ਅੰਬਾਨੀ ਤੇ ਅਡਾਨੀ ਦੇ ਹੱਥਾਂ ’ਚ ਖੇਡ ਰਹੇ ਹਨ ਮੋਦੀ: ਰਾਹੁਲ

ਸੰਗਰੂਰ : ਸੰਗਰੂਰ ਵਿੱਚ ਅੱਜ ‘ਖੇਤੀ ਬਚਾਓ’ ਯਾਤਰਾ ਤਹਿਤ ਰੈਲੀ ਨੂੰ ਸਬੋਧਨ ਕਰਦਿਆਂ ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਦੇਸ਼ ਦੇ ਲੋਕਾਂ ਤੋ ਆਰਥਿਕ ਆਜ਼ਾਦੀ ਖੋਹ ਲੈਣਗੇ। ਇਨ੍ਹਾਂ ਕਾਨੂੰਨਾਂ ਨਾਲ ਇਕੱਲਾ ਕਿਸਾਨ ਹੀ ਪ੍ਰਭਾਵਿਤ ਨਹੀਂ ਹੋਵੇਗਾ ਸਗੋਂ ਹਰ ਪਰਿਵਾਰ ਪ੍ਰਭਾਵਿਤ ਹੋਵੇਗਾ। ਹਰ ਪਰਿਵਾਰ ਨੂੰ ਦੁੱਗਣੇ, ਤਿੱਗਣੇ ਰੇਟ ’ਤੇ ਅਨਾਜ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਅਨਾਜ ’ਤੇ ਕਟਰੋਲ ਹੋ ਜਾਵੇ ਤਾਂ ਆਰਥਿਕ ਆਜ਼ਾਦੀ ਖਤਮ ਹੋ ਜਾਂਦੀ ਹੈ। ਸ੍ਰੀ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਨੇ ਕਰੋਨਾ ਦੇ ਸਮਿਆਂ ਵਿੱਚ ਖੇਤੀ ਬਿੱਲ ਲਿਆ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੈਰ ’ਤੇ ਕੁਹਾੜਾ ਮਾਰਿਆ ਤਾਂ ਜੋਂ ਉਹ ਕਰੋਨਾ ਕਾਰਨ ਵਿਰੋਧ ਨਾ ਕਰ ਸਕਣ। ਸ੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅੰਬਾਨੀ ਤੇ ਅਡਾਨੀ ਵਰਗੇ ਅਰਬਪਤੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ। ਮੋਦੀ ਨੇ ਮੰਡੀਕਰਨ ਦਾ ਸਿਸਟਮ ਤਬਾਹ ਕਰ ਦਿੱਤਾ ਹੈ ਅਤੇ ਇਨ੍ਹਾਂ ਖੇਤੀ ਨਾਲ ਕਿਸਾਨ ਮਜ਼ਦੂਰ ਦਾ ਗਲਾ ਘੁੱਟਿਆ ਹੈ। ਕਿਸਾਨ ਅੰਬਾਨੀ ਤੇ ਅਡਾਨੀ ਨਾਲ ਨਹੀਂ ਲੜ ਸਕਣਗੇ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਬਿਲਾਂ ਖਿਲਾਫ਼ ਹਰ ਕਦਮ ਚੁੱਕੇਗੀ ਅਤੇ ਜੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਲੋੜ ਪਈ ਤਾਂ ਬੁਲਾਵਾਂਗੇ।

Leave a Reply

Your email address will not be published. Required fields are marked *