ਸ਼ੇਖ਼ ਫ਼ਰੀਦ: ਯੇਰੂਸ਼ਲਮ ‘ਚ ਉਹ ਥਾਂ ਜਿੱਥੇ ਉਨ੍ਹਾਂ ਨੇ ਕੀਤੀ ਸੀ ਇਬਾਦਤ- ਜ਼ੁਬੈਰ ਅਹਿਮਦ

ਦੇਖੋ ਉਹ ਥਾਂ, ਜਿੱਥੇ 800 ਸਾਲ ਪਹਿਲਾਂ ਬਾਬਾ ਫ਼ਰੀਦ ਨੇ ਇਬਾਦਤ ਕੀਤੀ[ਯੇਰੂਸ਼ਲਮ ਦਾ ਪੁਰਾਣਾ ਸ਼ਹਿਰ। ਯਹੂਦੀ, ਈਸਾਈ ਅਤੇ ਮੁਸਲਿਮ ਭਾਈਚਾਰੇ ਦਾ ਪਵਿੱਤਰ ਸਥਾਨ ਜਿਸਨੂੰ ਆਮ ਤੌਰ ‘ਤੇ ‘ਹੋਲੀ ਲੈਂਡ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਹ ਗੱਲ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਇਸ ਪੁਰਾਣੇ ਸ਼ਹਿਰ ਦਾ ਇੱਕ ਹਿੱਸਾ ਸਦੀਆਂ ਤੋਂ ਭਾਰਤ ਨਾਲ ਜੁੜਿਆ ਰਿਹਾ ਹੈ।ਇਸ ਸਰਾਂ ਦੀ ਸਾਂਭ-ਸੰਭਾਲ ਭਾਰਤ ਦਾ ਇੱਕ ਪਰਿਵਾਰ ਪਿਛਲੇ ਲਗਭਗ 100 ਸਾਲ ਤੋਂ ਕਰ ਰਿਹਾ ਹੈ।ਪਰਿਵਾਰ ਦਾ ਪਿਛੋਕੜ ਉੱਤਰ-ਪ੍ਰਦੇਸ਼ ਦੇ ਸਹਾਰਨਪੁਰ ਨਾਲ ਹੈ।800 ਸਾਲ ਪਹਿਲਾਂ ਸੁਲਤਾਨ ਸਲਾਹੂਦੀਨ ਅਯੂਬ ਨੇ ਇਸ ਸ਼ਹਿਰ ‘ਤੇ ਕਬਜ਼ਾ ਕੀਤਾ ਸੀ।ਸ਼ਹਿਰ ‘ਤੇ ਇਸ ਤੋਂ ਪਹਿਲਾਂ ਈਸਾਈਆਂ ਦਾ ਕਬਜ਼ਾ ਸੀ।

ਬਾਬਾ ਫ਼ਰੀਦ ਇਸ ਕਮਰੇ ਦੇ ਥੱਲ੍ਹੇ ਤਹਿਖ਼ਾਨੇ ਵਿੱਚ ਇਬਾਦਤ ਕਰਦੇ ਸੀ.ਇੱਥੇ ਆਏ ਸੂਫ਼ੀਆਂ ਵਿੱਚੋਂ ਇੱਕ ਬਾਬਾ ਫ਼ਰੀਦ ਸੀ ਜਿਨ੍ਹਾਂ ਦੇ ਸ਼ਰਧਾਲੂ ਭਾਰਤ ਅਤੇ ਪਾਕਿਸਤਾਨੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਹਨ।ਬਾਬਾ ਫ਼ਰੀਦ ਸਾਲਾਂ ਤੱਕ ਇਸ ਸ਼ਹਿਰ ਵਿੱਚ ਰਹੇ। ਇਹ ਪਤਾ ਨਹੀਂ ਕਿ ਉਹ ਭਾਰਤ ਕਦੋਂ ਵਾਪਿਸ ਪਰਤੇ।ਪਰ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਸਦੀਆਂ ਤੱਕ ਹੱਜ ‘ਤੇ ਜਾਣ ਵਾਲੇ ਭਾਰਤੀ ਮੱਕੇ ਜਾਣ ਤੋਂ ਪਹਿਲਾਂ ਰਸਤੇ ਵਿੱਚ ਬਾਬਾ ਫ਼ਰੀਦ ਦੀ ਸਰਾਂ ਵਿੱਚ ਕੁਝ ਦਿਨਾਂ ਲਈ ਜ਼ਰੂਰ ਠਹਿਰਦੇ ਸੀ।ਇਹ ਸਿਲਸਿਲਾ ਪਹਿਲੇ ਵਿਸ਼ਵ ਯੁੱਧ ਤੱਕ ਜਾਰੀ ਰਿਹਾ। ਉਸ ਸਮੇਂ ਮਸਜਿਦ-ਏ-ਅਕਸਾ ਅਤੇ ਸ਼ਹਿਰ ਦੀਆਂ ਦੂਜੀਆਂ ਇਸਲਾਮੀ ਇਮਾਰਤਾਂ ਖ਼ਰਾਬ ਹਾਲਤ ਵਿੱਚ ਸਨ।ਉਨ੍ਹਾਂ ਦਿਨਾਂ ‘ਚ ਅਰਬ ਦੇਸ ਗ਼ਰੀਬ ਸੀ। ਜੇਕਰ ਪੈਸਾ ਸੀ, ਤਾਂ ਸਿਰਫ਼ ਭਾਰਤੀ ਨਵਾਬਾਂ ਅਤੇ ਰਾਜਿਆਂ ਕੋਲ।ਇਸ ਲਈ ਯੇਰੂਸ਼ਲਮ ਦੇ ਮੁਫ਼ਤੀ ਨੇ ਇਮਾਰਤਾਂ ਦੀ ਮੁਰਮੰਤ ਲਈ ਪੈਸਾ ਹਾਸਲ ਕਰਨ ਲਈ 1923 ਵਿੱਚ ਇੱਕ ਵਫ਼ਦ ਭਾਰਤ ਭੇਜਿਆ ਸੀ।ਆਜ਼ਾਦੀ ਘੁਲਾਟੀਏ ਮੁਹਮੰਦ ਅਲੀ ਜੌਹਰ ਨੇ ਇਸ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ।ਮੁਫ਼ਤੀ ਨੇ ਇਹ ਵੀ ਅਪੀਲ ਕੀਤੀ ਕਿ ਬਾਬਾ ਫ਼ਰੀਦ ਨਾਲ ਜੁੜੀ ਸਰਾਂ ਦੀ ਸਾਂਭ-ਸੰਭਾਲ ਲਈ ਭਾਰਤ ਤੋਂ ਕਿਸੇ ਨੂੰ ਭੇਜਿਆ ਜਾਵੇ।ਇਸ ਤਰ੍ਹਾਂ 1924 ਵਿੱਚ ਸਹਾਰਨਪੁਰ ਦੇ ਨਜ਼ੀਰ ਹਸਨ ਅੰਸਾਰੀ ਨਾਂ ਦੇ ਇੱਕ ਨੌਜਵਾਨ ਨੇ ਯੇਰੂਸ਼ਲਮ ਜਾ ਕੇ ਇਸ ਥਾਂ ਦੀ ਦੇਖ-ਭਾਲ ਕਰਨੀ ਸ਼ੁਰੂ ਕੀਤੀ।ਕੁਝ ਸਮੇਂ ਬਾਅਦ ਅੰਸਾਰੀ ਨੇ ਇੱਕ ਫ਼ਲਸਤੀਨੀ ਕੁੜੀ ਨਾਲ ਵਿਆਹ ਕਰ ਲਿਆ ਅਤੇ ਇੱਥੇ ਦੇ ਹੋ ਕੇ ਰਹਿ ਗਏ।ਮੈਂ ਜਦੋਂ ਪੁਰਾਣੇ ਸ਼ਹਿਰ ਵਿੱਚ ਭਾਰਤੀ ਸਰਾਂ ਪੁੱਜਿਆ ਤਾਂ ਅੰਸਾਰੀ ਦੀਆਂ 2 ਪੋਤੀਆਂ ਨੇ ਮੇਰਾ ਸਵਾਗਤ ਕੀਤਾ।ਸਰਾਂ ਵਿੱਚ ਦਾਖ਼ਲ ਹੋਣ ਲਈ ਇੱਕ ਵੱਡਾ ਫਾਟਕ ਹੈ। ਉਸਦੇ ਅੰਦਰ 100 ਕਦਮ ਚੱਲਣ ਤੋਂ ਬਾਅਦ ਇੱਕ ਲੋਹੇ ਦਾ ਗੇਟ ਹੈ ਜਿਸ ‘ਤੇ ਤਾਲਾ ਲੱਗਿਆ ਹੋਇਆ ਸੀ।ਦੋਵਾਂ ਭੈਣਾਂ ਨੇ ਤਾਲਾ ਖੋਲ੍ਹ ਕੇ ਮੈਨੂੰ ਅੰਦਰ ਆਉਣ ਲਈ ਕਿਹਾ। ਅੰਦਰ ਇੱਕ ਵੱਡਾ ਅਹਾਤਾ ਸੀ ਜਿਸਦੇ ਸੱਜੇ ਪਾਸੇ ਇੱਕ ਪੁਰਾਣੀ ਮਸਜਿਦ ਹੈ।

ਖੱਬੇ ਪਾਸੇ ਇੱਕ ਕਮਰਾ ਹੈ ਜਿਸ ਵਿੱਚ ਭਾਰਤ ਤੋਂ ਆਈਆਂ ਵੱਡੀਆਂ ਹਸਤੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ।ਇਨ੍ਹਾਂ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਸ਼ਸ਼ੀ ਥਰੂਰ ਅਤੇ ਐਮਜੇ ਅਕਬਰ ਦੀਆਂ ਫੋਟੋਆਂ ਸ਼ਾਮਲ ਹਨ।ਅੰਸਾਰੀ ਪਰਿਵਾਰ ਨੇ ਸਰਾਂ ਨਾਲ ਜੁੜੀਆਂ ਦੁਰਲੱਭ ਵਸਤਾਂ ਨੂੰ ਇੱਕ ਕਮਰੇ ਵਿੱਚ ਸਜਾ ਕੇ ਰੱਖਿਆ ਹੈ।ਇਸ ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਯੇਰੂਸ਼ਲਮ ਵਿੱਚ ਤਾਇਨਾਤ ਭਾਰਤੀ ਫੌਜੀਆਂ ਦੀਆਂ ਫੋਟੋਆਂ ਵੀ ਹਨ।ਪੁਰਾਣੇ ਯੇਰੂਸ਼ਲਮ ਦੀਆਂ ਇਮਾਰਤਾਂ ਦੀਆਂ ਤਸਵੀਰਾਂ ਹਨ। ਇਸ ਤੋਂ ਇਲਾਵਾ ਨਜ਼ੀਰ ਅੰਸਾਰੀ ਦੀ ਜਵਾਨੀ ਦੀ ਵੀ ਫੋਟੋ ਹੈ।ਉਨ੍ਹਾਂ ਦਾ ਦੇਹਾਂਤ ਇਸੇ ਸਰਾਂ ਵਿੱਚ 1951 ਵਿੱਚ ਹੋਇਆ ਸੀ। ਹੁਣ ਉਨ੍ਹਾਂ ਦੇ ਬੇਟੇ ਸਰਾਂ ਦੀ ਸਾਂਭ-ਸੰਭਾਲ ਕਰਦੇ ਹਨ।ਉਨ੍ਹਾਂ ਦੀ ਉਮਰ 80 ਸਾਲ ਤੋਂ ਵੀ ਵੱਧ ਹੈ। ਸਾਨੂੰ ਉਨ੍ਹਾਂ ਨੇ ਫ਼ੋਨ ‘ਤੇ ਦੱਸਿਆ ਕਿ ਉਹ ਅੱਜ-ਕੱਲ੍ਹ ਜਾਰਡਨ ਦੀ ਰਾਜਧਾਨੀ ਅੱਮਾਨ ਗਏ ਹੋਏ ਹਨ।ਅਜਾਇਬ ਘਰ ਦੇ ਨੇੜੇ ਇੱਕ ਦਰਵਾਜ਼ਾ ਹੈ ਜੋ ਉਸ ਕਮਰੇ ਵੱਲ ਜਾਂਦਾ ਹੈ ਜਿੱਥੇ ਬਾਬਾ ਫ਼ਰੀਦ ਰਹਿੰਦੇ ਸੀ।

ਤਹਿਖ਼ਾਨੇ ਵਿੱਚ ਇਬਾਦਤ
ਕਮਰਾ ਕਾਫ਼ੀ ਛੋਟਾ ਹੈ, ਪਰ ਸ਼ਾਇਦ ਬਾਬਾ ਫ਼ਰੀਦ ਨੂੰ ਇਸਦੀ ਲੋੜ ਵੀ ਨਹੀਂ ਸੀ ਕਿਉਂਕਿ ਅਕਸਰ ਉਹ ਇਸ ਕਮਰੇ ਦੇ ਤਹਿਖ਼ਾਨੇ ਵਿੱਚ ਇੱਕ ਵੱਡੇ ਕਮਰੇ ਵਿੱਚ ਇਬਾਦਤ ਕਰਦੇ ਸੀ।ਦੋਵਾਂ ਭੈਣਾਂ ਵਿੱਚੋਂ ਛੋਟੀ ਭੈਣ ਨੂਰਜਹਾਂ ਨੇ ਮੈਨੂੰ ਦੱਸਿਆ, ”ਉਨ੍ਹਾਂ ਦੇ ਦਾਦਾ ਅੰਸਾਰੀ ਕਹਿੰਦੇ ਸੀ ਕਿ ਬਾਬਾ ਫ਼ਰੀਦ ਲਗਾਤਾਰ 40 ਦਿਨਾਂ ਤੱਕ ਇਸ ਤਹਿਖ਼ਾਨੇ ਵਾਲੇ ਕਮਰੇ ਵਿੱਚ ਇਬਾਦਤ ਕਰਦੇ ਸੀ।”ਬਾਬਾ ਫ਼ਰੀਦ ਨਾਲ ਜੁੜੀ ਉਨ੍ਹਾਂ ਦੀਆਂ ਕੋਈ ਵਿਅਕਤੀਗਤ ਚੀਜ਼ ਅੱਜ ਸਰਾਂ ਵਿੱਚ ਮੌਜੂਦ ਨਹੀਂ ਹੈ।ਪਰ ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਇਸ ਪੁਰਾਣੇ ਸ਼ਹਿਰ ਵਿੱਚ ਅਤੇ ਇਸ ਸਰਾਂ ਵਿੱਚ ਅੱਜ ਵੀ ਸੁਣਾਈਆਂ ਜਾਂਦੀਆਂ ਹਨ।ਇਸ ਸਰਾਂ ਨੂੰ ਅੰਸਾਰੀ ਪਰਿਵਾਰ ਚਲਾਉਂਦਾ ਹੈ ਜਿਨ੍ਹਾਂ ਦਾ ਸਬੰਧ ਸਹਾਰਨਪੁਰ ਨਾਲ ਹੈ।ਅੱਜ ਵੀ ਇਸ ਥਾਂ ਨੂੰ ਦੇਖਣ ਭਾਰਤ ਦੀਆਂ ਕਈ ਨਾਮੀ ਹਸਤੀਆਂ ਆਉਂਦੀਆਂ ਹਨ।( ਬੀਬੀਸੀ )

Leave a Reply

Your email address will not be published. Required fields are marked *