ਅੱਜ ਦਿਨ ਰੱਖੜੀ ਦਾ ਆਇਆ ਵੀਰਾ ਤੇਰੇ ਬੰਨਾ ਰੱਖੜੀ-ਪਰਮਜੀਤ ਕੌਰ ਸੋਢੀ

ਰੱਖੜੀ ਦਾ ਤਿਉਹਾਰ ਭੈਣਾ ਲਈ ਸਾਰੇ ਤਿਉਹਾਰਾ ਨਾਲੋ ਵਿਸ਼ੇਸ ਅਤੇ ਮਨਮੋਹਣਾ ਤਿਉਹਾਰ ਹੈ ਜੀ।ਕਿਉਕਿ ਭੈਣਾ ਤੇ ਭਰਾਵਾ ਦਾ ਮੇਲ ਹੁੰਦਾ ਹੈ ਇਸ ਦਿਨ ਇਸ ਲਈ ਤਾਂ ਭੈਣਾ ਇਸ ਤਿਉਹਾਰ ਨੂੰ ਬੜੀ ਬੇਸਬਰੀ ਨਾਲ ਉਡੀਕਦੀਆ ਹਨ।ਇਹ ਭੈਣ ਤੇ ਭਰਾ ਦੀ ਗੂੜੀ ਰਿਸ਼ਤੇਦਾਰੀ ਅਤੇ ਆਪਸੀ ਸਾਝ ਦਾ ਪ੍ਰਤੀਕ ਤਿਉਹਾਰ ਹੈ।ਇਸ ਲਈ ਇਸ ਤਿਉਹਾਰ ਨੂੰ ਚੰਨ ਸਿੱਕਿਆ,ਮਹਿੰਗੇ ਗਿਫਟ ਅਤੇ ਸੂਟਾ ਨਾਲ ਨਾਲ ਤੋਲਣਾ ਚਾਹੀਦਾ।ਇਸ ਦਿਨ ਤਾਂ ਭੈਣ ਭਰਾ ਇੱਕ ਦੂਜੇ ਦੀ ਰਾਖੀ ਕਰਨ ਅਤੇ ਉਮਰਾ ਦੀ ਸਾਝ ਨਿਭਾਉਣ ਦੇ ਵਚਨ ਲੈਦੇ ਹਨ।ਤੇ ਭੈਣ ਜਦੋ ਰੱਖੜੀ ਲੈਕੇ ਆਉਦੀ ਹੈ ਤਾਂ ਭਰਾ ਨੂੰ ਇਸ ਤਰਾ ਕਹਿੰਦੀ ਹੈ (ਭੈਣ ਕੋਲੋ ਵੀਰ ਵੇ ਬਨਾ ਲੈ ਰੱਖੜੀ,ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ)ਰੱਖੜੀ ਬੰਨ ਭੈਣ ਨੂੰ ਜਿਹੜੀ ,ਖੁਸ਼ੀ ਤੇ ਸਕੂਨ ਮਿਲਦਾ ਹੈ ਉਹ ਉਸ ਵਕਤ ਇਕ ਭੈਣ ਹੀ ਬਿਆਨ ਕਰ ਸਕਦੀ ਹੈ।ਜਿਹੜੇ ਭਰਾਵਾਂ ਦੇ ਆਪਣੀ ਸਕੀ ਭੈਣ ਨਹੀ ਹੁੰਦੀ ਉਨੰਾ ਨੁੰ ਰੱਖੜੀ ਵਾਲੇ ਦਿਨ ਭੈਣ ਦੀ ਯਾਦ ਆਉਦੀ ਹੈ।ਅਤੇ ਭੈਣ ਦੀ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ ਪਰ ਰੱਖੜੀ ਆਪਾ ਕਿਸੇ ਮੂੰਹ ਬੋਲੀ ਭੈਣ ਤੋ ਵੀ ਬੰਨਵਾ ਸਕਦੇ ਹਾਂ।ਇਸੇ ਤ੍ਹਰਾ ਹੀ ਜਿੰਨਾ ਭੈਣਾ ਦੇ ਭਰਾ ਨਹੀ ਹੁੰਦੇ ਉਨੰਾ ਨੂੰ ਵੀ ਭਰਾ ਦੀ ਬਹੁਤ ਹੀ ਘਾਟ ਮਹਿਸੂਸ ਹੁੰਦੀ ਹੈ।ਭੈਣਾ ਵੀ ਆਪਣੇ ਰਿਸ਼ਤੇ ਵਿੱਚੋ ਲੱਗਦੇ ਭਰਾ ਜਿਵੇ ਚਾਚੇ,ਤਾਏ,ਮਾਸੀ,ਭੂਆ ਅਤੇ ਧਰਮ ਦੇ ਭਰਾ ਦੇ ਰੱਖੜੀ ਬੰਨ ਆਪਣਾ ਭਰਾ ,ਭੈਣ ਵਾਲਾ ਰਿਸ਼ਤਾ ਮਜਬੂਤ ਅਤੇ ਮਨਮੋਹਕ ਬਨਾ ਸਕਦੀਆ ਹਨ।ਜਦੋ ਇੱਕ ਮਾਂ ਜਾਏ ਇੱਕ ਦੂਜੇ ਤੋ ਪਿਆਰ ਨਿਸ਼ਾਵਰ ਕਰਦੇ ਹਨ ਤਾਂ ਇੰਜ ਮਾਂ ਪਿਉ ਦੀ ਵੀ ਖੁਸ਼ੀ ਦਾ ਟਿਕਾਣਾ ਨਹੀ ਰਹਿੰਦਾ ਤੇ ਭੈਣ ਨੂੰ ਵੀ ਸਾਰੇ ਜਹਾਨ ਤੋ ਜਿਵੇ ਜਿੱਤ ਪ੍ਰਾਪਤ ਕਰ ਲਈ ਹੋਵੇ ਲੱਗਦਾ ਹੈ।ਭੈਣ ਭਰਾ ਲਈ ਸਦਾ ਸੁਖੀ ਰਹਿਣ ਦੀਆ ਦੁਆਵਾ ਮੰਗਦੀ ਰਹਿੰਦੀ ਹੈ ਅਤੇ ਹਰ ਸਾਹ ਨਾਲ ਪੇਕਿਆ ਦੀ ਸੁੱਖ ਮੰਗਦੀ ਹੈ।
ਰੱਬਾ ਮੇਰੇ ਪੇਕਿਆ ਤੋਂ ਸਦਾ ਆਉਣ ਠੰਡੀਆਂ ਹਵਾਂਵਾਂ।
ਵੀਰ ਮੇਰਾ ਹੋਉ ਉਡੀਕਦਾ ਛੇਤੀ ਰੱਖੜੀ ਬੰਨਣ ਮੈ ਜਾਵਾਂ।
ਭੈਣ ਤੋ ਵੀਰ ਵੀ ਖੁਸ਼ੀ ਵਿੱਚ ਖੀਵਾ ਹੋਇਆ ਇੰਜ ਕਹਿੰਦਾ ਹੈ।
ਭੇਜੀ ਕੋਈ ਸੁਨੇਹਾ ਭੈਣੇ ਜਾਂ ਭੇਜੀ ਕੋਈ ਤਾਰ।
ਖੰਬ ਲਾਕੇ ਆ ਜਾਵਾ ਭੈਣੇ ਹੋਵਾ ਭਵੇ ਸੱਤ ਸੁੰਮਦਰੋ ਪਾਰ।
ਪਰ ਅੱਜ ਦੇ ਟਾਇਮ ਵਿੱਚ ਵੇਖੀਏ ਤਾਂ ਕਈ ਪ੍ਰੀਵਾਰਾ ਵਿੱਚ ਭੈਣਾ ,ਭਰਾਵਾ ਵਿੱਚ ਐਸੀਆ ਤ੍ਰੇੜਾ ਪੈ ਜਾਦੀਆ ਹਨ ਕਿ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਨਹੀ ਭਰ ਸਕਦੇ।ਮੇਰੀ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਐਸਾ ਵਕਤ ਕਿਸੇ ਵੀ ਪ੍ਰੀਵਾਰ ਤੇ ਨਾ ਆਵੇ ਕਿ ਰੱਖੜੀ ਵਾਲੇ ਦਿਨ ਭੈਣ ਭਰਾ ਕੋਲ ਜਾਣ ਲਈ ਤਰਸਦੀ ਰਹੇ ਅਤੇ ਭਰਾ ਭੈਣ ਦੀ ਉਡੀਕ ਕਰ ਰਿਹਾ ਹੋਵੇ ਪਰ ਹਲਾਤ ਭੈਣ ਭਰਾਵਾ ਨੂੰ ਮਿਲਣ ਦੀ ਇਜਾਜਤ ਨਾ ਦੇਣ।ਵਾਹਿਗੁਰੂ ਸਭ ਭੈਣਾ ਦੇ ਭਰਾਵਾਂ ਨੂੰ ਸਹੀ ਸਲਾਮਤ ਰੱਖੇ ਅਤੇ ਇਹ ਮਿੱਠਾ ਤੇ ਪਿਆਰਾ ਰਿਸਤਾਂ ਦਿਨੋ ਦਿਨ ਗੂੜਾ ਹੁੰਦਾ ਜਾਵੇ ਤਾਂਕਿ ਹਰ ਭੈਣ ਆਪਣੇ ਪਿਆਰੇ ਵੀਰ ਦੇ ਗੁੱਟ ਤੇ ਖੁਸ਼ੀ,ਖੁਸ਼ੀ ਰੱਖੜੀ ਬੰਨ ਸਕੇ।ਹਰ ਕੁੜੀ ਦੇ ਮਨ ਦੀ ਇੱਕ ਰੀਝ ਹੁੰਦੀ ਹੈ ਆਪਣੇ ਭਰਾ ਦੇ ਸੋਹਣੇ ਗੁੱਟ ਤੇ ਰੱਖੜੀ ਸਜਾਉਣ ਦੀ ਤਾਂ ਹੀ ਤਾਂ ਭੈਣ ਭਰਾ ਨੂੰ ਕਹਿੰਦੀ ਹੈ(ਭੈਣ ਕੋਲੋ ਵੀਰ ਵੇ ਬੰਨਾ ਲੈ ਰੱਖੜੀ,ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ)
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ    ੯੪੭੮੬  ੫੮੩੮੪

Leave a Reply

Your email address will not be published. Required fields are marked *