ਮੁਸਲਮਾਨਾਂ ਦੇ ਅਮਰੀਕਾ ’ਚ ਦਾਖ਼ਲੇ ’ਤੇ ਪਾਬੰਦੀ ਦੇ ਹੁਕਮ ਰੱਦ

ਵਾਸ਼ਿੰਗਟਨ -ਅਮਰੀਕੀ ਪ੍ਰਤੀਨਿਧ ਸਭਾ ਨੇ ਟਰੰਪ ਪ੍ਰਸ਼ਾਸਨ ਦੇ ਮੁਸਲਿਮ ਅਬਾਦੀ ਵਾਲੇ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ’ਚ ਦਾਖ਼ਲੇ ’ਤੇ ਪਾਬੰਦੀ ਲਗਾਊਣ ਵਾਲੇ ਹੁਕਮਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਬੁੱਧਵਾਰ ਨੂੰ ਪਾਸ ਕਰ ਦਿੱਤਾ ਹੈ। ਇਹ ਮੁਸਲਿਮ ਅਮਰੀਕੀਆਂ ਅਤੇ ਮਨੁੱਖੀ ਅਧਿਕਾਰ ਗੁੱਟਾਂ ਲਈ ਸੰਕੇਤਕ ਜਿੱਤ ਹੈ। ਡੈਮੋਕਰੈਟਾਂ ਦੇ ਕੰਟਰੋਲ ਵਾਲੇ ਸਦਨ ’ਚ 183 ਦੇ ਮੁਕਾਬਲੇ 233 ਵੋਟਾਂ ਨਾਲ ਇਸ ਬਿੱਲ ਨੂੰ ਪਾਸ ਕੀਤਾ ਗਿਆ। ਊਂਜ ਬਿੱਲ ਦੇ ਸੈਨੇਟ ’ਚ ਪਾਸ ਹੋਣ ਦੀ ਸੰਭਾਵਨਾ ਘੱਟ ਹੈ ਕਿਊਂਕਿ ਊਥੇ ਰਿਪਬਲਿਕਨ ਬਹੁਮੱਤ ’ਚ ਹਨ। ਮੁਸਲਿਮ ਐਡਵੋਕੇਟਸ ਦੀ ਕਾਰਜਕਾਰੀ ਡਾਇਰੈਕਟਰ ਫਰਹਾਨਾ ਖੇੜਾ ਨੇ ਕਿਹਾ ਕਿ ਇਹ ਮੁਸਲਮਾਨਾਂ ਲਈ ਇਤਿਹਾਸਕ ਪਲ ਹੈ। ਵ੍ਹਾਈਟ ਹਾਊਸ ਨੇ ਮਾਰਚ ’ਚ ਇਸ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਯਾਤਰਾ ’ਤੇ ਪਾਬੰਦੀ ਨਾ ਲਗਾਊਣ ਨਾਲ ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਨੁਕਸਾਨ ਪਹੁੰਚੇਗਾ। ਊਧਰ ਸੈਨੇਟ ’ਚ ਮਾਈਕ ਲੀ ਨੇ ਦਾਅਵਾ ਕੀਤਾ ਕਿ ਮੌਜੂਦਾ ਗਰੀਨ ਕਾਰਡ ਨੀਤੀ ਨੇ ਪਰਵਾਸੀਆਂ ਦੇ ਬੱਚਿਆਂ ਲਈ ਕੁਝ ਵੀ ਨਹੀਂ ਕੀਤਾ। ਊਨ੍ਹਾਂ ਕਿਹਾ ਕਿ ਜੇਕਰ ਭਾਰਤ ਤੋਂ ਕੋਈ ਅਮਰੀਕਾ ’ਚ ਆਵੇਗਾ ਤਾਂ ਈਬੀ-3 ਗਰੀਨ ਕਾਰਡ ਹਾਸਲ ਕਰਨ ਲਈ 195 ਵਰ੍ਹਿਆਂ ਦੀ ਊਡੀਕ ਕਰਨੀ ਪਵੇਗੀ। ਊਨ੍ਹਾਂ ਇਸ ਮਸਲੇ ਦੇ ਹੱਲ ਲਈ ਸਾਥੀਆਂ ਨੂੰ ਅੱਗੇ ਆਊਣ ਦੀ ਅਪੀਲ ਕੀਤੀ ਹੈ।

ਭਾਰਤ ਆਲਮੀ ਸਪਲਾਈ ਲੜੀ ’ਚ ਭਰੋਸੇਮੰਦ ਭਾਈਵਾਲ ਰਿਹੈ: ਸੰਧੂ

ਵਾਸ਼ਿੰਗਟਨ: ਅਮਰੀਕਾ ’ਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਆਲਮੀ ਸਪਲਾਈ ਲੜੀ ’ਚ ਭਰੋਸੇਮੰਦ ਭਾਈਵਾਲ ਰਿਹਾ ਹੈ ਅਤੇ ਊਸ ਨੇ ਅਮਰੀਕਾ ਸਮੇਤ 100 ਤੋਂ ਵੱਧ ਮੁਲਕਾਂ ਨੂੰ ਕੋਵਿਡ-19 ਨਾਲ ਸਬੰਧਤ ਦਵਾਈਆਂ ਅਤੇ ਮੈਡੀਕਲ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਹੈ। ਅਮਰੀਕਾ-ਭਾਰਤ ਬਿਜ਼ਨਸ ਪ੍ਰੀਸ਼ਦ ਵੱਲੋਂ ਕਰਵਾਏ ਗਏ ਸਾਲਾਨਾ ‘ਭਾਰਤ ਵਿਚਾਰ ਸਿਖਰ ਸੰਮੇਲਨ’ ਨੂੰ ਡਿਜੀਟਲੀ ਸੰਬੋਧਨ ਕਰਦਿਆਂ ਸ੍ਰੀ ਸੰਧੂ ਨੇ ਕਿਹਾ ਕਿ ਹਰੇਕ ਸੰਕਟ ਨਵੇਂ ਮੌਕੇ ਵੀ ਲੈ ਕੇ ਆਊਂਦਾ ਹੈ। ਊਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਮਗਰੋਂ ਇਹ ਭਾਸ਼ਨ ਦਿੱਤਾ। -ਪੀਟੀਆਈ

#ਸਫ਼ੀਰ_ਤਰਨਜੀਤ_ਸਿੰਘ_ਸੰਧੂ

#ਅਮਰੀਕਾ_ਭਾਰਤ_ਬਿਜ਼ਨਸ

#ਕੋਵਿਡ_19

Leave a Reply

Your email address will not be published. Required fields are marked *