ਜਲੰਧਰ ਦੇ ਪਿੰਡ ’ਚ ਲੁਟੇਰਿਆਂ ਨੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੋਲੀਆਂ ਮਾਰ ਕੇ ਮਾਰਿਆ ਤੇ ਸਵਾ ਛੇ ਲੱਖ ਲੁੱਟ ਕੇ ਫ਼ਰਾਰ

ਜਲੰਧਰ : ਜ਼ਿਲ੍ਹੇ ਦੇ ਪਿੰਡ ਕਾਲਰਾ ਵਿਚਲੀ ਯੂਕੋ ਬੈਂਕ ਦੀ ਬ੍ਰਾਂਚ ਵਿੱਚੋਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਗੰਨਮੈਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ 6 ਲੱਖ 20 ਹਾਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੁੱਟ ਲਈ। ਗੰਨਮੈਨ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਡਰੋਲੀ ਕਲਾਂ ਵਜੋਂ ਹੋਈ ਹੈ। ਪਿੰਡ ਕਾਲਰਾ ਮ੍ਰਿਤਕ ਗੰਨਮੈਨ ਦੇ ਪਿੰਡ ਦੇ ਨੇੜੇ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਬੈਂਕ ਦੇ ਮੈਨੇਜਰ ਸੰਜੇ ਚੋਪੜਾ ਨੇ ਦੱਸਿਆ ਕਿ ਕਰੀਬ ਬਾਅਦ ਦੁਪਹਿਰ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਆਏ। ਸ਼ੱਕ ਹੋਣ ’ਤੇ ਜਦ ਗੰਨਮੈਨ ਸੁਰਿੰਦਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਉਹ ਹੱਥੋਪਾਈ ਹੋ ਗਏ। ਲੁਟੇਰਿਆਂ ਨੇ ਗੰਨਮੈਨ ਨੂੰ ਦੋ ਗੋਲੀਆਂ ਮਾਰੀਆਂ ਅਤੇ ਕੈਸ਼ੀਅਰ ਪਾਸੋਂ ਕਰੀਬ 6 ਲੱਖ 20 ਹਜ਼ਾਰ ਦੇ ਕਰੀਬ ਨਕਦੀ ਲੁੱਟ ਮੌਕੇ ਤੋਂ ਫਰਾਰ ਹੋ ਗਏ।ਸੂਚਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ, ਡੀਐੱਸਪੀ ਹਰਿੰਦਰ ਸਿੰਘ ਮਾਨ ਪੁਲੀਸ ਪਾਰਟੀ ਸਮੇਤ ਮੌਕੇ `ਤੇ ਆ ਪੁੱਜੇ। ਲੁਟੇਰੇ ਪੈਸਿਆਂ ਦਾ ਟਰੰਕ ਅਤੇ ਮ੍ਰਿਤਕ ਗੰਨਮੈਨ ਦੀ ਗੰਨ ਵੀ ਨਾਲ ਹੀ ਲੈ ਗਏ।

Leave a Reply

Your email address will not be published. Required fields are marked *