ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਵਜੋਂ ਐਲਾਨਣ ਦਾ ਫੈਸਲਾ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਾਰੇ ਸੰਸਾਰ ਵਿੱਚ ਸ਼ਤਾਬਦੀ ਵਰ੍ਹੇ ਵਜੋਂ ਐਲਾਨਣ ਦਾ ਫੈਸਲਾ ਕੀਤਾ ਹੈ ਅਤੇ ਇਸ ਮੰਤਵ ਲਈ ਸਾਰਾ ਸਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆਵਾਂ ਨੂੰ ਪੂਰੀ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣਗੇ । ਵਰਲਡ ਸਿੱਖ ਪਾਰਲੀਮੈਂਟ ਦੀ ਧਾਰਮਿਕ ਕੌਂਸਲ, ਵਿੱਦਿਅਕ ਕੌਂਸਲ, ਮੀਡੀਆ ਕੌਂਸਲ ਵੱਲੋਂ ਵਿਸ਼ੇਸ਼ ਸੈਮੀਨਾਰ, ਵਿਚਾਰ ਗੋਸ਼ਟੀਆਂ ਅਤੇ ਸਮਾਗਮ ਕਰਵਾਏ ਜਾਣਗੇ ।

‘ਸੂਰਬੀਰ ਬਚਨ ਕੇ ਬਲੀ’ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ।

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਗੁਰੂ ਤੇਗ ਬਹਾਦਰ ਜੀ ਵੱਲੋਂ ਅੰਮ੍ਰਿਤਸਰ ਤੇ ਕਰਤਾਰਪੁਰ ਦੀ ਜੰਗ ਵਿੱਚ ਪੈਂਦੇ ਖਾਂ ਵਿਰੁੱਧ ਤੇਗ ਦੇ ਚੰਗੇ ਜੌਹਰ ਵਿਖਾਉਣ ‘ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਨਾਂ ਲਈ ਤਿਆਗ ਮੱਲ ਨਹੀਂ ਬਲਕਿ ਤੇਗ ਬਹਾਦਰ ਹੋਣ ਦਾ ਲਕਬ ਵਰਤਿਆ ਤੇ ਉਸ ਉਪ੍ਰੰਤ ਇਸੇ ਨਾਮ ਨਾਲ ਪੁਕਾਰੇ ਜਾਣ ਲੱਗੇ।

ਵਿਸ਼ਵ-ਇਤਿਹਾਸ ਵਿੱਚ ਸਾਹਿਬ ਸ੍ਰੀ ਗੁਰੁ ਤੇਗ ਬਹਦਰ ਜੀ ਦੀ ਕੁਰਬਾਨੀ ਦਾ ਵਿਸ਼ੇਸ਼ ਸਥਾਨ ਹੈ ਅਤੇ ਇਸ ਸ਼ਹਾਦਤ ਨੂੰ ਉਚੇਚੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਇਹ ਇਸ ਲਈ ਕਿ ਉਨ੍ਹਾਂ ਇਹ ਕੁਰਬਾਨੀ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ ਸੀ।

ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਨੇ ਦਰ ਆਏ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਜ਼ਾਲਮ ਹਕੂਮਤ ਦੇ ਖਿਲਾਫ ਮਨੁੱਖੀ ਅਧਿਕਾਰ ਅਤੇ ਧਾਰਮਿਕ ਅਜ਼ਾਦੀ ਦੀ ਅਜ਼ਾਜ਼ ਬੁਲੰਦ ਕੀਤੀ । ਧਰਮ ਦੀ ਰੋਸ਼ਨੀ ਵਿੱਚ ਹੱਕ ਸੱਚ ਤੇ ਪਹਿਰਾ ਦਿੱਤਾ ਅਤੇ ਅਧਰਮ ਅਤੇ ਅਨਿਆਂ ਦੇ ਖਾਤਮੇ ਲਈ ਆਪਣਾ ਆਪਾ ਨਿਛਾਵਰ ਕਰ ਦਿੱਤਾ ।

ਇਉਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਮਨੁੱਖੀ ਸਮਾਜ ਵਿਚਲੀ ਬੇਗੈਰਤੀ ਅਤੇ ਪਰਾਧੀਨਤਾ ਦੀਾਂ ਤਰੇੜਾਂ ਨੂੰ ਭਰ ਦਿੱਤਾ । ਆਪ ਨੇ ਇਹਨਾਂ ਅਲਾਮਤਾਂ ਉੱਤੇ ਆਪਣੀ ਸਰੀਰ ਰੂਪੀ ਚਾਦਰ ਪਾ ਕੇ ਮਨੁੱਖੀ ਸਵੈਮਾਨ ਅਤੇ ਅਜ਼ਾਦੀ ਦੀ ਰਾਖੀ ਕੀਤੀ । ਕਵੀ ਸੈਨਾਪਤਿ ਇਸ ਵਰਤਾਰੇ ਨੂੰ ਇਉਂ ਪ੍ਰਭਾਸ਼ਿਤ ਕਰਦਾ ਹੈ :
‘ਪ੍ਰਗਟ ਭਏ ਗੁਰੂ ਤੇਗ ਬਹਾਦਰ-ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ
ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਭਰ ਦਿੱਤੀ, ਜਿਸ ਨੇ ਅਗਾਂਹ ਜਾ ਕੇ ਜ਼ਾਲਮ ਹਕੂਮਤਾਂ ਨਾਲ਼ ਹੱਕਾਂ ਦੀ ਪ੍ਰਾਪਤੀ ਲਈ ਯੁੱਧ ਲੜੇ ਤੇ ਜਿੱਤਾਂ ਪ੍ਰਾਪਤ ਕੀਤੀਆਂ ।

ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਉਹਨਾਂ ਦੀਆਂ ਸਿਖਿਆਵਾਂ ਮਹੱਤਤਾ ਹੋਰ ਵੀ ਵਧ ਗਈ ਹੈ ਕਿਉਂਕਿ ਅੱਜ ਮਨੁੱਖੀ ਸਮਾਜ ਧਰਮ ਦੇ ਨਾਂ ‘ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ । ਅੰਤਰਰਾਸ਼ਟਰੀ ਪੱਧਰ ਤੇ ਧਰਮਾਂ ਵਿੱਚ ਵੈਰ ਵਿਰੋਧ, ਮਨੁੱਖੀ ਤੇ ਜਮਹੂਰੀ ਅਧਿਕਾਾਂ ਦਾ ਉਲੰਘਣ, ਸਮਾਜਿਕ ਸੁਰੱਖਿਆ ਤੇ ਲਗਾਤਾਰ ਹਮਲੇ ਅਤੇ ਮਾਰੂ ਹਥਿਆਰਾਂ ਦੀ ਵਰਤੋਂ ਨਾਲ ਮਨੁੱਖਤਾ ਨੂੰ ਮਲੀਆਮੇਟ ਕਰਨ ਦਾ ਵਾਤਾਵਰਣ ਬਣਿਆ ਹੋਇਆ ਹੈ ।

ਭਾਰਤ ਦੀ ਮੌਜੂਦਾ ਬ੍ਰਾਹਮਣਵਾਦੀ ਹੁਕਮਰਾਨ ਜਮਾਤ ਹਿੰਦੂ ਧਰਮ ਦੀ ਅਜਾਰੇਦਾਰੀ ਸਥਾਪਤ ਕਰਨ ਲਈ ਘੱਟ ਗਿਣਤੀ ਧਰਮਾਂ ਨਾਲ ਅਤਿਆਚਾਰੀ ਰਵੱਈਆ ਅਖਤਿਆਰ ਕਰ ਰਹੀ ਹੈ । ਹੱਕ, ਸੱਚ ਤੇ ਅਜ਼ਾਦੀ ਦੀ ਅਵਾਜ਼ ਉਠਾਉਣ ਵਾਲੇ ਮਨੁੱਖਾਂ ਨੂੰ ਕਾਲੇ ਕਾਨੂੰਨਾਂ ਤਹਿਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ।

Leave a Reply

Your email address will not be published. Required fields are marked *