ਅਗਲੇ ਸਾਲ ਤੋਂ ਜਾਰੀ ਹੋਣਗੇ E-Passport, ਇਸ ਤਰ੍ਹਾਂ ਹੋਵੇਗਾ ਅਪਲਾਈ

ਨਵੀਂ ਦਿੱਲੀ : ਆਧਾਰ ਅਤੇ ਈ-ਪੈਨ ਕਾਰਡ ਤੋਂ ਬਾਅਦ ਹੁਣ ਅਗਲੇ ਸਾਲ ਤੋਂ ਨਾਗਰਿਕਾਂ ਨੂੰ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਫਿਲਹਾਲ ਇਸ ਸਮੇਂ ਸਰਕਾਰ ਇਸ ਲਈ ਆਈਟੀ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਏਜੰਸੀ ਦੀ ਚੋਣ ਕਰਨ ਵਿੱਚ ਰੁੱਝੀ ਹੋਈ ਹੈ। ਇਕਨਾਮਿਕਸ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, 2021 ਤੋਂ ਈ-ਪਾਸਪੋਰਟ ਜਾਰੀ ਕਰਨ ਦੀ ਸ਼ੁਰੂਆਤ ਹੋ ਸਕਦੀ ਹੈ।

ਫਿਲਹਾਲ ਦੇਸ਼ ਵਿਚ ਛਾਪੇ ਪਾਸਪੋਰਟ ਕਾਪੀਆਂ ਦੇ ਰੂਪ ਵਿਚ ਜਾਰੀ ਕੀਤੇ ਜਾਂਦੇ ਹਨ। ਇਸ ਦੀ ਥਾਂ ਹੁਣ ਈ-ਪਾਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ। 20,000 ਅਧਿਕਾਰੀਆਂ ਅਤੇ ਡਿਪਲੋਮੈਟਾਂ ਨੂੰ ਪਾਇਲਟ ਪ੍ਰਾਜੈਕਟ ਵਜੋਂ ਈ-ਪਾਸਪੋਰਟ ਜਾਰੀ ਕੀਤੇ ਗਏ ਹਨ। ਇਸ ਵਿਚ ਇਕ ਇਲੈਕਟ੍ਰਾਨਿਕ ਮਾਈਕ੍ਰੋਪ੍ਰੋਸੈਸਰ ਚਿਪ ਲੱਗੀ ਹੋਈ ਹੈ। ਦਰਅਸਲ, ਸਰਕਾਰ ਈ-ਪਾਸਪੋਰਟ ਇਸ ਲਈ ਜਾਰੀ ਕਰਨਾ ਚਾਹੁੰਦੀ ਹੈ ਤਾਂ ਜੋ ਧੋਖਾਧੜੀ ਦੇ ਕੇਸਾਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਵੀ ਅਸਾਨ ਹੋ ਸਕੇਗੀ ਅਤੇ ਤੇਜ਼ ਵੀ ਆਵੇਗੀ। ਹਾਲੇ ਘੱਟੋ-ਘੱਟ 15 ਦਿਨਾਂ ‘ਚ ਪਾਸਪੋਰਟ ਘਰ ਪਹੁੰਚ ਜਾਂਦਾ ਹੈ। ਈ-ਪਾਸਪੋਰਟ ਇੰਟਰਨੈਸ਼ਨਲ ਸਿਵਲ ਹਵਾਬਾਜ਼ੀ ਸੰਗਠਨ ਦੇ ਮਾਪਦੰਡਾਂ ਦੇ ਅਧਾਰ ‘ਤੇ ਜਾਰੀ ਕੀਤੇ ਜਾਣਗੇ। ਰਿਪੋਰਟ ਦੇ ਅਨੁਸਾਰ, ਆਈਟੀ ਬੁਨਿਆਦੀ ਢਾਂਚਾ ਤਿਆਰ ਹੋਣ ਤੋਂ ਬਾਅਦ ਦੇਸ਼ ਭਰ ਦੇ ਸਾਰੇ 36 ਪਾਸਪੋਰਟ ਦਫਤਰਾਂ ਤੋਂ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਹਾਲਾਂਕਿ, ਇਨ੍ਹਾਂ ਲਈ ਅਰਜ਼ੀ ਦੇਣ ਦਾ ਤਰੀਕਾ ਪਹਿਲਾਂ ਵਾਂਗ ਹੀ ਹੋਵੇਗਾ। ਇਸ ਤੋਂ ਇਲਾਵਾ ਈ-ਪਾਸਪੋਰਟ ਜਾਰੀ ਕਰਨ ਲਈ ਅਜਿਹੀ ਇਕਾਈ ਵੀ ਤਿਆਰ ਕੀਤੀ ਜਾਏਗੀ, ਜਿੱਥੇ ਹਰ ਘੰਟੇ ਵਿਚ 10 ਤੋਂ 20 ਹਜ਼ਾਰ ਪਾਸਪੋਰਟ ਜਾਰੀ ਕੀਤੇ ਜਾਣਗੇ। ਇਸੇ ਤਰ੍ਹਾਂ ਦੇ ਪ੍ਰਬੰਧ ਦਿੱਲੀ ਅਤੇ ਚੇਨਈ ਵਰਗੇ ਸ਼ਹਿਰਾਂ ਵਿੱਚ ਵੀ ਕੀਤੇ ਜਾਣਗੇ।

Leave a Reply

Your email address will not be published. Required fields are marked *