ਪੰਜਾਬੀ ਚੈਂਬਰ ਆਫ਼ ਕਾਮਰਸ ਵੱਲੋਂ ਅੰਮ੍ਰਿਤਸਰ ਵਿੱਚ ਆਪਣੇ ਅਧਿਆਇ ਦੀ ਸ਼ੁਰੂਆਤ

ਅੰਮ੍ਰਿਤਸਰ -ਵਿਸ਼ਵ ਭਰ ਵਿੱਚ ਪੰਜਾਬੀ ਖੇਤਰਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਵਜੋਂ, ਪੰਜਾਬੀ ਚੈਂਬਰ ਆਫ਼ ਕਾਮਰਸ ਨੇ ਅੰਮ੍ਰਿਤਸਰ ਵਿੱਚ ਆਪਣੇ ਅਧਿਆਇ ਦੀ ਸ਼ੁਰੂਆਤ ਕੀਤੀ। ਲੁਧਿਆਣਾ ਅਤੇ ਜਲੰਧਰ ਤੋਂ ਬਾਅਦ ਅੰਮ੍ਰਿਤਸਰ, ਰਾਜ ਦਾ ਸਭਿਆਚਾਰਕ ਅਤੇ ਆਰਥਿਕ ਕੇਂਦਰ, ਪੰਜਾਬ ਦਾ ਤੀਜਾ ਚੈਪਟਰ ਸਥਾਪਿਤ ਕੀਤਾ ਗਿਆ ।

ਪੰਜਾਬੀ ਚੈਂਬਰ ਆਫ ਕਾਮਰਸ, ਇੱਕ ਗੈਰ-ਮੁਨਾਫਾ ਸਮੂਹ ਹੈ ਜਿਸਦਾ ਉਦੇਸ਼ ਵਣਜ ਅਤੇ ਸਹਿਯੋਗ ਰਾਹੀਂ ਵਿਸ਼ਵਵਿਆਪੀ ਭਾਰਤੀ ਪੰਜਾਬੀ ਪ੍ਰਵਾਸੀਆਂ ਨੂੰ ਏਕਤਾ ਵਿੱਚ ਪਿਰੋਣਾ ਹੈ। ਇਹ ਪੰਜਾਬੀ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਦਾ ਇਕਲੌਤਾ ਅਤੇ ਸਭ ਤੋਂ ਵੱਡਾ ਸੰਗਠਨ ਹੋਣ ਦਾ ਮਾਣ ਰੱਖਦੇ ਹਨ।

ਪੀ.ਸੀ.ਸੀ. ਦੇ ਸਹਿ-ਸੰਸਥਾਪਕ/ਟਰੱਸਟੀ, ਗੁਰਪ੍ਰੀਤ (ਗੈਰੀ) ਪਸਰੀਚਾ ਨੇ ਇਸ ਮੌਕੇ ਤੇ ਦਸਿਆ, ” ਸਾਨੂੰ ਪੰਜਾਬੀ ਕਾਰੋਬਾਰੀਆਂ ਅਤੇ ਪੇਸ਼ੇਵਰਾਂ ਦੀ ਇੱਕੋ-ਇੱਕ ਅਤੇ ਸਭ ਤੋਂ ਵੱਡੀ ਸੰਸਥਾ ਹੋਣ ‘ਤੇ ਮਾਣ ਹੈ। 2017 ਵਿੱਚ ਪੰਜਾਬੀ ਭਾਈਚਾਰੇ ਦੇ ਉਦਾਰ ਲਈ ਇਸ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਪਿਤ ਕੀਤਾ ਗਿਆ, ਅਸੀਂ ਪੰਜਾਬੀ ਭਾਈਚਾਰਾ, ਪੰਜਾਬੀ ਭਾਈਚਾਰੇ ਵਾਸਤੇ ਹਾਂ। ਅਸੀਂ ਆਪਣੇ ਮੈਂਬਰਾਂ ਦੀ ਪ੍ਰਤੀਨਿਧਤਾ ਕੀਤੀ ਹੈ, ਇਹਨਾਂ ਨੂੰ ਪ੍ਰੇਰਿਤ ਕੀਤਾ ਹੈ, ਵਪਾਰਕ ਸਬੰਧਾਂ ਨੂੰ ਵਧਾਇਆ ਹੈ, ਅਤੇ ਥੋੜ੍ਹੇ ਸਮੇਂ ਵਿੱਚ ਪਹਿਲੇ ਦਰਜੇ ਦੀਆਂ ਸੇਵਾਵਾਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਹੈ।
ਅੰਮ੍ਰਿਤਸਰ ਸਾਡੇ ਲਈ ਇਕ ਵੱਡਾ ਮੀਲ ਪੱਥਰ ਹੈ । ਪੀਸੀਸੀ ਦੇ ਜ਼ਰੀਏ ਅਸੀਂ ਉੱਦਮੀਆਂ ਅਤੇ ਪੇਸ਼ੇਵਰਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਰਾਜ ਵਿੱਚ ਪੇਸ਼ੇਵਾਰਾਨਾ ਤੌਰ ਤੇ ਵਧਣ ਵਿੱਚ ਸਹਾਇਤਾ ਕਰਾਂਗੇ ਅਤੇ ਇਸ ਚੈਪਟਰ ਦੀ ਸ਼ੁਰੂਆਤ ਉੱਦਮੀਆਂ, ਉਦਯੋਗਪਤੀਆਂ ਅਤੇ ਪੇਸ਼ਾਵਰਾਂ ਨੂੰ ਪੀਸੀਸੀ ਦੀ ਛੱਤਰੀ ਹੇਠ ਲਿਆਉਣ ਵਿੱਚ ਸਹਾਇਤਾ ਕਰੇਗੀ,”
ਉਦਘਾਟਨ ਲਈ ਮੁੱਖ ਬੁਲਾਰਾ ਸ਼੍ਰੀਮਤੀ ਪੂਨਮ ਸਿੱਧੂ, ਚੀਫ਼ ਕਮਿਸ਼ਨਰ, ਇਨਕਮ ਟੈਕਸ, ਅੰਮ੍ਰਿਤਸਰ ਸਨ। ਆਪਣੇ ਮੁੱਖ ਭਾਸ਼ਣ ਵਿੱਚ, ਉਨ੍ਹਾਂ ਨੇ ਸਿੱਧੇ ਟੈਕਸ ਸੁਧਾਰਾਂ, ਇੱਕ ਨਵੀਂ ਚਿਹਰਾ ਮੁਲਾਂਕਣ ਸਕੀਮ ਅਤੇ ਟੈਕਸ ਭੁਗਤਾਨ ਕਰਨ ਵਾਲੇ ਚਾਰਟਰ ਬਾਰੇ ਗੱਲ ਕੀਤੀ.

ਇੱਕ ਵਿਸ਼ੇਸ਼ ਵੀਡੀਓ ਰਾਹੀਂ , ਵਿਕਾਸ ਖੰਨਾ, ਮਿਸ਼ਲਿੰਨ ਸਟਾਰ ਸ਼ੈੱਫ ਨੇ ਆਪਣੀ ਅੰਮ੍ਰਿਤਸਰ ਤੋਂ ਅਮਰੀਕਾ ਦੀ ਯਾਤਰਾ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਸਮੁਦਾਇ ਦੀ ਸੇਵਾ ਦੀ ਮਹੱਤਤਾ ਬਾਰੇ ਦੱਸਿਆ।

ਹਰੇਕ ਪੀ ਸੀ ਸੀ ਦੇ ਸਥਾਨਕ ਚੈਪਟਰ ਦਾ ਪ੍ਰਬੰਧਨ ਸਮਰਪਿਤ ਪ੍ਰਬੰਧਕਾਂ ਦੀ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਜੋ ਕਿ ਸਮਾਜ ਨੂੰ ਇੱਕ ਲੜੀ ਵਿਚ ਪਰੋਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਦੋ ਸਹਿ-ਪ੍ਰਧਾਨਾਂ ਦੁਆਰਾ ਅਗਵਾਈ ਕੀਤੀ ਜਾਂਦੀ ਹੈ ਜੋ ਸਮੂਹ ਨੂੰ ਸੇਧ ਦੇਣ ਵਿੱਚ ਸਹਾਇਤਾ ਕਰਦੇ ਹਨ । ਅੰਮ੍ਰਿਤਸਰ ਚੈਪਟਰ ਦੀ ਸਹਿ-ਪ੍ਰਧਾਨਗੀ ਡਾ ਜੇ ਐਸ ਅਰੋੜਾ, ਸਾਬਕਾ ਪ੍ਰਿੰਸੀਪਲ, ਡੀਨ, ਮੁਖੀ ਅਤੇ ਆਨਰੇਰੀ ਸਕੱਤਰ, ਮਿਸ਼ਨਰੀ ਐਜੂਕੇਸ਼ਨਲ ਸੁਸਾਇਟੀ ਅਤੇ ਸ. ਦਵਿੰਦਰ ਸਿੰਘ, ਸੋਨ ਤਗਮਾ ਜੇਤੂ ਚਾਰਟਰਡ ਅਕਾਉਂਟੈਂਟ ਕਰ ਰਹੇ ਹਨ।

ਪੰਜਾਬੀ ਚੈਂਬਰ ਆਫ ਕਾਮਰਸ ਵਿਭਿੰਨ ਦੇਸ਼ਾਂ ਵਿੱਚ ਰਹੰਦੇ ਪੰਜਾਬੀਆਂ ਦੀ ਇੱਕ ਸਮੁਦਾਇ ਬਣਾਉਣ ਦੀ ਇੱਛਾ ਦਾ ਸਾਂਝਾ ਬੰਧਨ ਹੈ ਜਿੱਥੇ ਹਰ ਕੋਈ ਆਪਣੇ ਖੇਤਰ ਵਿੱਚ ਵੱਧਣ ਲਈ ਸਮਰਥਨ ਮਹਿਸੂਸ ਕਰਦਾ ਹੈ। ਪੀਸੀਸੀ ਚੈਪਟਰ ਵਿਸ਼ਵ ਭਰ ਦੇ ਪੰਜਾਬੀ ਖੇਤਰਾਂ ਵਿੱਚ ਵੇਖੇ ਜਾ ਸਕਦੇ ਹਨ, ਜਿਵੇਂ ਨਿਉ ਯਾਰਕ, ਨਿਉ ਜਰਸੀ, ਵਾਸ਼ਿੰਗਟਨ ਡੀਸੀ, ਫਿਲਡੇਲਫੀਆ, ਟੋਰਾਂਟੋ, ਵੈਨਕੂਵਰ, ਲੰਡਨ, ਦਿੱਲੀ, ਮੁੰਬਈ, ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ ਅਤੇ ਲੁਧਿਆਣਾ।

Leave a Reply

Your email address will not be published. Required fields are marked *