ਨਸ਼ੇ ਤੇ ਹਵਸ ਦੀ ਭੁੱਖ ਨਾਲ ਕਿਸ ਪਾਸੇ ਨੂੰ ਜਾ ਰਹੀ ਸਾਡੀ ਨੌਜਵਾਨ ਪੀੜੀ-ਮਨਪ੍ਰੀਤ ਸਿੰਘ ਮੰਨਾ

ਜੀਵਨ ਦੇ ਤਿੰਨ ਰੰਗ ਬਚਪਨ, ਜਵਾਨੀ ਤੇ ਬੁਢਾਪੇ ਨੂੰ ਆਪਣੇ ਜੀਵਨ ਵਿਚ ਮਾਣਦਾ ਤੇ ਹੰਢਾਉਦਾ ਹੈ। ਬਚਪਨ ਦੇ ਵਿਚ ਬੱਚਾ ਮਾਤਾ ਦੀ ਨਿਗਰਾਨੀ ਦੇ ਵਿਚ ਬਿਨਾਂ ਕਿਸੇ ਮਾੜੀ ਸੰਗਤ ਇੱਕ ਚੰਗੀ ਸੋਚ ਦੇ ਪਹਿਰੇ ਹੇਠ ਬਿਤਾਉਂਦਾ ਹੈ ਲੇਕਿਨ ਇਨਸਾਨ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਤੇ ਅਹਿਮ ਰੰਗ ਜਵਾਨੀ ਹੈ ਜੋ ਇਨਸਾਨ ਤੇ ਆਉਂਦੀ ਹੈ ਤੇ ਇਨਸਾਨ ਦੀ ਜਿੰਦਗੀ ਜਾਂ ਤਾਂ ਸੁਧਰ ਜਾਂਦੀ ਹੈ ਜਾਂ ਫਿਰ ਪੂਰਣ ਵਿਗੜ ਜਾਂਦੀ ਹੈ। ਅੱਜਕੱਲ ਨੌਜਵਾਨ ਪੀੜੀ ਦੀ ਜਵਾਨੀ ਦੀ ਹਾਲਤ ਜੋ ਦੇਖਣ ਨੂੰ ਮਿਲ ਰਹੀ ਹੈ, ਉਸਨੇ ਸਮਾਜ ਦੇ ਹਰ ਵਿਅਕਤੀ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਸਾਡੀ ਨੌਜਵਾਨ ਪੀੜੀ ਕਿਸ ਪਾਸੇ ਨੂੰ ਜਾ ਰਹੀ ਹੈ। ਨਸ਼ਾ ਤੇ ਹਵਸ ਦੀ ਭੁੱਖ ਨੌਜਵਾਨ ਪੀੜੀ ਦੇ ਵਿਚ ਇਨੀ ਜ਼ਿਆਦਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਬਾਰੇ ਸੋਚ ਕੇ ਰੂਹ ਵੀ ਕੰਬ ਜਾਂਦੀ ਹੈ। ਜਿਸਦਾ ਸਬੂਤ ਆਏ ਦਿਨ ਛੋਟੀਆਂ ਛੋਟੀਆਂ ਬਾਲੜੀਆਂ ਨਾਲ ਬਲਾਤਕਾਰ ਜਿਹੀਆਂ ਘਿਨਾਉਣੀ ਘਟਨਾ ਨੂੰ ਅੰਜਾਮ ਦੇ ਕੇ ਬਾਲੜੀਆਂ ਨੂੰ ਜਿੰਦਾ ਸਾੜਨ ਅਤੇ ਮਾਰਨ ਦੀਆਂ ਘਟਨਾਵਾਂ ਆਮ ਦੇਖਣ ਤੇ ਸੁਣਨ ਨੂੰ ਮਿਲਦੀਆਂ ਹਨ, ਇਨਸਾਨ ਇਕ ਵਾਰ ਤਾਂ ਸੋਚਕੇ ਪਰੇਸ਼ਾਨ ਹੋ ਜਾਂਦਾ ਹੈ ਕਿ ਇਕ ਪਾਸੇ ਤਾਂ ਛੋਟੀਆਂ ਛੋਟੀਆਂ ਬਾਲੜੀਆਂ ਨੂੰ ਦੇਵੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਪੂਜਿਆ ਵੀ ਜਾਂਦਾ ਹੈ, ਦੂਸਰੇ ਪਾਸੇ ਇਹੋ ਜਿਹੀਆਂ ਘਟਨਾਵਾਂ ਸਮਾਜ ਦੇ ਵਿੱਚ ਇੱਕ ਅਲੱਗ ਹੀ ਰੂਪ ਦਿੰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਕੀ ਹਾਲਤ ਕਿਉ ਤੇ ਕਿਵੇਂ ਖਰਾਬ ਹੋਏ ਹਨ ਯਾ ਹਾਲਾਤਾਂ ਨੇ ਆਪਣੀ ਰੰਗਤ ਕਿਤੇ ਪਹਿਲਾਂ ਹੀ ਦਿਖਾਉਣੀ ਸ਼ੁਰੂ ਤਾਂ ਨਹੀਂ ਕਰ ਦਿੱਤੀ ਹੈ। ਹਰ ਸਾਲ 30 ਹਜ਼ਾਰ ਤੋਂ ਵੱਧ ਬਲਾਤਕਾਰ ਹੋ ਰਹੇ ਹਨ, ਐਥੌਂ ਤੱਕ ਕਿ ਕੁੱਝ ਚਿਰ ਪਹਿਲਾਂ ਜੰਮੂ ਦੇ ਇਕ ਮੰਦਰ ਦੇ ਵਿਚ ਇੱਕ ਬਾਲੜੀ ਨਾਲ ਇਹੋ ਜਿਹੀ ਘਿਨੌਣੀ ਘਟਨਾ ਵਾਪਰੀ ਸੀ, ਪਰੰਤੂ ਓਸ ਵੇਲੇ ਤੋਂ ਏਸ ਵੇਲੇ ਦੇ ਹਾਲਾਤਾਂ ਨੇ ਸਮਾਜ ਨੂੰ ਬੜੇ ਭੈੜੇ ਤਰੀਕੇ ਨਾਲ ਆਪਣੀ ਚਪੇਟ ਦੇ ਵਿੱਚ ਲਿਆ ਹੋਇਆ ਹੈ, ਜੋ ਕਿ ਚੰਗਾ ਸੰਕੇਤ ਨਹੀਂ ਕਿਹਾ ਜਾ ਸਕਦਾ।
ਕਿੱਥੇ ਜਾ ਰਿਹਾ ਸਾਡਾ ਸਮਾਜ
ਬੀਤੇ ਦਿਨ ਹੁਸ਼ਿਆਰਪੁਰ ਜਿਲ੍ਹਾ ਦੇ ਸ਼ਹਿਰ ਟਾਂਡਾ ਦੇ ਨਜ਼ਦੀਕ ਪਿੰਡ ਜਲਾਲਪੁਰ ਵਿਚ ਇਕ ਘਟਨਾ ਘਟੀ ਜਿਸਦੇ ਨਾਲ ਇਹ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ । ਕਿੱਥੇ ਲੋਕ ਛੋਟੇ-ਛੋਟੇ ਬੱਚਿਆਂ ਵਿੱਚ ਭਗਵਾਨ ਦਾ ਰੂਪ ਵੇਖਦੇ ਸਨ ਲੇਕਿਨ ਇਹ ਘਟਨਾਵਾਂ ਕਿਤੇ ਨਾ ਕਿਤੇ ਵਿਚਾਰਾਂ ਦੇ ਵਿਤਕਰਿਆਂ ਵਿੱਚ ਮੱਤਭੇਦ ਪੈਦਾ ਕਰ ਜਾਂਦੇ ਹਨ, ਜਿਸਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਮਾਜ ਨੂੰ ਬਚਾਉਣਾ ਮੁਸ਼ਿਕਲ ਹੁੰਦਾ ਦਿਖਾਈ ਦੇ ਰਿਹਾ ਹੈ। 6 ਸਾਲਾ ਬੱਚੀ ਦੀ ਲਾਸ਼ ਇਕ ਹਵੇਲੀ ਦੇ ਵਿਚੋਂ ਮਿਲੀ ਜਿਸ ਨੂੰ ਦੇਖ ਕੇ ਇਹ ਸੋਚ ਕੇ ਦਿਲ ਕੰਬ ਉਠਿਆ ਕਿ ਜੇਕਰ ਛੋਟੇ ਬੱਚੇ ਨੂੰ ਮਾੜਾ ਜਿਹਾ ਸੇਕ ਵੀ ਲੱਗ ਜਾਵੇ ਤਾਂ ਮਾਪਿਆਂ ਨੂੰ ਚਿੰਤਾ ਹੋ ਜਾਂਦੀ ਹੈ, ਜਿਸਦੀ ਫੁੱਲ ਭਰ ਬੱਚੀ ਅੱਗ ਨਾਲ ਸੜ ਕੇ ਮਰੀ ਹੋਵੇ ਉਸ ਮਾਂ ਪਿਓ ਦਾ ਕੀ ਹਾਲ ਹੋਇਆ ਹੋਵੇਗਾ ਤੇ ਹਾਦਸੇ ਦਾ ਸ਼ਿਕਾਰ ਹੋਈ ਲੜਕੀ ਕਿੰਨੀ ਤੜਫੀ ਹੋਏਗੀ। ਇਸ ਘਟਨਾ ਨੇ ਕਿੰਨੇ ਰਿਸ਼ਤੇ ਸ਼ਰਮਸਾਰ ਕਰ ਦਿੱਤੇ ਜੱਦ ਦਾਦਾ ਪੋਤਾ ਮਿਲ ਕੇ ਇਸ ਸੰਗੀਨ ਜੁਰਮ ਵਿੱਚ ਹਾਜ਼ਰ ਸਨ। ਇਸਦੇ ਨਾਲ ਹੀ ਸਮਾਜ ਦੇ ਪ੍ਰਤੀ ਚੰਗੀ ਸੋਚ ਰੱਖਣ ਵਾਲੇ ਇਨਸਾਨ ਦਾ ਦਿਲ ਤਾਂ ਰੋ ਪਿਆ ਹੋਵੇਗਾ। ਇਹੋ ਜਿਹੀਆਂ ਘਟਨਾਵਾਂ ਕਈ ਸਵਾਲ ਖੜੇ ਕਰਦੀਆਂ ਹਨ।
ਅੱਜਕੱਲ ਦੀਆਂ ਫਿਲਮਾਂ , ਸੋਸ਼ਲ ਮੀਡਿਆ , ਮਾਪਿਆਂ ਵਲੋਂ ਦਿੱਤੀ ਖੁੱਲ ਵੀ ਵੱਡੇ ਪੱਧਰ ਉੱਤੇ ਜਿੰਮੇਵਾਰ ਹੈ
ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਤੇ ਉਨਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਪਿਛੇ ਜਿੰਮੇਵਾਰ ਮੰਨਿਆ ਜਾ ਸਕਦਾ ਹੈ।  ਅੱਜਕੱਲ ਦੀਆਂ ਫਿਲਮਾਂ ਅਤੇ ਸੋਸ਼ਲ ਮੀਡਿਆ ਉੱਤੇ ਜੋ ਵਿਖਾਇਆ ਜਾਂਦਾ ਹੈ ਉਹਨੂੰ ਵੇਖਕੇ ਹੀ ਵਿਅਕਤੀ  ਦੇ ਮਨ ਵਿੱਚ ਕਾਮੂਕਤਾ ਹਾਵੀ ਹੁੰਦੀ ਹੈ ,  ਜਿਸਦੇ ਬਾਅਦ ਅਜਿਹੀ ਘਟੀਆ ਅਤੇ ਬੇਹੱਦ ਦੁਖਦਾਇਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਸਰਕਾਰ ਵਲੋਂ ਪੌਰਨ ਸਾਇਟਾਂ ਉੱਤੇ ਲੰਗਾਮ ਲਗਾਈ ਹੋਈ ਹੈ ਲੇਕਿਨ ਫਿਰ ਵੀ ਹੁਣ ਤੱਕ ਕਾਬੂ ਪਾਇਆ ਨਹੀਂ ਜਾ ਸਕਿਆ । ਮਾਪਿਆਂ ਵਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਖੁੱਲ ਅਤੇ ਪੈਸਿਆਂ ਦੀ ਗਰਮੀ ਤੇ ਨਸ਼ਾ ਵੀ ਇਨਾਂ ਘਟਨਾਵਾਂ ’ਤੇ ਕਾਬੂ ਪਾਉਣ ਵਿਚ ਕਿਤੇ ਨਾ ਕਿਤੇ ਅੜਿਕਾ ਬਣਦੀਆਂ ਨਜ਼ਰ ਆਉਂਦੀਆਂ ਹੈ । ਸਾਡਾ ਬੱਚਾ ਕੀ ਕਰ ਰਿਹਾ ਹੈ, ਕਿਥੇ ਹੈ, ਇਸਦੇ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਪਤਾ ਹੁੰਦਾ ਹੈ, ਕਈ ਵਾਰ ਉਨਾਂ ਨੂੰ ਅਣਦੇਖਿਆ ਕਰਨਾ ਅਤੇ ਖੁੱਲ ਦੇਣਾ ਵੀ ਬੱਚਿਆਂ ਦੇ ਕਦਮ ਗਲਤ ਰਸਤੇ ’ਵੱਲ ਨੂੰ ਮੋੜ ਦਿੰਦੇ ਹਨ ਅਤੇ ਫਿਰ ਜਦੋਂ ਨੌਜਵਾਨ ਬੱਚਾ ਕੋਈ ਗਲਤੀ ਕਰ ਬੈਠਦਾ ਹੈ, ਫਿਰ ਬਹੁਤ ਦੇਰ ਹੋ ਜਾਂਦੀ ਹੈ।
ਰੇਪ ਦੀਆਂ ਇਨਾਂ ਘਟਨਾਵਾਂ ਵਿੱਚ ਨਾਬਾਲਿਗਾਂ ਦਾ ਨਾਮ ਆਉਣਾ ਬਹੁਤ ਹੈਰਾਨੀਜਨਕ ਹੈ ਜਿੱਥੇ ਉਹਨਾਂ ਦੇ ਪਰਿਵਾਰ ਦੇ ਬਜੁਰਗ ਵੀ ਸਾਥ ਦਿੰਦੇ ਹਨ ।  ਇਸ ਤੋਂ ਪਤਾ ਚੱਲਦਾ ਹੈ ਕਿ ਸੋਚ ਵਿੱਚ ਕਿਸ ਕਦਰ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਕਿ ਨਬਾਲਿਗ ਕਿਸ ਰਸਤੇ’ ਉੱਤੇ ਚੱਲ ਪਏ ਹਨ ।  ਇਸਦੇ ਬਾਅਦ ਕਿਤੇ ਨਾ ਕਿਤੇ ਹੋਰਨਾਂ  ਦੇ ਜੀਵਨ ਉੱਤੇ ਬਹੁਤ ਅਸਰ ਪੈਂਦਾ ਹੈ ।  ਇਸਦੇ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਕੋਸ਼ਿਸ਼ਾਂ ਸ਼ੁਰੂ ਕਰਨੀਆਂ ਹੋਣਗੀਆਂ ਕਿਉਂਕਿ ਜੇਕਰ ਸਮੇਂ ਤੇ ਇਸ ਉੱਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਫਿਰ ਆਉਣ ਵਾਲੇ ਸਮੇਂ ਵਿੱਚ ਇਸਦੇ ਖਤਰਨਾਕ ਨਤੀਜੇ ਹੋ ਸੱਕਦੇ ਹਨ ਅਤੇ ਹੋਣੇ ਸ਼ੁਰੂ ਵੀ ਹੋ ਗਏ ਹਨ।  
ਪੈਸਿਆਂ ਦੀ ਗਰਮੀ ਵੀ ਕਰਵਾਂਉਦੀ ਹੈ ਬੁਰੇ ਕੰਮ
ਇਸ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਜਿਆਦਾਤਰ ਵੱਡੇ ਘਰਾਂ  ਦੇ ਸ਼ਹਿਜਾਦਿਆਂ ਦੇ ਨਾਮ ਵੀ ਸਾਹਮਣੇ ਆਉਂਦੇ ਹਨ ।  ਜਿਨਾਂ ਨੂੰ ਉਨਾਂ  ਦੇ  ਪਰਿਵਾਰਾਂ ਵੱਲੋਂ ਆਜ਼ਾਦੀ ਮਿਲ ਜਾਂਦੀ ਹੈ ,  ਸਮਰਥਨ ਮਿਲਦਾ ਹੈ ਜੋ ਕੁੱਝ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਹਾਂ ।   ਜੇਕਰ ਇਹ ਗੱਲ ਵੀ ਕਹਿ ਲਈ ਜਾਵੇ ਕਿ ਪੈਸਿਆਂ ਦੀ ਗਰਮੀ ਵੀ ਬੁਰੇ ਕੰਮ ਕਰਵਾ ਦਿੰਦੀ ਹੈ ,  ਜਿਸਦੇ ਬਾਰੇ ਵਿੱਚ ਕਈ ਵਾਰ ਤੱਦ ਜਾਕੇ ਪਤਾ ਚੱਲਦਾ ਹੈ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ।  
ਆਜ਼ਾਦੀ ਅਤੇ ਪ੍ਰਾਈਵੇਸੀ  ਦੇ ਨਾਮ ਉੱਤੇ ਸੰਸਕਾਰਾਂ ਨੂੰ ਭੁੱਲਣਾ ਚੰਗਾ ਨਹੀਂ
ਅੱਜ ਕੱਲ ਨੌਜਵਾਨ ਪੀੜੀ ਆਜ਼ਾਦੀ ਮੰਗਦੀ ਹੈ ,  ਪ੍ਰਾਇਵੇਸੀ ਮੰਗਦੀ ਹੈ ਲੇਕਿਨ ਇਸਦੇ ਨਾਲ ਨਾਲ ਸੰਸਕਾਰਾਂ ਦਾ ਵੀ ਜੀਵਨ ਵਿੱਚ ਰਹਿਣਾ ਬਹੁਤ ਜਰੂਰੀ ਹੈ ।  ਆਜ਼ਾਦੀ ਅਤੇ ਪ੍ਰਾਇਵੇਸੀ  ਦੇ ਨਾਮ ਉੱਤੇ ਸੰਸਕਾਰਾਂ ਨੂੰ ਨੌਜਵਾਨ ਪੀੜੀ ਵਲੋਂ ਭੁੱਲਣਾ ਚੰਗਾ ਨਹੀਂ ਹੈ।  ਜੋ ਕਿ ਇਸਨੂੰ ਗਲਤ ਰਸਤੇ ਉੱਤੇ ਲੈ ਕੇ ਜਾ ਰਿਹਾ ਹੈ ।  ਚੰਗੇ ਸੰਸਕਾਰ ਵੀ ਕਿਸੇ ਨੂੰ ਗਲਤ ਰਸਤੇ ਉੱਤੇ ਲੈ ਕੇ ਨਹੀਂ ਜਾ ਸੱਕਦੇ ਅਤੇ ਨਾ ਹੀ ਕਿਸੇ ਨੂੰ ਜਾਣ ਦਿੰਦੇ ਹਨ।  
ਬੱਚੇ ਕੀ ਕਰਦੇ ਹਨ ਕੀ ਸੋਚਦੇ ਹਨ ਮਾਤਾ ਪਿਤਾ ਨੂੰ ਇਸ ਦਿ ਪਤਾ ਰੱਖਣਾ ਚਾਹੀਦਾ ਹੈ ਧਿਆਨ ਦੇਣਾ ਚਾਹੀਦਾ ਹੈ। ਛੋਟੀਆਂ ਛੋਟੀਆਂ ਬੱਚਿਆਂ ਦੇ ਨਾਲ ਰੇਪ ਦੀਆਂ ਘਟਨਾਵਾਂ ਵਿੱਚ ਜੋ ਵੀ ਦੋਸ਼ੀ ਹੈ ਉਸਦੇ ਪਿੱਛੇ ਕਈ ਕਾਰਨ ਸਾਹਮਣੇ ਵੀ ਆਉਂਦੇ ਹੈ ।  ਇਸ ਵਿੱਚ ਸਭ ਤੋਂ ਬਹੁਤ ਕਾਰਨ ਮਾਤਾ ਪਿਤਾ ਦਾ ਬੱਚਿਆਂ ਦੀਆਂ ਹਰਕਤਾਂ ਉੱਤੇ ਧਿਆਨ ਨਾ ਦੇਣਾ ਸਾਹਮਣੇ ਆਉਂਦਾ ਹੈ ।  ਉਨਾਂ ਦਾ ਬੱਚਾ ਕੀ ਕਰ ਰਿਹਾ ਹੈ ,  ਕੀ ਸੋਚ ਰਿਹਾ ਹੈ ਇਸਦੇ ਵੱਲ ਮਾਤਾ ਪਿਤਾ ਦਾ ਧਿਆਨ ਨਹੀਂ ਹੁੰਦਾ ਜਿਸਦੇ ਚਲਦੇ ਬੱਚੇ ਗਲਤ ਰਸਤੇ ਉੱਤੇ ਚਲੇ ਜਾਂਦੇ ਹੈ ਅਤੇ ਪਤਾ ਤੱਦ ਲਗਦਾ ਹੈ ਜੱਦ ਪੁਲਿਸ ਫੜ ਕੇ ਲੈ ਜਾਂਦੀ ਹੈ ।  
ਕਿਤੇ ਦੇਰ ਨਾ ਹੋ ਜਾਵੇ ਸਰਕਾਰ ,  ਪ੍ਰਸ਼ਾਸਨ ਅਤੇ ਲੋਕਾਂ ਨੂੰ ਜਾਗਣਾ ਹੋਵੇਗਾ
ਇਨਾਂ ਘਟਨਾਵਾਂ ਉੱਤੇ ਕੇਵਲ ਤੇ ਕੇਵਲ ਚਿੰਤਾ ਕਰਕੇ ਇਸ ਘਟਨਾਵਾਂ ਦਾ ਰੋਕਣਾ ਬਹੁਤ ਮੁਸ਼ਕਿਲ ਹੈ ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਗਣਾ ਹੋਵੇਗਾ ਅਤੇ ਨਾਲ ਨਾਲ ਵਿੱਚ ਲੋਕਾਂ ਨੂੰ ਵੀ ਜਾਗ੍ਰਤ ਹੋਣਾ ਹੋਵੇਗਾ ,  ਜਿਸ ਤਰਾਂ ਵੀ ਕੋਈ ਇਸ ਘਟਨਾਵਾਂ ਨੂੰ ਰੋਕਣ ਲਈ ਯੋਗਦਾਨ  ਦੇ ਸਕਦਾ ਹੈ ਦੇਣਾ ਹੋਵੇਗਾ ਨਹੀਂ ਤਾਂ ਕਿਤੇ ਦੇਰ ਨਹੀਂ ਹੋਵੇ ਜਾਵੇ ।  
ਲੇਖਕ
ਮਨਪ੍ਰੀਤ ਸਿੰਘ  ਮੰਨਾ
ਮਕਾਨ ਨੰਬਰ 86ਏ ,  ਵਾਰਡ ਨੰਬਰ 5
ਗੜਦੀਵਾਲਾ  ( ਹੁਸ਼ਿਆਰਪੁਰ )

Leave a Reply

Your email address will not be published. Required fields are marked *