ਸੂਰਜ ਦੀ ਲਾਲੀ” ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਚੰਡੀਗੜ (ਪ੍ਰੀਤਮ ਲੁਧਿਆਣਵੀ): ‘ਗੀਤ ਸੂਰਜ ਦੀ ਲਾਲੀ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ।” ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਐਕਟਰ ਅਤੇ ਡਾਇਰੈਕਟਰ ਦਰਸ਼ਨ ਔਲਖ ਨੇ ਦੱਸਿਆ ਕਿ ਇਹ ਗੀਤ ਸਰੋਤਿਆਂ ਦੇ ਦਿਲਾਂ ਤੇ ਰਾਜ ਕਰੇਗਾ। ਗੀਤ ਦਾ ਪੋਸਟਰ ਦਰਸ਼ਨ ਔਲਖ, ਲਾਈਨ ਪ੍ਰੋਡਿਊਸਰ ਦਲਜੀਤ ਡੈਪ, ਲਾਈਨ ਪ੍ਰੋਡਿਊਸਰ ਗਾਇਕ ਜਸ ਦੀਪ, ਵੀਡੀਓ-ਐਡੀਟਰ ਮਲਵਿੰਦਰ ਸਿੰਘ ਚੰਨੋ ਵੱਲੋਂ ਰਿਲੀਜ਼ ਕੀਤਾ ਗਿਆ। ਗੀਤਕਾਰ ਬਲਜੀਤ ਮਾਨ ਦੇ ਲਿਖੇ ਇਸ ਗੀਤ ਦਾ ਮਿਊਜ਼ਿਕ ਰੱਬੀ ਖ਼ਾਨ ਵੱਲੋਂ, ਵੀਡੀਓ ਰਵੀ ਸੀਮਾਨ ਸਟੀਲ ਵੱਲੋਂ, ਫੋਟੋਗ੍ਰਾਫਰੀ ਮਲਵਿੰਦਰ ਚੰਨੋ ਵੱਲੋਂ ਅਤੇ ਮੇਕਅੱਪ ਨਿਤਿਸ਼ ਸੂਦ ਵੱਲੋਂ ਕੀਤਾ ਗਿਆ ਹੈ। ਇਸ ਦੇ ਪ੍ਰੋਡਿਊਸਰ ਹਨ ਲਖਵਿੰਦਰ ਪਨੇਸਰ, ਡੀ. ਓ. ਪੀ. ਸੋਨੂੰ ਵਰਮਾ, ਪ੍ਰੋਜੈਕਟ– ਵਿਕਾਸ ਸੇਠ ਅਤੇ ਲੇਬਲ ਵੀ. ਐਸ. ਰਿਕਾਰਡ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਗਾਇਕ ਜਸਦੀਪ ਨੇ ਕਿਹਾ,”ਇਸ ਗੀਤ ਤੋਂ ਮੈਨੂੰ ਬਹੁਤ ਉਮੀਦਾਂ ਹਨ ਕਿ ਦਰਸ਼ਕਾਂ ਦੀ ਕਸੌਟੀ ਤੇ ਇਹ ਗੀਤ ਖਰਾ ਉਤਰੇਗਾ।”