ਮੇਰੀ ਸ‌ੱਚੀ ਹੱਡਬੀਤੀ-ਗੁਰਵਿੰਦਰ ਸਿੰਘ ਭੱਟੀ ਸਮਾਜ ਸੇਵਕ ਸਰੀ

    

ਮੈਂ ਜਦੋ ਤੋਂ ਹੋਸ਼ ਸੰਭਾਲੀ ਤਾਂ ਉਸ ਸਮੇਂ ਮੈਂ ਬਹੁਤ ਗੁੱਸੇਖੋਰ ਤੇ ਬਦਲਾਖੋਰ ਸੀ , ਕਿਸੇ ਨੇ ਮੈਨੂੰ ਕੁਝ ਕ‌‌ਹਿ ਦੇਣਾ ਮੈਂ ਲੜਨ ਨੂੰ ਤਿਆਰ ਰਹਿਣਾ ,ਜਦੋ ਮੈਂ ਜਵਾਨੀ ਵਿਚ ਗਿਆ ਮਾਂ ਨਾਲ ਬਹਿਸ ਵੀ ਕਰਦਾ ਮੈਂ ਉਸ ਇਨਸਾਨ ਤੋਂ ਬਦਲਾ ਲੈਣਾ ਉਸਨੇ ਮੇਨੂ ਇਹ ਕਿਹਾ , ਜਾਂ ਧੋਖਾ ਕੀਤਾ ,ਪਰ ਮਾਂ ਨੇ ਕਈ ਸਾਲ ਮੈਨੂੰ ਸਮਝਾ ਸਮਝਾ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਸ ਬਦਲਾਖੋਰੀ ਦੀ ਭਾਵਨਾ ਦਾ ਤਿਆਗ ਕਰ। ਸਦਾ ਸੱਭ ਦਾ ਭਲਾ ਮੰਗਣ ਲਈ ਕਿਹਾ । ਫਿਰ ਹੋਲੀ ਹੋਲੀ ਮੈਂ ਆਪਣੀ ਮਾਂ ਵਾਂਗ ਸ਼ਾਂਤ ,ਹੰਕਾਰ ਤੇ ਬਦਲਾਖੋਰੀ ਦੀ ਭਾਵਨਾ ਦਾ ਤਿਆਗ ਕਰਨ ਵਾਲਾ ਇਨਸਾਨ ਬਣ ਗਿਆ ,ਮਾਂ ਨੇ ਕਹਿਣਾ ਜੇ ਪੁੱਤ ਤੂੰ ਸੱਚਾ ਆ , ਫਿਰ ਬਦਲਾ ਲੈਣ ਦਾ ਅਧਿਕਾਰ ਰੱਬ ਤੇ ਕੁੱਦਰਤ ਤੇ ਛੱਡ ਦਿਆ ਕਰ ,ਮੈਂ ਇਸੇ ਤਰ੍ਹਾਂ ਹੈ ਕਰਦਾ ਗਿਆ ,ਸੱਚ ਹੈ ਅਗਰ ਕੋਈ ਇਨਸਾਨ ਮੇਰੇ ਨਾਲ ਕੁਝ ਬੁਰਾ ਕਰਦਾ , ਰੱਬ ਤੇ ਕੁਦਰਤ ਤਰਫ਼ੋਂ ਉਸਨਾਲ ਬੁਰਾ ਹੋ ਜਾਂਦਾ , ਇਸਨਾਲ ਮੇਰੀ ਉਮਰ ਵਡੇਰੀ ਹੋਣ ਨਾਲ ਮੇਰਾ ਇਹ ਤਜਰਬਾ ਵੀ ਵੱਡਾ ਹੁੰਦਾ ਗਿਆ ਤੇ ਵਿਸ਼ਵਾਸ ਵੀ ।

ਇਹ ਮਾਂ ਦਾ ਕਿਹਾ ਕਥਨ ਸੱਚ ਹੁੰਦਾ ਦੇਖ ਰਿਹਾ , ਕੁਛ ਘਟਨਾਵਾਂ ਦਾ ਜਿਕਰ ਰਿਹਾ ਜੋ ਮੇਰੇ ਨਾਲ ਵਾਪਰੀਆਂ , ਮੇਰੇ ਨਾਲ ਜਿਹਨਾਂ ਲੋਕ ਨੇ ਕੁਝ ਬੁਰਾ ਕੀਤਾ , ਮੇਰਾ ਦਿਲ ਤੇ ਅਸਹਿ ਦਰਦ ਦਿੱਤਾ, ਇਸ ਦਰਦ ਦਾ ਬਦਲਾ ਮੇਰੇ ਵਲੋਂ ਰੱਬ ਤੇ ਕੁਦਰੱਤ ਨੇ ਲਿਆ , ਪਹਿਲੀ ਘਟਨਾ ਆਸਟ੍ਰੇਲੀਆ ਦੀ ਹੈ , ਮੈਂ ਇਥੇ ਵਿਦਿਆਰਥੀ ਸੀ , ਤੇ ਨਾਲ ਰੇਲ ਗੱਡੀ ,ਸੁਰੱਖਿਆ ਰਾਖਾ ਸੀ ,ਮੈਂ ਇਕ ਗੋਰੇ ਨੂੰ ਆਪਣੇ ਨਾਲ ਇਸੇ ਕੰਮ ਤੇ ਲਵਾ ਦਿੱਤਾ ,ਕੁਝ ਸਮਾਂ ਬੀਤਣ ਤੇ ਇਸੀ ਗੋਰੇ ਨੇ ਮੇਰੇ ਕੰਮ ਦੇ ਠੇਕੇਦਾਰ ਕੌਲ ਮੇਰੀਆਂ ਝੂਠੀਆਂ ਚੁਗਲੀਆਂ ਲਗਾ ,ਜਿਵੇਂ ਇਹ ਨਗਦ ਤੇ ਕੰਮ ਕਰਦੇ ,ਲੈ ਮੈਨੂੰ ਕੰਮ ਤੋਂ ਕਢਵਾ ਦਿੱਤਾ । ਮੈਂ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਹੋਰ ਕੋਈ ਕੰਮ ਨਹੀਂ ਸੀ ,ਮੈਂ ਮਾਂ ਨਾਲ ਫੋਨ ਤੇ ਗੱਲ ਕੀਤੀ ,ਮਾਂ ਨੇ ਕਿਹਾ ਤੈਨੂੰ ਰੱਬ ਤੇ ਕੁਦਰੱਤ ਤੇ ਵਿਸ਼ਵਾਸ ਹੈ ? ਮੈਂ ਕਿਹਾ ਬਿਲਕੁਲ ਹੈ , ਕੁਝ ਸਮੇਂ ਪਿੱਛੇ ਸੱਚ ਪਤਾ ਲੱਗਣ ਤੋਂ ਬਾਅਦ ਉਸੇ ਠੇਕੇਦਾਰ ਨੇ ਮੈਨੂੰ ਫੋਨ ਕਰਕੇ ਕਿਹਾ ਉਸ ਗੋਰੇ ਨੂੰ ਕੰਮ ਤੋਂ ਕੱਢ ਦਿੱਤਾ ਹੈ ,ਕਿਉਂਕਿ ਇਹ ਗੋਰਾ ੭ ਦਿਨ ਪੂਰਾ ਕੰਮ ਤੇ ਆਪਣੇ ਸਾਥੀ ਗੋਰਿਆਂ ਨੂੰ ਇਸੇ ਕੰਮ ਤੇ ‌ਲਗ‌ਉ‌ਣਾ ਚਹੁੰਦਾ ਸੀ। ਇਸ ਘਟਨਾ ਤੋਂ ਬਾਅਦ ਮੈਂ ਫਿਰ ਮੰਨ ਗਿਆ ਸੱਚ ਹੀ ਸੱਚੇ ਇਨਸਾਨ ਦੀ ਮੱਦਦ ਰੱਬ ਤੇ ਕੁਦਰੱਤ ਜਰੂਰ ਕਰਦੀ ਹੈ ।
ਦੂਜੀ ਘਟਨਾ ਲਾਲਚ ਤੇ ਅਧਾਰਿਤ ਹੈ। ਮੈਂ ਸਕੂਟਰ ਤੇ ਜਾ ਰਿਹਾ ਸੀ ,ਪਿੰਡਾਂ ਦਾ ਰਾਸਤਾ ਸੀ , ਅਚਾਨਕ ਸਕੂਟਰ ਦੇ ਕਰੰਟ ਪਾਸ ਕਰਨ ਵਾਲਾ ਇਕ ਪੁਰਜਾ ਸੜ ਗਿਆ ।ਸਕਟੂਰ ਮਕੈਨਿਕ ਨੇ ਇਸ ਪੁਰਜੇ ਦੇ ਮੇਰੇ ਮਜਬੂਰੀ ਦੇਖ ਕੇ ਦੁਗਣੇ ਪੈਸੇ ਦਸੇ ,ਮੈਂ ਕਿਹਾ ਤੁਸੀਂ ਦੁਗਣੇ ਪੈਸੇ ਦਸ ਰਹੇ ਓ , ਮਕੈਨਿਕ ਨੇ ਕਿਹਾ ਤੁਸੀਂ ਪੁਰਜਾ ਪਵਾਉਣਾ ਤਾ ਪਵਾ ਲੋ ਪੈਸੇ ਘੱਟ ਨਹੀਂ ਹੁਣੇ । ਇਸ ਪੁਰਜੇ ਦੀ ੧ ਸਾਲ ਦੀ ਵਾਰੰਟੀ ਹੈ , ਮੈਂ ਕਿਹਾ ਓਕ ਪਾ ਦਿਓ , ਮੈਂ ਜਿਵੇਂ ਹੀ ਸਕੂਟਰ ੧੦ ਮੀਟਰ ਤੇ ਗਿਆ ਤੇ ਓਹੀ ਪੁਰਜਾ ਦੁਬਾਰਾ ਸੜ੍ਹ ਗਿਆ ,ਉਸਨੂੰ ਮੁਫ਼ਤ ਵਿਚ ਦੁਬਾਰਾ ਇਹ ਪੁਰਜਾ ਪਾਉਣਾ ਪਿਆ ਕਿਉਂਕਿ ਵਾਰੰਟੀ ਸੀ ਇਕ ਸਾਲ ਦੇ ਇਹ ਕੁਝ ਪਲਾਂ ਵਿਚ ਹੈ ਦੁਬਾਰਾ ਸੜ ਗਿਆ ਸੀ , ਮੈਂ ਉਸ ਮਕੈਨਿਕ ਨੂੰ ਕਿਹਾ ਭਾਜੀ ਕੁਝ ਸਮਝੇ, ਕਦੇ ਵੀ ਸੱਚੇ ਪੱਕੇ ਇਨਸਾਨ ਨਾਲ ਧੋਕਾ ਠੱਗੀ ਨਾ ਕਰੀਏ, ਮਕੈਨਿਕ ਬਹੁਤ ਸ਼ਰਮਿੰਦਾ ਸੀ ।
ਤੀਸਰੀ ਘਟਨਾ ਆਸਟ੍ਰੇਲੀਆ ਤੋਂ ਵਾਪਿਸ ਆਣ ਤੋਂ ਬਾਅਦ ਦੀ ਹੈ , ਜਦੋ ਮੈਂ ਮਾਂ ਦੇ ਜਾਣ ਤੋਂ ਬਾਅਦ ਆਸਟ੍ਰੇਲੀਆ ਛੱਡ ਦਿੱਤਾ ਸੀ , ਭਾਵੇ ਪੱਕਾ ਹੋਣ ਦੇ ਨਜ਼ਦੀਕ ਸੀ ।ਫਿਰ ਮੈਂ ਕੈਨੇਡਾ ਦੀ ਪੀ ਆਰ ਲਈ ਭਾਰਤ ਤੋਂ ਅਪਲਾਈ ਕੀਤਾ । ਇਸ ਕੇਸ ਵਿਚ ਦੋ ਲੋਕਾਂ ਨੇ ਮੇਰੇ ਨਾਲ ਬਈਮਾਨੀ ਕੀਤੀ , ਪਰ ਦੋਵਾਂ ਨੂੰ ਇਸ ਬਈਮਾਨੀ ਦਾ ਬਦਲਾ ਰੱਬ ਤੇ ਕੁਦਰੱਤ ਨੇ ਲਿਆ । ਇਕ ਨੂੰ ਆਪਣੀ ਜਾਣ ਦੇਣੀ ਪਾਈ , ਦੂਸਰੇ ਨੇ ਬਹੁਤ ਘਾਟੇ ਖਾ ਹਿਸਾਬ ਬਰਾਬਰ ਕਰ ਲਿਆ ।

ਚੋਥੀ ਘਟਨਾ ਸਾਡੇ ਘਰ ਦੇ ਇਕ ਸਮਾਗਮ ਵਿੱਚੋ ਮੇਰੇ ਪਿਤਾ ਜੀ ਦੇ ਲਾਲਚੀ ਦੋਸਤ ਭਰਾ ਬਣ ਪੈਸੇ ਖਾ ਲਏ ਪਾਰ ਕੁਝ ਸਮੇਂ ਬਾਅਦ ਉਸਨੂੰ ਆਪਣੀ ਇਕ ਬਿਮਾਰੀ ਤੇ ਪੈਸੇ ‌ਲਾ ਸਾਡੀ ਨਾਲ ਕੀਤੀ ਠੱਗੀ ਦੀ ਕੀਮਤ ਰੱਬ ਤੇ ਕੁਦਰੱਤ ਨੇ ਅਦਾ ਕਰਵਾ ਦਿਤੀ ।

ਪੰਜਵੀਂ ਘਟਨਾ ,ਮੈਂ ਇਕ ਪੁਰਾਣੀ ਕਾਰ ਖਰੀਦੀ ,ਡੀਲਰਾਂ ਨੇ ਪੈਸੇ ਪੂਰੇ ਲੈ ਕੇ ਮੈਨੂੰ ਮੁਰੰਮਤ ਕੀਤੀ ਕਾਰ ਝੂਠ ਬੋਲ ਦੇ ਦਿਤੀ ।ਜਦੋ ਮੈਨੂੰ ਪਤਾ ਲੱਗਾ ਮੈਂ ਕਿਹਾ ਤਾਂ ਮੇਰੇ ਬਹੁਤ ਕਹਿਣ ਤਾ ਕਾਰ ਤਾ ਬਦਲ ਦਿਤੀ ।ਪਰ ਕੁਝ ਸਮੇਂ ਬਾਅਦ ਇਹ ਕਾਰ ਡੀਲਰ ਕਾਰ ਚੋਰੀ ਮਾਮਲੇ ਵਿਚ ਸਾਹਮਣੇ ਆਏ , ਇਸ ਠੱਗੀ ਦਾ ਬਦਲਾ ਫਿਰ ਰੱਬ ਤੇ ਕੁਦਰੱਤ ਨੇ ਲਿਆ ।

ਪੰਜਵੀਂ ਘਟਨਾ ਮੇਰੇ ਇਕ ਜਾਣਕਾਰ ਜਿਸਨੂੰ ਮੇਰੇ ਤੋਂ ਮੇਰੀ ਤਰੱਕੀ ਦੀ ਈਰਖਾ ਸੀ , ਮੇਰੇ ਆਪਣੇ ਕੌਲ ਜਾ ਮੇਰੀ ਇੱਕ ਬਹੁਤ ਝੂਠ ਦੀ ਚੁਗਲੀ ਲਾ ਦਿਤੀ ,ਮੇਰੇ ਆਪਣੇ ਨੇ ਉਸ ਚੁਗਲਖੋਰ ਤੇ ਵਿਸ਼ਵਾਸ ਕਰ ਲਿਆ ,ਮੈਨੂੰ ਇਸ ਝੂਠ ਤੂੰ ਬਹੁਤ ਗੁੱਸਾ ਆ ਗਿਆ ਸੀ , ਕਿਉਂਕਿ ਮਾਂ ਦੇ ਕਹੇ ਤੇ ਮੈਂ ਪਹਿਲਾ ਵੇ ਇਸ ਚੁਗਲਖੋਰ ‌‌ਨੂੰ ਛੱਡ ਦਿੱਤਾ ਸੀ , ਮੈਂ ਉਸਦੇ ਛਿੱਤਰ ਲਾਉਣ ਦੀ ਸੋਚ ਹੀ ਰਿਹਾ ਸੀ ,ਲੱਗਿਆ ਜਿਵੇਂ ਮਾਂ ਬੋਲ ਪਈ, ਪੁੱਤ ਭੁੱਲ ਗਿਆ ਰੱਬ ਤੇ ਕੁਦਰੱਤ ਦੇ ਬਦਲੇ ਨੂੰ ਛੱਡ ਦੇ ਇਸਨੂੰ, ਮੈਂ ਉਸ ਸਮੇਂ ਮਾਂ ਦੀ ਤਸਵੀਰ ਥੱਲੇ ਬੈਠਾ ਇਹ ਗੁੱਸਾ ਪੀ ਕੇ ਅਸਮਾਨ ਵਲ ਤੱਕ ਕਿਹਾ ਰੱਬ ਤੇ ਕੁਦਰੱਤ ਜੀ ਇਸ ਚੁਗਲਖੋਰ ਨੇ ਮੈਨੂੰ ਆਪਨੇ ਘਟਾਇਆ ਸ਼ਬਦਾ ਨਾਲ ਬਹੁਤ ਡੂੰਗੀ ਸੱਟ ਪਹੁੰਚਾ ਦਿਤੀ ਹੈ ,ਫਿਰ ਮਾਂ ਦੇ ਤਸਵੀਰ ਵੱਲ ਦੇਖਿਆ ਮਾਂ ਨੇ ਕਿਹਾ ਸਬਰ ਕਰ ਪੁੱਤ ,ਮੈਂ ਇਸ ਚੁਗਲਖੋਰ ਤੇ ਆਪਣੇ ਨੂੰ ਇਸ ਚੁਗਲੀ ਬਾਰੇ ਪੁਛਿਆ ਤਾ ਦੋਵੇਂ ਮੁਕਰ ਗਏ ।ਕੁਝ ਸਮੇਂ ਬਾਅਦ ਉਸ ਚੁਗਲਖੋਰ ਨੇ ਕਿਸੇ ਹੋਰ ਪਹੁੰਚਦਾਰ ਇਨਸਾਨ ਨਾਲ ਪੰਗਾ ਲੈ ਠਾਣੇ ਵਿਚ ਛਿੱਤਰ ਖਾਦੇ ਸਾਰੇ ਗਲੀ ਦੇ ਲੋਕਾਂ ਸਾਹਮਣੇ ਨੱਕ ਨਾਲ ਲਕੀਰਾਂ ਕੱਢ ਮਾਫੀ ਮੰਗੀ ,ਇਸ ਤੋਂ ਬਾਅਦ ਬੇ ਉਸਦੇ ਘਰ ਹੋਰ ਨਵੇਂ ਕੇਸ ਠਾਣੇ ਤੇ ਕਚਹਿਰੀ ਦੇ ਚਲ ਪਏ ,

ਇਹਨਾਂ ਸੁਭ ਘਟਨਾਵਾਂ ਤੋਂ ਬਾਅਦ ਇਹ ਸਿੱਖਿਆ ਮਿਲੀ ਮਾਂ ਦੇ ਕਹੇ ਗੱਲ ਸੱਚ ਹੁੰਦੀ ਤੇ ਸੱਚੇ ਇਨਸਾਨ ਦਾ ਬਦਲਾ ਰੱਬ ਤੇ ਕੁਦਰੱਤ ਆਪ ਲੈਂਦੀ ਹੈ ,

ਗੁਰਵਿੰਦਰ ਸਿੰਘ ਭੱਟੀ ਸਮਾਜ ਸੇਵਕ ਸਰੀ, ਕੈਨੇਡਾ
+1236-881-3105
[email protected]

Leave a Reply

Your email address will not be published. Required fields are marked *