ਭਰਾ ਤੋਂ ਰੱਖੜੀ’ ਤੇ ਹਰ ਭੈਣ ਲਵੇਂ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੁੂਰ ਰਹਿਣ ਦਾ ਪ੍ਰਣ-ਮਨਪ੍ਰੀਤ ਸਿੰਘ ਮੰਨਾ


ਰੱਖੜੀ ਦਾ ਤਿਉਹਾਰ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਇਕ ਭੈਣ ਆਪਣੇ ਭਰਾ ਨੂੰ ਰਖੜੀ ਬੰਨ ਕੇ ਆਪਣੀ ਰਾਖੀ ਤੇ ਪਿਆਰ ਨੂੰ ਸਦਾ ਕਾਇਮ ਰਖਣ ਦਾ ਵਾਅਦਾ ਮੰਗਦੀ ਹੈ ਤੇ ਭਰਾ ਵੀ ਕੋਈ ਨਾ ਕੋਈ ਗਿਫਟ ਦੇ ਕੇ ਉਸਦੀ ਰਾਖੀ ਕਰਨ ਦਾ ਵਾਅਦਾ ਭੈਣ ਨਾਲ ਕਰਦਾ ਹੈ। ਇਹ ਰੀਤ ਕਾਫੀ ਸਮੇਂ ਤੋਂ ਚਲੀ ਆ ਰਹੀ ਹੈ। ਸਮੇਂ ਸਮੇਂ ਤੇ ਅਨੁਸਾਰ ਇਨਾਂ ਤਿਉਹਾਰਾਂ ਦੇ ਮਨਾਉਣ ਦੇ ਤਰੀਕਿਆਂ ਵਿਚ ਅੰਤਰ ਆਉਂਦਾ ਰਹਿੰਦਾ ਹੈ। ਇਥੇ ਇਹ ਜਿਕਰਯੋਗ ਹੈ ਕਿ ਬਦਲਾਅ ਜੇਕਰ ਚੰਗੇ ਲਈ ਆਵੇ ਤਾਂ ਠੀਕ ਹੈ ਲੇਕਿਨ ਸਮਾਂ ਕੁਝ ਇਸ ਵੇਲੇ ਕੁਝ ਹੋਰ ਚਾਹ ਰਿਹਾ ਹੈ।
ਸਮਾਜਿਕ ਬੁਰਾਈਆਂ ਤੋਂ ਭਰਾਵਾਂ ਨੂੰ ਬਚਾਉਣ’ਦੇ ਯੋਗਦਾਨ ਦੇਣ ਭੈਣਾਂ
ਸਮਾਜ ਵਿਚ ਜਿਸ ਤਰਾਂ ਇਸ ਵੇਲੇ ਸਥਿਤੀ ਬਣੀ ਹੋਈ ਹੈ। ਨਸ਼ਿਆਂ ਤੇ ਸਮਾਜਿਕ ਬੁਰਾਈਆਂ ਨੇ ਇਸ ਵੇਲੇ ਆਪਣਾ ਪੂਰਾ ਜ਼ੋਰ ਫੜਿਆ ਹੋਇਆ ਹੈ। ਇਨਾਂ ਬੁਰਾਈਆਂ ਤੋਂ ਆਪਣੇ ਭਰਾਵਾਂ ਨੂੰ ਬਚਾਉਣ ਲਈ ਭੈਣਾਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਭੈਣ ਭਰਾ ਦਾ ਰਿਸ਼ਤਾ ਇਕ ਇਹੋ ਜਿਹਾ ਰਿਸ਼ਤਾ ਹੈ, ਜਿਸ ਵਿਚ ਸ਼ਰਾਰਤਾਂ ਜਰੂਰ ਹੁੰਦੀਆਂ ਹਨ ਇਕ ਭੈਣ ਜੇਕਰ ਚਾਹੇ ਤਾਂ ਆਪਣੇ ਭਰਾ ਨੂੰ ਇਨਾਂ ਬੁਰਾਈਆਂ ਤੋਂ ਬਚਾ ਸਕਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਹੈ ਕਿ ਕਿਸੇ ਦਾ ਭਰਾ ਇਨਾਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੈ ਪਰ ਇਨਾਂ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਬਚਾਅ ਬਹੁਤ ਹੀ ਜਰੂਰੀ ਹੈ ਕਿਉਂਕਿ ਪਤਾ ਨਹੀਂ ਕਿਸ ਵੇਲੇ ਕਿਸੀ ਮਾੜੀ ਸੰਗਤ ਵਿਚ ਕਿਸੇ ਦਾ ਭਰਾ ਪੈ ਜਾਵੇ ਅਤੇ ਆਪਣੀ ਜਾਨ ਤਾਂ ਗਵਾਉਂਦਾ ਹੀ ਹੈ ਨਾਲ ਹੀ ਪਰਿਵਾਰ ਨੂੰ ਅਜਿਹੀ ਸੱਟ ਲੱਗਦੀ ਹੈ ਕਿ ਮੁੜ ਕੇ ਪੈਰਾ ’ਤੇ ਆਉਦਿਆਂ ਕਾਫੀ ਸਮਾਂ ਲੰਘ ਜਾਂਦਾ ਹੈ।
ਭੈਣ ਦਾ ਪਿਆਰ ਭਰਾ ਨੂੰ ਬਖਸ਼ਦਾ ਹੈ ਤਾਕਤ
ਅਸੀਂ ਸਮਾਜ ਵਿਚ ਦੇਖਦੇ ਹਾਂ ਕਿ ਭੈਣ ਤੇ ਭਰਾ ਦਾ ਰਿਸ਼ਤਾ ਪਰਿਵਾਰ ਦੇ ਬਾਕੀ ਰਿਸ਼ਤਿਆਂ ਨਾਲੋਂ ਇਕ ਅਲੱਗ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿਚ ਤਕਰਾਰ, ਗੁੱਸਾ, ਲੜਾਈ ਜਰੂਰ ਹੁੰਦੀ ਹੈ ਪਰ ਨਾਲ ਪਿਆਰ ਵੀ ਬਹੁਤ ਹੁੰਦਾ ਹੈ। ਅਕਸਰ ਹੀ ਜਦੋਂ ਛੋਟੀ ਉਮਰ ਵਿਚ ਭੈਣ ਭਰਾ ਦੇ ਵਿਚ ਤਕਰਾਰ ਹੁੰਦੀ ਹੈ ਤਾਂ ਮਾਂ ਬਾਪ ਭੈਣ ਭਰਾ ਨੂੰ ਇਹ ਗੱਲ ਆਮ ਹੀ ਕਹਿ ਦਿੰਦੇ ਹਨ ਕਿ ਜਦੋਂ ਇਕ ਦੂਸਰੇ ਤੋਂ ਦੂਰ ਹੋਵੋਗੇਂ ਭੈਣ ਦਾ ਵਿਆਹ ਹੋ ਗਿਆ ਤਾਂ ਫਿਰ ਪਤਾ ਲਗੂ। ਇਹੀ ਭੈਣਾਂ ਦਾ ਪਿਆਰ ਭਰਾਵਾਂ ਦੀ ਤਾਕਤ ਹੁੰਦਾ ਹੈ, ਜਿਸ ਨਾਲ ਉਹ ਹਰ ਸਮੱਸਿਆ ਨਾਲ ਲੱੜ ਸਕਦਾ ਹੈ। ਭੈਣਾਂ ਭਰਾਵਾਂ ਲਈ ਇਕ ਸੁਰਖਿਆ ਕਵਚ ਵੀ ਹੁੰਦਾ ਹੈ ਕਿਉਂਕਿ ਇਕ ਭੈਣ ਸਦਾ ਹੀ ਆਪਣੇ ਮਾਪਿਆਂ ਦੇ ਨਾਲ ਨਾਲ ਆਪਣੇ ਭਰਾਵਾਂ ਦੀ ਸੁੱਖ ਮੰਗਦੀ ਹੈ, ਉਹ ਚਾਹੇ ਜਿਥੇੇ ਮਰਜ਼ੀ ਹੋਣ ਉਨਾਂ ਲਈ ਭੈਣਾਂ ਦੁਆਵਾਂ ਹੀ ਮੰਗਦੀਆਂ ਰਹਿੰਦੀਆਂ ਹਨ। ਇਹੀ ਦੁਆਵਾਂ ਹੀ ਭਰਾਵਾਂ ਦੀਆਂ ਹਰ ਜਗਾ ਤੇ ਥਾਂ’ਤੇ ਉਨਾਂ ਦੀ ਰੱਖਿਆ ਕਰਦੀਆਂ ਹਨ।
ਲੇਖਕ
ਮਨਪ੍ਰੀਤ ਸਿੰਘ ਮੰਨਾ,
ਮਕਾਨ ਨੰਬਰ 86ਏ, ਵਾਰਡ ਨੰਬਰ 5
ਗੜਦੀਵਾਲਾ।
ਮੋਬਾ.09417717095,7814800439।

Leave a Reply

Your email address will not be published. Required fields are marked *