ਕਮਿਊਨਿਸਟ ਪਾਰਟੀਆਂ ਵੱਲੋਂ ਅੱਜ ਇੱਥੇ ਸੰਵਿਧਾਨਿਕ ਹੱਕ ਲਈ ਵਿਸ਼ਾਲ ਰੈਲੀ ਕੀਤੀ

ਅੰਮ੍ਰਿਤਸਰ – ਕਮਿਊਨਿਸਟ ਪਾਰਟੀਆਂ ਵੱਲੋਂ ਅੱਜ ਇੱਥੇ ਸੰਵਿਧਾਨਿਕ ਹੱਕ, ਅਵਾ॥ ਤੇ ਬੋਲਣ ਦੇ ਮੂਲ ਅਧਿਕਾਰ ਵਜੋਂ ਦਿੱਤੀ ਅ॥ਾਦੀ ਤੇ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਨੂੰ ਠੱਲ੍ਹ ਪਾਉਂਣ ਲਈ ਵਿਸ਼ਾਲ ਰੈਲੀ ਕੀਤੀ ਗਈ ਅਤੇ ਰੋਸ ਮੁਜਾਹਰਾ ਕੀਤਾ ਗਿਆ। ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਕਾ. ਵਿਜੇ ਕੁਮਾਰ ਛੇਹਰਟਾ, ਕਾ. ਰਤਨ ਸਿੰਘ ਰੰਧਾਵਾ, ਕਾ. ਮੰਗਲ ਸਿੰਘ ਧਰਮਕੋਟ, ਕਾ. ਅਵਤਾਰ ਸਿੰਘ ਜੱਸੜ, ਕਾ. ਨਰਭਿੰਦਰ ਸਿੰਘ ਅਤੇ ਕਾ. ਤਾਰਾ ਸਿੰਘ ਮੋਗਾ ਨੇ ਕੀਤੀ। ਰੈਲੀ ਨੂੰ ਕਾ. ਮੰਗਤ ਰਾਮ ਪਾਸਲਾ, ਕਾ. ਅਮਰਜੀਤ ਸਿੰਘ ਆਸਲ, ਕਾ. ਦਰਸ਼ਨ ਸਿੰਘ ਖੱਟਕੜ, ਕਾ. ਗੁਰਮੀਤ ਸਿੰਘ ਬੱਖਤੂਪੁਰਾ, ਕਾ. ਨਰਭਿੰਦਰ ਸਿੰਘ, ਪ੍ਰਿੰਥੀਪਾਲ ਸਿੰਘ ਮਾੜੀਮੇਘਾ, ਤਾਰਾ ਸਿੰਘ ਮੋਗਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਧਾਰਾ 144 ਗੈਰ ਸਿਆਸੀ ਸਰਗਰਮੀਆਂ ਨੂੰ ਰੋਕਣਾ, ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ। ਅਜਿਹਾ ਅਸਲ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਵਿੱਚ ਆਪਣੀ ਅਸਫਲਤਾ ਅਤੇ ਸਮਾਜ ਦੇ ਵੱਖ-ਵੱਖ ਹਿੱਸਿਆਂ ਵੱਲੋਂ ਜਿੰਦਗੀ ਦੀਆਂ ਬੁਨਿਆਦੀ ਮੰਗਾਂ, ਬੇਰੁਜਗਾਰੀ, ਮੰਹਿਗਾਈ, ਭ੍ਰਿਸ਼ਟਾਚਾਰ ਅਤੇ ਸਮਾਜਿਕ ਸੇਵਾਵਾਂ, ਸਵੱਚ ਪਾਣੀ, ਸਿਹਤ ਅਤੇ ਸਿੱਖਿਆ ਸਬੰਧੀ ਉੱਠ ਰਹੀ ਅਵਾ॥ ਨੂੰ ਰੋਕਣ ਲਈ ਇਹ ਸਾਰੇ ਰੱਸੇ ਪੈੜੇ ਵੱਟੇ ਰਾ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਧਾਰਾ 144 ਵਾਪਿਸ ਲਈ ਜਾਵੇ। ਲਾੱਕਡਾਊਨ ਖਤਮ ਕੀਤਾ ਜਾਵੇ, ਰੈਲੀਆਂ, ਮੁਜਾਰਿਆਂ ਸਮੇਂ ਜਨਤਕ ਅਤੇ ਸਿਆਸੀ ਆਗੂਆਂ ਉੱਪਰ ਬਣਾਏ ਗਏ ਕੇਸ ਵਾਪਿਸ ਲਏ ਜਾਣ। ਲਾੱਕਡਾਊਨ ਕਾਰਨ ਬੇਰੁ॥ਗਾਰ ਹੋਏ ਲੋਕਾਂ ਨੂੰ 10,000/ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਕਿਸਾਨ ਮਾਰੂ ਖੇਤੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਨੂੰ ਕੇਂਦਰ ਦੀ ਮੋਦੀ ਸਰਕਾਰ ਵਾਪਿਸ ਲਵੇ। ਕੇਂਦਰ ਵੱਲੋਂ ਕੋਰੋਨਾ ਦੀ ਆੜ ਵਿੱਚ ਜਨਤਕ ਖੇਤਰਾਂ ਨੂੰ ਧੜਾਧੜ ਅਡਾਨੀਆ, ਅੰਬਾਨੀਆਂ ਨੂੰ ਵੇਚਣ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਅਜਿਹਾ ਤੁਰੰਤ ਬੰਦ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਬੁੱਧੀਜੀਵੀਆਂ, ਜਮਹੂਰੀ ਤੇ ਮਾਨਵੀ ਅਧਿਕਾਰਾਂ ਦੇ ਕਾਰਕੂਨਾਂ ਉੱਪਰ ਫਾਸ਼ੀ ਹਮਲੇ ਕੀਤੇ ਗਏ ਹਨ ਤੇ ਉਹਨਾਂ ਨੂੰ ਜੇਲਾਂ ਵਿੱਚ ਝੂਠੇ ਕੇਸ ਪਾ ਕੇ ਡੱਕਿਆ ਗਿਆ ਹੈ, ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਤੋੜੇ ਗਏ ਸਾਰੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਬੁਲਾਰਿਆਂ ਨੇ ਅੱਗੇ ਕਿਹਾ ਕਿ ਮਹਾਂਮਾਰੀ ਦਾ ਟਾਕਰਾ ਪੁਲਿਸ ਦੇ ਡੰਡੇ ਨਾਲ ਨਹੀਂ ਹੋਣਾ, ਇਹ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਵਧੀਆ ਸਿਹਤ ਪ੍ਰਬੰਧ ਉਸਾਰਨ, ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਲਈ ਵਧੀਆ ਇਲਾਜ ਮੁਹੱਈਆ ਕਰਵਾਉਂਣ, ਵੱਧ ਤੋਂ ਵੱਧ ਟੈਸਟਾਂ ਦਾ ਸੁਚੱਜਾ ਪ੍ਰਬੰਧ ਕਰਨ ਅਤੇ ਕੋਰੋਨਾ ਮਹਾਂਮਾਰੀ ਸਮੇਤ ਸਮੂਹ ਬਿਮਾਰੀਆਂ ਦੇ ਟਾਕਰੇ ਲਈ ਵਧੀਆ ਖੁਰਾਕ ਲੋਕਾਂ ਨੂੰ ਦੇਣ ਨਾਲ ਹੀ ਹੋ ਸਕਦਾ ਹੈ। ਆਗੂਆਂ ਨੇ ਉਕਤ ਦਾ ਟਾਕਰਾ ਕਰਨ ਲਈ ਪਿੰਡ-ਪਿੰਡ ਸ਼ਹਿਰ-ਸ਼ਹਿਰ ਤੇ ਗਲ-ਗਲੀ ਜਥੇਬੰਦ ਹੋ ਕੇ ਲੋਕਾਂ ਨੂੰ ਲਹੂ ਵੀਟਵੇ ਸੰਗਰਾਮਾਂ ਲਈ ਅੱਗੇ ਆਉਂਣ ਦੀ ਅਪੀਲ ਕੀਤੀ। ਸਟੇ॥ ਸਕੱਤਰ ਦੀ ਸੇਵਾ ਕਾ. ਲਖਬੀਰ ਸਿੰਘ ਨਿਜਾਮਪੁਰਾ ਨੇ ਬਾਖੂਬੀ ਨਿਭਾਈ। ਇਸ ਮੌਕੇ ਉੱਪਰ ਡਾ. ਸਤਨਾਮ ਸਿੰਘ ਅਜਨਾਲਾ, ਕਾ. ਹਰਭਜਨ ਸਿੰਘ, ਕਾ. ਦਸਵਿੰਦਰ ਕੌਰ, ਕਾ. ਜਤਿੰਦਰ ਸਿੰਘ ਛੀਨਾ, ਕਾ. ਪ੍ਰਗਟ ਸਿੰਘ ਜਾਮਾਰਾਏ, ਕਾ. ਹਰਦੀਪ ਕੌਰ ਕੋਟਲਾ, ਕਾ. ਮੋਹਨ ਲਾਲ, ਕਾ. ਸੁਖਵੰਤ ਸਿੰਘ, ਕਾ. ਬਲਦੇਵ ਸਿੰਘ ਵੇਰਕਾ, ਕਾ. ਦਵਿੰਦਰ ਸਿੰਘ ਸੋਹਲ, ਕਾ. ਅਰਜਨ ਸਿੰਘ ਹੁਸ਼ਿਆਰ ਨਗਰ,  ਕਾ. ਬਲਬੀਰ ਸਿੰਘ ਰੰਧਾਵਾ, ਕਾ. ਜਤਿੰਦਰ ਸਿੰਘ ਗੋਪਾਲਪੁਰਾ, ਕਾ. ਕੁਲਵੰਤ ਸਿੰਘ ਮੱਲੂਨੰਗਲ, ਕਾ. ਗੁਰਮੇਜ ਸਿੰਘ ਤਿੰਮੋਵਾਲ, ਕਾ. ਸਤਬੀਰ ਸਿੰਘ ਸੁਲਤਾਨੀ, ਕਾ. ਸਤਨਾਮ ਸਿੰਘ ਝੰਡੇਰ, ਕਾ. ਸੀਤਲ ਸਿੰਘ ਤਲਵੰਡੀ ਆਦਿ ਹਾ॥ਰ ਸਨ।

ਨਿਵੇਦਕ,
ਅਮਰਜੀਤ ਸਿੰਘ ਆਸਲ
ਮੋ: 98142-62561

Leave a Reply

Your email address will not be published. Required fields are marked *