ਤ੍ਰਿਪੜੀ (ਪਟਿਆਲਾ)ਸਕੂਲ ਦੇ 12ਵੀਂ ਕਲਾਸ ਦੇ ਬੱਚਿਆਂ ਨੇ ਰਚਿਆ ਇਤਿਹਾਸ

ਪਟਿਆਲਾ -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਤ੍ਰਿਪੜੀ (ਪਟਿਆਲਾ) ਦੇ ੧੨ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਸਾਲਾਨਾ ਇਮਤਿਹਾਨ ਦੇ ਨਤੀਜਿਆਂ ਵਿੱਚ ਵੱਡੀ ਛਲਾਂਗ ਲਗਾਈ ਹੈ ਅਤੇ ਸਫਲਤਾ ਪ੍ਰਾਪਤ ਕੀਤੀ ਹੈ।ਸਕੂਲ ਦੇ ਪਿੰ੍ਰਸੀਪਲ ਡਾ. ਨਰਿੰਦਰ ਕੁਮਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ 12ਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਦੇ ਨਤੀਜੇ ਵਿੱਚ ਸਕੂਲ ਦੀ ਆਰਟਸ ਗਰੁੱਪ ਦੀ ਵਿਦਿਆਰਥਣ ਅੰਜਲੀ ਨੇ 96.88% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚ ਪੱਲਵੀ 95.3% ਅੰਕ ਪਾ੍ਰਪਤ ਕਰਕੇ ਦੂਜਾ ਅਤੇ ਅਨੀਤਾ ਕੌਰ ਨੇ 94.4% ਨੰਬਰ ਲੈ ਕੇ ਤੀਜੇ ਸਥਾਨ ਉਪਰ ਰਹੀ। ਪਿੰ੍ਰਸੀਪਲ ਨੇ ਦੱਸਿਆ ਕਿ ਸਕੂਲ ਦੇ ੧੨ਵੀਂ ਜਮਾਤ ਦੇ ਸਾਇੰਸ ਗਰੁੱਪ ਦੀ ਵਿਦਿਆਰਥਣ ਹਰਜਸ ਕੌਰ ਨੇ ਪਹਿਲਾ,ਯਾਦਵਿੰਦਰ ਸਿੰਘ ਨੇ ਦੂਜਾ ਅਤੇ ਕੁਲਦੀਪ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾ. ਕੁਮਾਰ ਨੇ ਅੱਗੇ ਦੱਸਿਆ ਕਿ ਸਕੂਲ ਦੇ ਕਮਰਸ ਗਰੁੱਪ ਵਿੱਚ ਯਸ਼ਿਕਾ ਰਾਣੀ ਨੇ ੯੩.੩੩% ਅੰਕ ਹਾਸਲ ਕਰਕੇ ਪਹਿਲਾ,ਸਿਮਰਨਪ੍ਰੀਤ ਕੌਰ ਨੇ 90.66% ਅੰਕਾਂ ਨਾਲ ਦੂਜਾ ਅਤੇ ਮੋਹਿਤ ਨੇ 88.22% ਨੰਬਰ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਨੇ ਇਸ ਪ੍ਰਾਪਤੀ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।
ਫੋਟੋ ਕੈਪਸ਼ਨ:- ਵੀਂ ਜਮਾਤ ਪ੍ਰੀਖਿਆ ਵਿੱਚ ਸਲਾਨਾ ਨਤੀਜਿਆ ਵਿੱਚ ਪਹਿਲੇ ਨੰਬਰ ਤੇ ਆਈਆਂ ਵਿਦਿਆਰਥਣਾ: ਅੰਜਲੀ,ਹਰਜਸ ਕੌਰ ਅਤੇ ਯਸ਼ਿਕਾ ਰਾਣੀ।
ਸੰਪਰਕ:ਪ੍ਰਿੰਸੀਪਲ.987262343447

# ਅੰਜਲੀ_ਹਰਜਸ_ਕੌਰ_ਯਸ਼ਿਕਾ_ਰਾਣੀ

#ਸਰਕਾਰੀ_ਸੀਨੀਅਰ_ਸੈਕੰਡਰੀ_ਸਕੂਲ_ਤ੍ਰਿਪੜੀ

#ਪਟਿਆਲਾ

Leave a Reply

Your email address will not be published. Required fields are marked *