“ਗੱਭਰੂ ਸ਼ੌਕੀਨ” ਗੀਤ ਨਾਲ ਇੱਕ ਵਾਰ ਫਿਰ ਚਰਚਾ ਵਿੱਚ ਭੰਗੜਚੀ ਮਿੱਕੀ ਸਰਾਂ

ਅੱਜ-ਕੱਲ ਅਯੋਕੀ ਗਾਇਕੀ ਵਿੱਚ ਜੋ ਕੁਝ ਚੱਲ ਰਿਹਾ ਹੈ ਆਪਾ ਸਾਰੇ ਉਸਤੋਂ ਭਲੀ-ਭਾਂਤ ਜਾਣੂ ਹੀ ਹਾਂ ਕਿ ਕਿਵੇਂ ਗੀਤਕਾਰੀ ਅਤੇ ਗਾਇਕੀ ਦੇ ਨਾਮ ਤੇਲੱਚਰਤਾ ਪਰੋਸ ਪਰੋਸਕੇ ਅਸ਼ਲੀਲ ਵੀਡੀਓ ਰਾਹੀਂ, ਟੀਵੀ ਚੈਨਲਾਂ ਜ਼ਰੀਏ ਸਾਡੇ ਘਰਾਂ ਵਿੱਚ ਪਹੁੰਚਾਈ ਜਾ ਰਹੀ ਹੈ। ਹਥਿਆਰਾਂ, ਗੈਂਗ ਕਲਚਰ ਅਤੇਨਸ਼ਿਆ ਨੂੰ ਪ੍ਰਮੋਟ ਕਰਦੇ ਅਖੌਤੀ ਗਾਇਕ ਸੰਗਾ-ਸ਼ਰਮਾਂ ਦੀਆ ਸਭ ਹੱਦਾਂ ਟੱਪ ਜਾਂਦੇ ਹਨ। ਅਜਿਹੇ ਖ਼ਤਰਨਾਕ ਰੁਝਾਨ ਦੌਰਾਨ ਜਦੋਂ ਕਿਤੇ ਕੋਈ ਸਾਡੇਸੱਭਿਆਚਾਰ ਦੀ ਬਾਤ ਪਾਉਂਦਾ ਮਿਆਰੀ ਗੀਤ ਮਾਰਕੀਟ ਵਿੱਚ ਆਉਦਾ ਹੈ ਤਾਂ ਸਾਡਾ ਸਾਰਿਆ ਦਾ ਅਜਿਹੇ ਗੀਤ ਦੀ ਸਪੋਰਟ ਕਰਨ ਦਾ ਨਿੱਜੀ ਫਰਜ਼ਬਣਦਾ ਹੈ। ਜੀ ਹਾਂ ਮੈ ਗੱਲ ਕਰਨ ਜਾ ਰਿਹਾ ਹਾਂ ਬੁਲੰਦ ਅਵਾਜ਼ ਦੇ ਮਾਲਕ ਯਾਰਾਂ ਦੇ ਯਾਰ ਭੰਗੜਚੀ ਮਿੱਕੀ ਸਰਾਂ ਦੀ, ਜਿਹੜੇ ਕਿ ਭੰਗੜੇ ਦੇ ਸ਼ੁਦਾਈ ਹੋਣ ਦੇਨਾਲ ਨਾਲ ਕੈਲੀਫੋਰਨੀਆਂ ਦੇ ਮੇਲਿਆ ਦੀ ਸ਼ਾਨ ਵੀ ਸਮਝੇ ਜਾਂਦੇ ਨੇ। ਅੱਜ ਤੋ ਕੁਝ ਸਾਲ ਪਹਿਲਾਂ ਮਿੱਕੀ ਨੇ “ਖਾੜਕੂ” ਗੀਤ ਰਾਹੀਂ ਪੰਜਾਬੀ ਗਾਇਕੀ ਦੇਵਿਹੜੇ ਦਸਤਖ਼ਤ ਦਿੱਤੀ, ਅਤੇ ਇਸ ਗੀਤ ਨੂੰ ਪੰਜਾਬੀਆਂ ਨੇ ਮਣਾਂ ਮੂੰਹੀ ਪਿਆਰ ਦਿੱਤਾ ਸੀ। ਹੁਣ ਇੱਕ ਵਾਰ ਫੇਰ ਮਿੱਕੀ ਸਰਾਂ ਆਪਣੇ ਗੀਤ “ਸ਼ੌਕੀਨਗੱਭਰੂ” ਰਾਹੀਂ ਚਰਚਾ ਵਿੱਚ ਹੈ। ਇਹ ਗੀਤ ਵਾਈਟ ਹਿੱਲ ਕੰਪਨੀ ਦੁਆਰਾ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਗੀਤਕਾਰ ਯਾਦਵਿੰਦਰ ਸਰਾਂ ਨੇਬਾਕਮਾਲ ਲਿਖੇ ਨੇ। ਇਸ ਗੀਤ ਦਾ ਸੰਗੀਤ ਵਿਨੇ ਵਨਾਇਕ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਬੜੇ ਸੁਚੱਜੇ ਢੰਗ ਨਾਲ ਜਾਨਗਵੀਰ ਨੇ ਬਣਾਈ ਹੈ। ਇਸਗੀਤ ਨੂੰ ਮਿੱਕੀ ਸਰਾਂ ਨੇ ਆਪਣੇ ਪਿਤਾ ਸਤਿਕਾਰਯੋਗ ਸਵ. ਸਰਦਾਰ ਰਛਪਾਲ ਸਿੰਘ ਸਰਾਂ ਜੀ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਰਾਹੀਂ ਪੰਜਾਬੀਸੱਭਿਆਚਾਰ ਅਤੇ ਵਿਰਸੇ ਦੀ ਤਸਵੀਰ ਨੂੰ ਬੜੇ ਸੁਚੱਜੇ ਢੰਗ ਨਾਲ ਵਿਖਾਇਆ ਗਿਆ ਹੈ। ਇਸ ਦੀ ਸੂਟਿੰਗ ਕੈਲੀਫੋਰਨੀਆਂ ਵਿੱਚ ਹੋਈ ‘ਲੇਕਿਨ ਹੂ-ਬ-ਹੂਪੰਜਾਬ ਦਾ ਨਕਸ਼ਾ ਖਿੱਚਿਆ ਮਹਿਸੂਸ ਹੁੰਦਾ ਹੈ। ਮਿੱਕੀ ਬੇਸ਼ੱਕ ਲੰਮੇ ਸਮੇਂ ਤੋਂ ਕੈਲੀਫੋਰਨੀਆਂ ਵਿੱਚ ਰਹਿਕੇ ਰੋਜ਼ੀ ਰੋਟੀ ਕਮਾਂ ਰਿਹਾ ਹੈ, ਲੇਕਿਨ ਉਸਦੇ ਕਣ ਕਣਵਿੱਚ ਪੰਜਾਬ ਪੰਜਾਬੀਅਤ ਪ੍ਰਤੀ ਮੋਹ ਡੁੱਲ੍ਹ ਡੁੱਲ ਪੈਦਾ ਹੈ। ਮਿੱਕੀ ਲੰਮੇ ਸਮੇਂ ਤੋਂ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਨਾਲ ਜੁੜਿਆ ਹੋਇਆ ਸਾਡੀਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਧਰਮ ਨਾਲ ਜੋੜਨ ਲਈ ਸਾਰਥਿਕ ਉਪਰਾਲੇ ਕਰਦਾ ਰਹਿੰਦਾ ਹੈ। ਮਿੱਕੀ ਸਰਾਂ ਜਿਵੇਂ ਮਿਆਰੀ ਗੀਤਾਂ ਨਾਲਪੰਜਾਬੀ ਮਾਂ ਬੋਲੀ ਦੀ ਗਾਇਕੀ ਰਾਹੀਂ ਆਪਣੀ ਬੁਲੰਦ ਅਵਾਜ਼ ਨਾਲ ਸੇਵਾ ਕਰ ਰਿਹਾ ਹੈ, ਆਸ ਕਰਦੇ ਹਾਂ ਕਿ ਇਹ ਅਵਾਜ਼ ਪੰਜਾਬੀ ਗਾਇਕੀ ਦੀਆਂਫਿਜ਼ਵਾਂ ਵਿੱਚ ਗੂੰਜਦੀ ਬੁਲੰਦੀਆਂ ਛੂਹਦੀ ਰਹੀ।

ਪੱਤਰਕਾਰ- ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”

ਫਰਿਜ਼ਨੋ ਕੈਲੀਫੋਰਨੀਆਂ

559-333-5776

Leave a Reply

Your email address will not be published. Required fields are marked *