ਬਾਪੂ

  ਬਾਪੂ

ਤੂੰ ਬਹੁਤ ਕੁਝ ਸਮਝਾਇਆ ਬਾਪੂ

ਗੱਲ ਇੱਕ ਹੋਰ ਮੈਨੂੰ ਸਮਝਾ ਦੇ

ਚੁੱਪ ਚਪੀਤੇ ਦੁੱਖ ਸੁੱਖ ਸਹਿ ਕੇ

ਕਿੱਦਾ ਸਾਂਭ ਲੈਣਾ ਤੂੰ ਘਰ

ਉਹ ਵੀ ਅੱਜ ਸਿਖਾ ਦੇ

ਮੰਗਦਾ ਹਾਂ ਜੋ ਵੀ ਕੁਝ

ਝੱਟ ਹਾਜ਼ਿਰ ਕਰ ਦਿੰਨਾ

ਜਿਹੜੀ ਕੋਲ ਤੇਰੇ ਰੱਖੀ

ਅੱਜ ਛੜੀ ਜਾਦੂ ਵਾਲੀ ਦਵਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਅੱਜ ਸਿਖਾ ਦੇ

ਬਿਨ ਸਿਹਤ ਦਾ ਖਿਆਲ ਰੱਖੇ

ਤੂੰ ਖਿਆਲ ਰੱਖਦਾ ਸਾਡਾ ਸਭ ਦਾ

ਕਿਵੇ ਕਰ ਲੈਣਾ ਏਹ Manage

ਉਹ ਵੀ ਮੈਨੂੰ ਦਿਖਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਅੱਜ ਸਿਖਾ ਦੇ

ਥੱਕਿਆ ਹੋਵੇ ਜਿੰਨਾ ਮਰਜੀ

ਕਰਦਾ ਕੋਈ ਪਰਵਾਹ ਨਹੀ

ਸੁਬਹ ਤੂੰ ਕਿਵੇ ਚਲਾ ਜਾਣਾ ਕੰਮ ਤੇ

ਏਹ ਚੰਗੀ ਆਦਤ ਮੈਨੂੰ ਵੀ ਪਾ ਦੇ

ਕਿੱਦਾ ਸਾਂਭ ਲੈਣਾ ਤੂੰ ਸਭ ਏਹ

ਉਹ ਵੀ ਮੈਨੂੰ ਅੱਜ ਸਿਖਾ ਦੇ

ਕਦੇ ਰੋਇਆ ਨੀ ਸਾਹਮਣੇ ਸਾਡੇ

ਕਿਵੇ ਏਢਾ ਤੇਰਾ ਜੇਰਾ ਉਹ ਵੀ ਅੱਜ ਦਿਖਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਮੈਨੂੰ ਸਿਖਾ ਦੇ

ਬਹੁਤ ਕੁਝ ਸਮਝਾਇਆ

ਗੱਲ ਏਹ ਵੀ ਅੱਜ ਸਮਝਾ ਦੇ

Leave a Reply

Your email address will not be published. Required fields are marked *