ਮੇਰਾ ਭੋਗ ਪਾਉਣ ਵਾਲੀ ਗੱਲ ਦਾ ਜਵਾਬ ਅੱਜ ਬਾਦਲਾਂ ਨੂੰ ਦੇ ਕੇ ਜਾਣਾ: ਢੀਂਡਸਾ

ਸੰਗਰੂਰ : ਬਾਦਲਕਿਆਂ ਦਾ ਹਿਸਾਬ ਬਰਾਬਰ ਕਰਨ ਦੇ ਮਕਸਦ ਵਿੱਢੀ ਮੁਹਿੰਮ ਦੇ ਤਹਿਤ ਢੀਂਡਸਾ ਪਿਓ-ਪੁੱਤਰ ਨੇ ਅੱਜ ਸੰਗਰੂਰ ਵਿਖੇ ਉਸੇ ਥਾਂ ‘ਤੇ ਰੈਲੀ ਕਰ ਕੇ ਅਪਣਾ ਗੁਬਾਰ ਕੱਢ ਲਿਆ ਹੈ ਜਿੱਥੇ ਕੁੱਝ ਦਿਨ ਪਹਿਲਾਂ ਬਾਦਲਾਂ ਨੇ ਰੈਲੀ ਕਰ ਕੇ ਢੀਂਡਸਾ ਪਰਵਾਰ ‘ਤੇ ਨਿਸ਼ਾਨੇ ਸਾਧੇ ਸਨ। ਇਸ ਰੈਲੀ ਵਿਚ ਢੀਂਡਸਾ ਪਿਓ-ਪੁੱਤਰ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।

ਸੁਖਦੇਵ ਸਿੰਘ ਢੀਂਡਸਾ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਰੈਲੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਬਾਹਰ ਕਾਵਰਾਉਣ ਲਈ ਅਤੇ ਮੌਜੂਦਾ ਸਰਕਾਰ ਦੇ ਕੀਤੇ ਝੂਠੇ ਵਾਅਦਿਆਂ ਨੂੰ ਧਿਆਨ ‘ਚ ਰੱਖ ਕੇ ਕੱਢੀ ਗਈ ਹੈ, ਨਾਲ ਹੀ ਉਨ੍ਹਾਂ ਕਿਹਾ ਬਾਦਲਾਂ ਵਲੋਂ ਮੇਰਾ ਭੋਗ ਪਾਉਣ ਵਾਲੇ ਬਿਆਨ ਦਾ ਉਹ ਅੱਜ ਜਵਾਬ ਜ਼ਰੂਰ ਦੇ ਕੇ ਜਾਣਗੇ।

ਦੱਸ ਦਈਏ ਕਿ ਸੰਗਰੂਰ ਵਿੱਚ ਵਿਸ਼ਾਲ ਰੈਲੀ ਜ਼ਰੀਏ ਢੀਂਡਸਾ ਪਰਿਵਾਰ ਵਲੋਂ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਖਿੱਚ ਲਈ ਗਈ ਹੈ। ਵੱਡੇ ਢੀਂਡਸਾ ਸਾਬ੍ਹ ਦਾ ਕਹਿਣਾ ਹੈ ਕਿ ਵਰਕਰਾਂ ਦਾ ਸਾਥ ਉਨ੍ਹਾਂ ਦੇ ਨਾਲ ਹਮੇਸ਼ਾ ਹੈ ਅਤੇ ਇਹ ਰੈਲੀ ਲਈ ਇਹ ਜਗ੍ਹਾ ਵੀ ਉਨ੍ਹਾਂ ਦੇ ਸਮਰਥਕਾਂ ਵਲੋਂ ਹੋ ਚੁਣੀ ਗਈ ਹੈ। ਉਹਨਾਂ ਕਿਹਾ ਕਿ ਬਾਦਲ ਸਾਡੇ ਸਾਰੇ ਪਰਿਵਾਰ ਦਾ ਭੋਗ ਪਾ ਗਏ ਸਨ

ਇਸ ਲਈ ਅਸੀਂ ਵਰਕਰਾਂ ਨੇ ਵੀ ਇਹੀ ਜਗ੍ਹਾ ਚੁਣੀ ਹੈ। ਸੁਖਦੇਵ ਸਿੰਘ ਢੀਡਸਾ ਨੇ ਕਿਹਾ ਕਿ ਇਹ ਜੋ ਲੁੱਟ ਗੁਰੂ ਘਰਾਂ ਵਿਚ ਜਾਂ ਐਸਜੀਪੀਸੀ ਵਿਚ ਹੋ ਰਹੀ ਹੈ ਉਸ ਨੂੰ ਦੂਰ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਟਾਉਣ ਲਈ ਇਹ ਰੈਲੀ ਕੱਢੀ ਗਈ ਹੈ।

Leave a Reply

Your email address will not be published. Required fields are marked *