ਫੁੱਲ ਕਲੀਆਂ-ਰਾਜਿੰਦਰ ਕੌਰ ਸਾਬਕਾ ਹੈਡ ਟੀਚਰ

ਫੁੱਲ ਕਲੀਆਂ
ਰੱਬ ਨੇ ਦਿੱਤੇ ਪਿਆਰੇ-2 ਬੱਚੜੇ,
ਮਾਪੇ ਜੀਉਣ ਦੇਖ-2 ਇਹ ਮੁੱਖੜੇ।
ਬੱਚੇ ਹੁੰਦੇ ਨੇ ਕੋਮਲ-2 ਫੁੱਲ ਕਲੀਆਂ
ਖੁਸ਼ੀਆਂ ਸੁਗੰਧੀ ਵਾਲੀਆਂ ਘਰਾਂ ਨੇ ਮੱਲੀਆਂ
ਤੋਤਲੀਆਂ-2 ਗੱਲਾਂ ਲਗਣ ਸਭ ਨੂੰ ਪਿਆਰੀਆਂ
ਸ਼ਰਾਰਤਾਂ ਇਨਾਂ ਦੀਆਂ ਹੁੰਦੀਆਂ ਨੇ ਨਿਆਰੀਆਂ
ਜਾਣੀ ਜਾਣ ਹੁੰਦੇ ਮਾਪੇ ਇਨਾਂ ਦੇ ਹਰ ਹਾਲ ਦੇ
ਮਾਂ ਬਾਪ ਬੱਚਿਆਂ ਨੂੰ ਲਾਡਾਂ ਨਾਲ ਪਾਲਦੇ
ਭੋਲੇ ਭਾਲੇ ਚਿਹਰੇ ਸਭ ਦਾ ਮਨ ਮੋਹ ਲੈਦੇਂ ਨੇ
ਸਾਰਿਆਂ ਨੇ ਰੱਜ-2 ਪਿਆਰ ਇਹ ਲੈਂਦੇ ਨੇ
ਚੰਗੇ ਬੱਚੇ ਮਾਪਿਆਂ ਦਾ ਦਿਲ ਨਾ ਦੁਖਾਂਦੇ ਨੇ
ਮਾਪਿਆਂ ਦੇ ਪਿਆਰ ਦੁਲਾਰ ਦੀ ਕਦਰ ਸਦਾ ਪਾਉਂਦੇ ਨੇ
ਪਿਆਰੇ ਬੱਚਿਓ ਪੜ ਲਿਖ ਜਿੰਦਗੀ ਸਵਾਰ ਲਓ
ਸੀਨਾਂ ਮਾਪਿਆਂ ਦਾ ਕਹਿਣਾ ਮੰਨ ਠਾਰ ਲਓ
ਮਾਪੇ ਤੁਹਾਡੀ ਖੁਸ਼ੀ ਲਈ ਤਨ ਮਨ ਵਾਰਦੇ
ਹਾਲਾਤ ਭਾਵੇਂ ਕਿਦਾਂ ਦੇ ਹੋਣ ਤੁਹਾਡਾ ਜੀਵਨ ਸਵਾਰਦੇ
ਜਿੰਦ ਦੀ ਅਰਜੋਈ ਦਿਲ ਨਾ ਦੁਖਾਣਾ ਮਾਪਿਆਂ ਦਾ
ਸਹਾਰਾ ਬਣ ਰਹਿਣਾ ਤੁਸੀਂ ਬੁਢੇ ਮਾਪਿਆਂ ਦਾ
ਜੋ ਮਾਪਿਆਂ ਦੀ ਅੱਜ ਕਦਰ ਕਮਾਉਣਗੇ
ਉਹੀਓ ਖੁਸ਼ੀਆਂ ਦੋ ਜਹਾਨ ਦੀਆਂ ਸਦਾ ਪਾਉਣਗੇ।
ਅਰਮਾਨ
ਹਰ ਬੰਦੇ ਦਾ ਹੁੰਦਾ ਏ ਇੱਕ ਅਰਮਾਨ
ਮੇਰਾ ਪਰਿਵਾਰ ਹੋਵੇ ਰੱਬਾ ਸੁੱਘੜ ਸੁਜਾਨ
ਮਾਪਿਆਂ ਦੀ ਅਕਲ ਬੱਚੇ ਕਰ ਲੈਣ ਪ੍ਰਵਾਨ
ਮਾਂ ਬਾਪ ਨੂੰ ਤਾਂਹੀਓ ਚੰਗਾ ਲੱਗੇ ਭਗਵਾਨ
ਬੱਚੇ ਪੜ ਲਿਖ ਕੇ ਬਣ ਜਾਣ ਵਿਦਵਾਨ
ਮਾਪੇ ਜਾਣ ਰੱਬ ਤੋਂ ਸੌ ਵਾਰੀ ਕੁਰਬਾਨ
ਰੱਬਾ ਸਾਡੇ ਬੱਚੇ ਬਣਾ ਚੰਗੇ ਇਨਸਾਨ
ਭਾਵੇਂ ਕਰਨ ਨੌਕਰੀ ਭਾਵੇ ਕਰਨ ਦੁਕਾਨ
ਮਿੱਠੀ-2 ਹੋਵੇ ਰੱਬਾ ਇਨਾਂ ਦੀ ਜੁਬਾਨ
ਮਾਪਿਆਂ ਨੂੰ ਤਾਂਹੀ ਲੱਗੇਗਾ ਸੁੰਦਰ ਜਹਾਨ।
—————–
ਕੀ ਕਹੀਏ
ਸ਼ਰਾਬ, ਤੁਮਾਕੂ, ਚਿੱਟਾ ਜਿੰਦਗੀ ਨੂੰ ਕਰਦਾ ਖਰਾਬ
ਇੱਕ ਵਾਰੀ ਖਾ ਦੇਖੇ ਜਿਹੜਾ ਖਾਵੇ ਵਾਰ ਵਾਰ
ਬੀਵੀ ਤੇ ਬੱਚਿਆਂ ਦੇ ਅਰਮਾਨਾਂ ਦਾ ਕਰੇ ਖੂਨ
ਹੱਸਣ, ਖੇਲਣ, ਪੜਨ ਦੇ ਦਿਨ ਕੀ ਕਰਨ ਮਸੁੂਮ
ਘਰ ਵਿੱਚ ਸੌਦਾ ਨਹੀਂ ਰੋਟੀ ਲਿਆਓ ਕਰੇ ਸਵਾਲ
ਭਾਂਡੇ ਭੰਨੇ, ਗਾਲਾਂ ਕੱਢੇ ਬੀਵੀ ਦਾ ਕਰੇ ਬੁਰਾ ਹਾਲ
ਘਰ ਵਿੱਚ ਕਰੇ ਕਲੇਸ਼,ਲੋਕਾਂ ਦਾ ਬਣੇ ਹਾਸਾ
ਨਸ਼ੇੜੀਆਂ ਦਾ ਮੌਤ ਵੀ ਨੇੜੇ ਹੋ ਦੇਖੇ ਤਮਾਸ਼ਾ
ਨਸ਼ੇ ਦੀ ਲੱਗੇ ਤੋਟ, ਮੌਤ ਆਉਂਦੀ ਛੇਤੀ ਦੌੜ
ਕੋਈ ਫਰਿਸ਼ਤਾਂ ਇਨਾਂ ਨੂੰ ਨਸ਼ਿਆਂ ਤੋਂ ਲਿਆਵੇ ਮੋੜ
ਪਿਆਰੇ ਬੱਚਿਓ ਮਾੜੇ ਨਸ਼ਿਆਂ ਤੋਂ ਬੱਚ ਕੇ ਰਹੀਏ
ਜਿਹੜੇ ਹੋ ਗਏ ਨੇ ਆਦੀ ਉਨਾਂ ਨੂੰ ਕੀ ਕਹੀਏ।
ਲੇਖਕ
ਰਾਜਿੰਦਰ ਕੌਰ
ਸਾਬਕਾ ਹੈਡ ਟੀਚਰ

Leave a Reply

Your email address will not be published. Required fields are marked *