਰਨ ਵਾਲੇ ਲੋਕ ਸੱਭਿਆਚਾਰ ਦਾ ਮਾਣ ਹੁੰਦੇ ਹਨ। ਜੋ ਉਸਦੇ ਪਰਿਵਾਰ, ਸ਼ਾਗਿਰਦ ਜਾਂ ਉਪਾਸਕ ਵੀ ਹੋ ਸਕਦੇ ਹਨ। ਇਸ ਸੰਬੰਧੀ ਯਮਲਾ ਪਰਿਵਾਰ ਦੇ ਕੁਝ ਮੈਂਬਰਾਂ ਵੱਲੋ ਬੇਸੱਕ ਕਿਸੇ ਦਾ ਇਸ ਮਾਮਲੇ ਵਿੱਚ ਖ਼ਾਸ ਕਿਸੇ ਦਾ ਨਾਂ ਨਹੀਂ ਲਿਆ ਗਿਆ। ਪਰ ਵੀਡੀਉ ਵਾਇੲਲ ਕਰਕੇ ਅਤੇ ਖਬਰਾਂ ਰਾਹੀ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਨਾਂ ਵਰਤ ਕੇ ਲੋਕਾ ਤੋਂ ਚੰਦਾ ਜਾਂ ਸਹਾਇਤਾ ਆਦਿਕ ਮੰਗਣ ‘ਤੇ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸੁਣਨ ਵਾਲੇ ਉਪਾਸਕ ਦੁਨੀਆ ਭਰ ਵਿੱਚ ਮੌਜੂਦ ਹਨ। ਇਸੇ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਉਨਾਂ ਦੇ ਨਾਂ ‘ਤੇ ਯਾਦਗਾਰੀ ਮੇਲੇ ਕਰਵਾਏ ਅਤੇ ਆਪਣੇ ਅਜ਼ੀਜ਼ ਗਾਇਕ ਨੂੰ ਸਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ। ਕਈ ਦੇਸ਼ਾਂ ਵਿੱਚ ਪਰਿਵਾਰਕ ਮੈਂਬਰਾਂ ਦੀ ਸਲਾਹ ਅਤੇ ਰਜਾਮੰਦੀ ਨਾਲ ‘ਉਸਤਾਦ ਲਾਲ ਚੰਦ ਯਮਲਾ ਯਾਦਗਾਰੀ’ ਮੇਲੇ ਹੁੰਦੇ ਹਨ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪਰਿਵਾਰ ਦੇ ਮੈਂਬਰਾਂ ਵਿੱਚੋਂ ਕਿਸੇ ਨੂੰ ਬੁਲਾ ਕੇ ਮਾਣ ਬਖਸਿਆ ਜਾਵੇ। ਪਰ ਯਮਲਾ ਜੀ ਦੇ ਪਰਿਵਾਰ ਮੈਂਬਰਾਂ ਅਨੁਸਾਰ ਕੁਝ ਲੋਕ ਉਨਾਂ ਦੇ ਪਰਿਵਾਰ ਦਾ ਨਾਂ ਆਪਣੇ ਸਵਾਰਥ ਲਈ ਵਰਤ ਰਹੇ ਹਨ। ਪਰ ਉਨ੍ਹਾਂ ਵੱਲੋਂ ਇਸ ਸੰਬੰਧੀ ਕਿਸੇ ਵੀ ਵਿਆਕਤੀ ਦਾ ਨਾਂ ਨਹੀਂ ਲਿਆ ਗਿਆ। ਜਦ ਕਿ ਉਨਾਂ ਵੱਲੋਂ ਸਾਡੇ ਰਿਪੋਟਰ ਨੂੰ ਭੇਜੀ ਲਿਖਤ ਅਨੁਸਾਰ ਕਿਹਾ ਗਿਆ ਹੈ “ਦੋਸਤੋ ਇਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਕਿ ਯਮਲਾ ਜੱਟ ਜੀ ਦਾ ਅਸਲ ਪਰਿਵਾਰ ਲੁਧਿਆਣਾ ਰਹਿੰਦਾ ਹੈ। ਪੰਜ ਬੇਟੇ ਸਨ ਜੋ ਹੁਣ ਇਸ ਦੁਨੀਆਂ ਵਿੱਚ ਨਹੀ ਰਹੇ ਅਤੇ ਦੋ ਬੇਟੀਆਂ ਸਨ। ਇਕ ਡੱਬਵਾਲੀ ਅਤੇ ਇਕ ਅੰਬਾਲਾ ਵਿਆਹੇ ਸਨ। ਉਹ ਅੰਬਾਲਾ ਰਹਿੰਦੇ ਹਨ। ਉਹਨਾ ਦੇ ਪਰਿਵਾਰਕ ਮੈਂਬਰ ਸਰਬਜੀਤ ਕੌਰ ਚਿਮਟੇਵਾਲੀ (ਪਤਨੀ ਜਸਦੇਵ ਯਮਲਾ),
ਪੋਤਰਿਆ ਵਿੱਚ ਸੁਰੇਸ਼ ਯਮਲਾ, ਵਿਜੈ ਯਮਲਾ, ਅਮਿਤ ਯਮਲਾ, ਕਸ਼ਮੀਰਾ ਯਮਲਾ, ਰਵੀ ਯਮਲਾ, ਅਸ਼ਵਨੀ ਯਮਲਾ, ਕਾਲਾ ਯਮਲਾ ਹਨ। ਜੋ ਕਿ ਸਭ ਕਲਾ ਨਾਲ ਜੁੜ ਕੇ ਪੰਜਾਬੀ ਸੱਭਿਆਚਾਰ ਲਈ ਕੰਮ ਕਰ ਰਹੇ ਹਨ ਅਤੇ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਇਹ ਸਾਰਾ ਪਰਿਵਾਰ ਯਮਲਾ ਜੀ ਦੇ ਜੱਦੀ ਘਰ ਲੁਧਿਆਣਾ ਵਿੱਚ ਹੀ ਰਹਿੰਦਾ ਹੈ।
ਇਸ ਤੋ ਇਲਾਵਾ ਕਈ ਦੂਜੇ ਸ਼ਹਿਰਾ ਜਾਂ ਪਿੰਡਾ ਤੋ ਕੁੱਝ ਲੋਕ ਆਪਦੇ ਆਪ ਨੂੰ ਯਮਲਾ ਪਰਿਵਾਰ ਦੇ ਮੈਂਬਰ ਦੱਸ ਕੇ ਲੋਕਾ ਨੂੰ ਬੇਵਕੂਫ ਬਣਾ ਕੇ ਕਈ ਤਰਾ ਦੀ ਮਦਦ ਮੰਗਦੇ ਹਨ। ਕਿਰਪਾ ਕਰਕੇ ਅਜਿਹੇ ਧੋਖੇਬਾਜ ,ਝੂਠੇ ਲੋਕਾ ਤੋ ਸਾਵਧਾਨ ਰਿਹੋ ਜੋ ਆਪਦੇ ਆਪ ਨੂੰ ਯਮਲਾ ਜੀ ਦਾ ਪੋਤਰਾ ਜਾਂ ਸਪੁੱਤਰ ਦਸਦੇ ਹਨ।
ਕਈ ਸ਼ਗਿਰਦ ਚੇਲੇ ਵੀ ਅਜਿਹੇ ਹਨ ਜੋ ਯਮਲਾ ਜੀ ਨੂੰ ਕਦੀ ਮਿਲੇ ਵੀ ਨਹੀ ਪਰ ਉਹ ਅੱਗੋ ਦੀ ਅੱਗੋ ਕਿਸੇ ਦੇ ਚੇਲੇ ਹੋਣ ਦੇ ਨਾਤੇ ਆਪਦੇ ਆਪ ਨੂੰ ਯਮਲਾ ਜੀ ਦਾ ਪੋਤਰਾ ਕਹਿ ਦਿੰਦੇ ਹਨ ਤੇ ਲੋਕਾ ਤੋ ਯਮਲਾ ਜੀ ਦੇ ਨਾਮ ਤੇ ਚੰਦਾ ਜਾਂ ਦਾਨ ਇਕੱਠਾ ਕਰਦੇ ਹਨ।”
ਸਮੁੱਚੇ ਤੋਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਦੇ ਨਾਂ ਨੂੰ ਆਪਣੇ ਸਵਾਰਥ ਲਈ ਵਰਤਣਾ ਗਲਤ ਹੈ। ਅਗਰ ਕੋਈ ਯਮਲਾ ਜੀ ਦੀ ਗਾਇਕੀ ਅਤੇ ਪਰੰਪਰਾ ਨੂੰ ਨਿਰਸਵਾਰਥ ਅੱਗੇ ਤੋਰਦਾ ਹੈ ਤਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਅਤੇ ਬਹੁਤ ਵਧੀਆਂ ਉਪਰਾਲਾ ਹੈ।

Leave a Reply

Your email address will not be published. Required fields are marked *