ਸ਼ਾਹੀ ਪਰਿਵਾਰ ਨੂੰ ਸਦਮਾ, ਮਾਸਟਰ ਹਰਜੀਤ ਸਿੰਘ ਸ਼ਾਹੀ ਨਹੀ ਰਹੇ

ਕੈਲੀਫੋਰਨੀਆ :- ਕਈ ਇਨਸਾਨ ਇਸ ਸੰਸਾਰ ਤੇ ਆ ਕੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦੇ ਹਨ, ਅਤੇ ਆਪਣੀਆਂ ਅਮਿੱਟ ਯਾਦਾਂ ਛੱਡ ਜਦੋਂ ਦੁਨੀਆਂ ਤੋਂ ਜਾਂਦੇ ਹਨ ਤਾਂ ਹਰ ਇਨਸਾਨ ਲਈ ਉਨ੍ਹਾਂ ਨੂੰ ਭੁੱਲਣਾ ਮੁਸ਼ਕਿਲ ਹੋ ਜਾਂਦਾ ਹੈ
ਇਸੇ ਤਰ੍ਹਾਂ ਬੀਤੇ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਹਾਲਾ ਮੂੰਡੀਆਂ ਦੇ ਜੰਮਪਲ ਮਾਸਟਰ ਹਰਜੀਤ ਸਿੰਘ ਸ਼ਾਹੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸ਼ਾਹੀ ਪਰਿਵਾਰ ਅਤੇ ਆਪਣੇ ਹੋਰ ਚਾਹੁਣ ਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਏ
ਮਾਸਟਰ ਜੀ ਨੇ 30-35 ਸਾਲ ਦੀ ਨੌਕਰੀ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੂੰ ਵਿੱਦਿਆ ਨਾਲ ਜੋੜਿਆ, 1996 ਵਿੱਚ ਉਹ ਕੈਲੀਫੋਰਨੀਆ ਦੇ ਸ਼ਹਿਰ ਯੁਨੀਅਨ ਸਿਟੀ ਵਿਖੇ ਆ ਗਏ ਸਨ ਇੱਥੇ ਰਹਿੰਦਿਆਂ ਵੀ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ ਬਣਾ ਲਈ,ਹਰ ਇੱਕ ਨੂੰ ਖ਼ੁਸ਼ੀਆਂ ਖੇੜੇ ਵੰਡਦੇ ਰਹੇ ਆਪਣੇ ਖੁੱਲ੍ਹੇ ਸੁਭਾਅ ਅਤੇ ਹਾਸਿਆਂ ਨਾਲ ਸਾਰਿਆਂ ਨੂੰ ਪੂਰਾ ਮਾਣ ਪਿਆਰ ਜੋ ਉਨ੍ਹਾਂ ਨੇ ਲੋਕਾਂ ਵਿੱਚ ਵੰਡਿਆ ਅੱਜ ਹਰ ਅੱਖ ਉਨ੍ਹਾਂ ਦੀਆਂ ਯਾਦਾਂ ਵਿੱਚ ਨਮ ਹੈ , ਮਾਸਟਰ ਜੀ ਨੇ ਆਪਣੀ ਜ਼ਿੰਦਗੀ ਬਹੁਤ ਹੀ ਸਾਦੇ ਢੰਗ ਨਾਲ ਬਤਾਈ,ਤੇ ਪੂਰੀ ਖੁਸ਼ਹਾਲ ਜ਼ਿੰਦਗੀ ਬਤੀਤ ਕੀਤੀ, ਆਪਣੀ ਸਾਰੀ ਜ਼ਿੰਦਗੀ ਵਿੱਚ ਉਨਾਂ ਕਿਸੇ ਨਾਲ ਕਦੇ ਕੋਈ ਲੜਾਈ ਨਹੀ ਕੀਤੀ ਅਤੇ ਨਾ ਹੀ ਕਿਸੇ ਪ‍ਾਰਟੀ ਬਾਜ਼ੀ ਵਿੱਚ ਹੀ ਹਿੱਸਾ ਲਿਆ, ਸਦਾ ਹੀ ਸਾਰਿਆਂ ਨੂੰ ਖ਼ੁਸ਼ੀਆਂ ਹੀ ਵੰਡਦੇ ਰਹੇ , ਮਾਸਟਰ ਜੀ ਦਾ ਅੰਤਿਮ ਸੰਸਕਾਰ ਦਿਨ ਬੁੱਧਵਾਰ 10-21-2020 ਨੂੰ ਹੇਵਰਡ ਵਿਖੇ ਕੀਤਾ ਜਾਵੇਗਾ, ਉਪਰੰਤ ਗੁਰੂ ਘਰ ਫਰੀਮਾਂਟ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ
ਕਰੋਨਾਂ ਦੀ ਭਿਆਨਕ ਬਿਮਾਰੀ ਨੂੰ ਦੇਖਦੇ ਹੋਏ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਹੀ ਮਾਸਟਰ ਜੀ ਲਈ ਅਰਦਾਸ ਕਰੋ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੀ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

Leave a Reply

Your email address will not be published. Required fields are marked *