ਸਿੱਖ ਧਰਮ ਵਿਚ ਪਾਣੀ ਦੀ ਮਹੱਤਤਾ-ਧਰਮਬੀਰ ਸਿੰਘ

ਇਸ ਸ੍ਰਿਸਟਿ ਦੀ ਰਚਨਾ ਵਿਚ ਪਾਣੀ ਦਾ ਕਿ ਯੋਗਦਾਨ ਹੈ ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦੇ ਆਰੰਭ ਵਿਚ ਹੀ ਜਪੁਜੀ ਸਾਹਿਬ ਦੇ ਅਖੀਰ ਵਿਚ ਲਿਖੇ ਸਲੋਕ ਵਿਚ ਸਾਨੂੰ ਸਮਝਾਈ ਹੈ ਜਿਥੇ ਉਨ੍ਹਾਂਨੇ ਪਾਣੀ ਨੂੰ ਪਿਤਾ ਦਾ ਸਥਾਨ ਦਿੱਤਾ ਹੈ , — ਪਾਵਾਂ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ! ਗੁਰੂ ਸਾਹਿਬ ਦਾ ਸਾਨੂੰ ਇਹ ਦੱਸਣਾ ਹੀ ਦਰਸਾਉਂਦਾ ਹੈ ਕਿ ਸਿੱਖ ਧਰਮ ਵਿਚ ਪਾਣੀ ਨੂੰ ਕਿ ਮਹੱਤਤਾ ਦਿੱਤੀ ਗਈ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਪਿਤਾ ਦਾ ਕਿਸੇ ਦੇ ਜੀਵਨ ਵਿਚ ਕਿ ਸਥਾਨ ਹੁੰਦਾ ਹੈ [ ਅਤੇ ਆਸਾ ਦੀ ਵਾਰ ਦੀ ਬਾਣੀ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ — ਪਹਿਲਾ ਪਾਣੀ ਜੀਉ ਹੈ ਜਿੱਤ ਹਰਿਯਾ ਸਭ ਕੋਇ [[ ਇਸ ਦਾ ਅਰਥ ਹੈ ਕਿ ਪਾਣੀ ਹੀ ਜੀਵਨ ਦਾ ਮੂਲ ਹੈ ਅਤੇ ਉਸਤੋਂ ਹੀ ਇਹ ਸੰਸਾਰ ਹਰਿਯਾ ਭਰਿਆ ਹੈ , ਸ੍ਰਿਸਟਿ ਦੀ ਰਚਨਾ ਦੀ ਵ੍ਯਾਖ੍ਯਾ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਦੀ ਬਾਣੀ ਵਿਚ ਸਮਝਾਯਾ ਹੈ — ਸਾਚੇ ਤੇ ਪਵਨਾ ਭਯਾ ਪਵਨੈ ਤੇ ਜਲ ਹੋਈ [[ ਜਲ ਤੇ ਤ੍ਰਿਭੁਵਣ ਸਾਜਿਆ ਘਟ ਘਟ ਜੋਤਿ ਸਮੋਈ [[
ਇਸ ਦਾ ਅਰਥ ਹੈ ਕਿ ਉਸ ਸੱਚੇ ਪ੍ਰਮਾਤਮਾ ਤੋਂ ਪਵਨ (ਹਵਾ) ਪਰਗਟ ਹੋਈ ਅਤੇ ਹਵਾ ਤੋਂ ਪਾਣੀ ਬਣਿਆ, ਪਾਣੀ ਤੋਂ ਵਾਹਿਗੁਰੂ ਨੇ ਤਿਨ ਜਹਾਨ ਪੈਦਾ ਕੀਤੇ ਅਤੇ ਹਰ ਸ਼ਰੀਰ ਅੰਦਰ ਉਸਨੇ ਆਪਣਾ ਨੂਰ ਰਖਿਆ [ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਵਿਚ ਮਨੁੱਖ ਨੂੰ ਇਹ ਸਿਖਿਆ ਦੇਂਦੇ ਹਨ ਕਿ ਉਸਨੂੰ ਪ੍ਰਮਾਤਮਾ ਨਾਲ ਕਿਸ ਤਰਾਂ ਦੀ ਪ੍ਰੀਤ ਕਰਨੀ ਚਾਹੀਦੀ ਹੈ ਤਾਂ ਕੁਝ ਉਧਾਰਣ ਉਹਨਾਂ ਸਾਡੇ ਸਾਮਣੇ ਰੱਖੇ, ਜਿਵੇਂ ਮਛਲੀ ਦੀ ਪਾਣੀ ਨਾਲ ਪ੍ਰੀਤ, ਕਮਲ ਦੇ ਫੁੱਲ ਦੀ ਪਾਣੀ ਨਾਲ ਪ੍ਰੀਤ ਅਤੇ ਦੁੱਧ ਦੀ ਪਾਣੀ ਨਾਲ ਪ੍ਰੀਤ [ ਸਤਿਗੁਰੂ ਜੀ ਦੱਸਦੇ ਹਨ ਕਿ — ਰੇ ਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ [[ ਆਵਟਣੁ ਆਪੇ ਖਵੈ ਦੁੱਧ ਕਿਊ ਖਪਣ ਨ ਦੇਇ [[
ਦੁੱਧ ਵਿਚ ਪਾਣੀ ਇਸ ਤਰਾਂ ਮਿਲਿਆ ਹੈ ਕਿ ਭਾਵੇਂ ਅਸੀਂ ਦੁੱਧ ਨੂੰ ਕਿਤਨਾ ਵੀ ਗਰਮ ਕਰੀਏ, ਜਦੋਂ ਤਕ ਦੁੱਧ ਵਿਚ ਪਾਣੀ ਹੈ, ਉਹ ਪਹਿਲਾਂ ਆਪ ਸੜਦਾ ਹੈ ਪਰ ਦੁੱਧ ਨੂੰ ਸੜਨ ਨਹੀਂ ਦਿੰਦਾ [ ਇਸ ਦਾ ਭਾਵ ਹੈ ਪ੍ਰਮਾਤਮਾ ਦੇ ਨਾਲ ਜੇ ਪ੍ਰੀਤ ਹੈ ਤਾਂ ਉਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਭੀ ਕੀਤੀ ਜਾ ਸਕਦੀ ਹੈ [ ਅਤੇ ਇਸ ਦੇ ਨਾਲ ਇਹ ਸਿਖਿਆ ਭੀ ਮਿਲਦੀ ਹੈ ਕਿ ਪਰੋਪਕਾਰ ਦੀ ਭਾਵਨਾ ਪਾਣੀ ਤੋਂ ਸਿੱਖਣੀ ਚਾਹੀਦੀ ਹੈ [
ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਹਿਆ ਗਿਆ ਹੈ, ਉਹਨਾਂ ਨੇ ਭੀ ਆਪਣੀਆਂ ਵਾਰਾਂ ਵਿਚ ਪਾਣੀ ਦੇ ਗੁਣਾ ਤੋਂ ਸਿਖਿਆ ਲੈਣ ਦੀ ਪ੍ਰੇਰਣਾ ਕੀਤੀ ਹੈ [ ਜਿਵੇਂ ਪਾਣੀ ਦਾ ਸੁਭਾ ਹੈ ਨਿਵਾਣ ਵੱਲ ਜਾਣਾ, ਜੋ ਸਾਨੂੰ ਨਿਮਰਤਾ ਨਾਲ ਜੀਵਨ ਜੀਣ ਦੀ ਪ੍ਰੇਰਨਾ ਦੇਂਦਾ ਹੈ ! ਭਾਈ ਸਾਹਿਬ ਨੇ ਲਿਖਿਆ ਹੈ — ਜੀਓ ਪਾਣੀ ਨਿਵਿ ਚਲਦਾ ਨਿਵਾਣ ਚਲਾਇਆ [[ ਅਤੇ — ਧਰਤੀ ਪੈਰਾ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ [[ ਪਾਣੀ ਚਲੈ ਨਿਵਾਣ ਨੇ ਨਿਰਮਲ ਸੀਤਲ ਸੁੱਧ ਪਰਾਣੀ [[ ਪਾਣੀ ਦੇ ਕਈ ਹੋਰ ਗੁਣਾ ਦਾ ਵਰਨਣ ਇਥੇ ਭਾਈ ਗੁਰਦਾਸ ਜੀ ਨੇ ਕੀਤਾ ਹੈ ਜਿਵੇਂ ਪਾਣੀ ਦੂਜਿਆਂ ਦੀ ਮੈਲ ਧੋਂਦਾ ਹੈ ਪਰ ਫੇਰ ਭੀ ਆਪ ਨਿਰਮਲ ਹੀ ਰਹਿੰਦਾ ਹੈ, ਆਪਣੀ ਸੀਤਲਤਾ ਨਾਲ ਦੂਜਿਆਂ ਦੀ ਤਪਸ਼ ਮਿਟਾਂਦਾ ਹੈ ਪਰ ਆਪ ਸ਼ੁੱਧ ਰਹਿਣ ਵਾਸਤੇ ਤਪਸ਼ ਵੀ ਸਹਿੰਦਾ ਹੈ [ ਮਨੁੱਖ ਨੂੰ ਪਾਣੀ ਦਾ ਪਰੋਪਕਾਰ ਦਾ ਇਹ ਗੁਣ ਭੀ ਲੈਣਾ ਚਾਹੀਦਾ ਹੈ [ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਭੀ ਸੁਖਮਨੀ ਸਾਹਿਬ ਦੀ ਬਾਣੀ ਵਿਚ ਬ੍ਰਹਮ ਗਿਆਨੀ ਦੀ ਵਯਾਖਯਾ ਕਰਦਿਆਂ ਹੋਈਆਂ, ਬ੍ਰਹਮ ਗਿਆਨੀ ਦੇ ਨਿਰਮਲ ਮਨ ਦੀ ਤੁਲਣਾ ਪਾਣੀ ਨਾਲ ਹੀ ਕੀਤੀ ਹੈ — ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ [[ ਜੈਸੇ ਮੈਲ ਨਾ ਲਾਗੇ ਜਲਾ [[
ਜਿਥੇ ਗੁਰਬਾਣੀ ਵਿਚ ਗੁਰੂ ਸਾਹਿਬ ਨੇ ਪਾਣੀ ਨੂੰ ਇਤਨੀ ਮਹੱਤਤਾ ਦਿੱਤੀ ਹੈ ਉਥੇ ਪਰਤੱਖ ਰੂਪ ਵਿਚ ਬਾਣੀ ਅਤੇ ਪਾਣੀ ਦਾ ਸੁਮੇਲ ਉਹਨਾਂ ਸਾਡੇ ਸਾਮਣੇ ਰਖਿਆ [ ਪਾਣੀ ਦੇ ਇਸ਼ਨਾਨ ਨਾਲ ਤਨ ਦੀ ਪਵਿਤ੍ਰਤਾ ਅਤੇ ਸਫਾਈ ਦੀ ਗੱਲ ਕੀਤੀ ਹੈ ਅਤੇ ਬਾਣੀ ਨਾਲ ਮਨ ਨੂੰ ਪਵਿੱਤਰ ਤੇ ਨਿਰਮਲ ਕਰਨ ਦੀ ਜਾਂਚ ਭੀ ਦੱਸੀ ਹੈ [ ਸਤਿਗੁਰੂ ਜੀ ਦਾ ਉਪਦੇਸ਼ ਹੈ — ਕਰਿ ਇਸ਼ਨਾਨ ਸਿਮਰ ਪ੍ਰਭ ਅਪਨਾ ਮਨ ਤਨ ਭਏ ਅਰੋਗਾ [[
ਇਸ ਦਾ ਇਕ ਹੋਰ ਸਭ ਤੋਂ ਵੱਡਾ ਉਦਾਹਰਣ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਦਾ ਸਰੋਵਰ ਦੇ ਵਿਚ ਸਥਾਪਿਤ ਹੋਣਾ ਹੈ [ ਇਸ ਅੰਮ੍ਰਿਤ ਸਰੋਵਰ ਵਿਚ ਲੱਖਾਂ ਲੋਗ ਸ਼ਰਧਾ ਅਤੇ ਭਾਵਨਾ ਨਾਲ ਤਨ ਦਾ ਇਸ਼ਨਾਨ ਕਰਦੇ ਹਨ ਅਤੇ ਹਰਿਮੰਦਰ ਸਾਹਿਬ ਤੋਂ ਹੋ ਰਹੇ ਗੁਰਬਾਣੀ ਕੀਰਤਨ ਨਾਲ ਆਪਣੇ ਮਨ ਦਾ ਇਸ਼ਨਾਨ ਕਰਦੇ ਹਨ [ ਗੁਰੂ ਸਾਹਿਬ ਨੇ ਇਸੇ ਕਰਕੇ ਅੰਮ੍ਰਿਤਸਰ ਵਿਚ ਪੰਜ ਸਰੋਵਰ ਬਣਵਾਏ ਸਨ, ਅਤੇ ਹੁਣ ਤਾਂ ਜ਼ਿਆਦਾਤਰ ਇਤਿਹਾਸਿਕ ਗੁਰੂਦਵਾਰਿਆਂ ਦੇ ਨਾਲ ਪਾਣੀ ਦੇ ਸਰੋਵਰ ਬਣੇ ਹੋਏ ਹਨ [
ਗੁਰੂ ਸਾਹਿਬ ਨੇ ਆਪਣੇ ਸਿਖਾਂ ਨੂੰ ਤਨ ਅਤੇ ਮਨ ਕਰਕੇ ਨਿਰਮਲ ਹੋਣ ਲਈ ਗੁਰਬਾਣੀ ਅਤੇ ਵਾਹਿਗੁਰੂ ਦੇ ਨਾਮ ਨਾਲ ਜੁੜਨ ਦੀ ਸਿਖਿਆ ਦਿੱਤੀ ਕਿਉਂਕਿ ਵਾਹਿਗੁਰੂ ਦੇ ਨਾਮ ਵਿਚ ਹੀ ਉਹ ਸ਼ਕਤੀ ਹੈ ਜੋ ਸਾਡੇ ਵਿਚਾਰ ਨੂੰ ਅਤੇ ਮਨ ਨੂੰ ਪਵਿੱਤਰ ਕਰ ਸਕਦੀ ਹੈ [ ਸੰਸਾਰ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਵਿਕਾਰਾਂ ਦੀ ਮੈਲ, ਸਾਡੇ ਮਨ ਨੂੰ ਮੈਲਾ ਕਰਦੀ ਹੈ, ਇਸ ਨੂੰ ਕੇਵਲ ਵਾਹਿਗੁਰੂ ਦੇ ਨਾਮ ਨਾਲ ਹੀ ਧੋਯਾ ਜਾ ਸਕਦਾ ਹੈ [ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਸਪਸ਼ਟ ਕੀਤਾ ਹੈ — ਭਰੀਏ ਮਤ ਪਾਪਾ ਕੇ ਸੰਗ [[ ਉਹ ਧੋਵੇ ਨਾਵੇ ਕੇ ਰੰਗ [[
ਵਾਹਿਗੁਰੂ ਦੇ ਨਾਮ ਨੂੰ ਬਾਣੀ ਵਿਚ ਅੰਮ੍ਰਿਤ ਕਿਹਾ ਗਿਆ ਹੈ — ਨਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ [[ ਦੇਹੀ ਮੈਂ ਇਸਕਾ ਬਿਸਰਾਮ [[ ਪਾਰ ਇਹ ਅੰਮ੍ਰਿਤ ਮਨੁੱਖ ਵਿਚ ਪ੍ਰਗਟ ਕਰਨ ਲਈ, ਗੁਰੂ ਸਾਹਿਬ ਨੇ ਸਿਖਾਂ ਨੂੰ ਇਕ ਵਿਸ਼ੇਸ਼ ਜੀਵਨ ਜਾਂਚ ਦਿੱਤੀ ਜਿਸ ਦੀ ਸੰਪੂਰਨਤਾ ਦਸਵੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਨੂੰ ਬਹਾਰੋਂ ਅੰਮ੍ਰਿਤ ਛਕਾ ਕੇ ਖਾਲਸੇ ਦੇ ਰੂਪ ਵਿਚ ਕੀਤੀ [ ਜਦੋਂ ਇਹ ਅੰਮ੍ਰਿਤ ਤਿਆਰ ਕੀਤਾ ਗਿਆ, ਇਸ ਦਾ ਆਧਾਰ ਪਾਣੀ ਨੂੰ ਹੀ ਬਣਾਇਆ ਗਿਆ [ ਸਰਬ ਲੋਹ ਦੇ ਬਾਟੇ ਵਿਚ ਪਾਣੀ ਪਾ ਕੇ, ਬਤਾਸ਼ੇ ਪਾ ਕੇ, ਬਾਣੀ ਪੜਦਿਆਂ ਸਰਬ ਲੋਹ ਦਾ ਖੰਡਾ ਫੇਰ ਕੇ, ਇਹ ਅੰਮ੍ਰਿਤ ਤਿਆਰ ਕੀਤਾ ਗਿਆ [ ਜਦੋਂ ਇਕ ਸਿੱਖ ਇਹ ਅੰਮ੍ਰਿਤ ਛਕ ਕੇ, ਗੁਰੂ ਦੀ ਦੱਸੀ ਜੀਵਨ ਜਾਂਚ ਨੂੰ ਅਪਣਾਉਂਦਾ ਹੈ ਤਾਂ ਉਸਦੇ ਅੰਦਰ ਵਸਿਆ ਅੰਮ੍ਰਿਤ ਨਾਮ ਪ੍ਰਗਟ ਹੋ ਜਾਂਦਾ ਹੈ ਅਤੇ ਉਸਦਾ ਅਕਾਲਪੁਰਖ ਤਕ ਪੁੱਜਣ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ [
ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਸਿੱਖ ਧਰਮ ਵਿਚ ਪਾਣੀ ਨੂੰ ਕਿਤਨੀ ਮਹੱਤਤਾ ਦਿੱਤੀ ਗਈ ਹੈ, ਅਤੇ ਪਾਣੀ ਨੂੰ ਉਸ ਅਕਾਲਪੁਰਖ ਦੀ ਅਮੁੱਲੀ ਦਾਤ ਸਮਝਿਆ ਗਿਆ ਹੈ [

Leave a Reply

Your email address will not be published. Required fields are marked *