ਗੀਤਕਾਰ ਗਰਾ ਮਹਿਲ ਭਾਈ ਰੂਪਾ ਦਾ ਗੀਤ, ”ਮੇਰਾ ਦਿਲਦਾਰ” ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ) : ਨਾਮਵਰ ਗੀਤਕਾਰ ਗਰਾ ਮਹਿਲ ਭਾਈ ਰੂਪਾ ਦਾ ਗੀਤ, ”ਮੇਰਾ ਦਿਲਦਾਰ” ਬੜੀ ਸ਼ਾਨੋ-ਸ਼ੌਕਤ ਨਾਲ ਰਿਲੀਜ਼ ਕੀਤਾ ਗਿਆ। ”ਗੁਰਲੀਨ ਰਿਕਾਰਡਜ” ਅਤੇ ਸੇਵਾ ਸਿੰਘ ਨੌਰਥ ਦੀ ਪੇਸ਼ਕਸ਼ ਇਸ ਗੀਤ ਨੂੰ ਗਾਇਕ ਵਜੋਂ ਸੁਰੀਲੀ ਤੇ ਦਮਦਾਰ ਅਵਾਜ਼ ਵਿਚ ਪ੍ਰੋਇਆ ਹੈ ਗਾਇਕ ਜੇ. ਐਸ. ਮਾਂਗਟ ਨੇ ; ਜਦ ਕਿ ਇਸ ਨੂੰ ਲਾ-ਜੁਵਾਬ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ- ਸੰਗੀਤਕਾਰ ਐਚ. ਪੀ. ਸਿੰਘ ਨੇ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੀਤਕਾਰ ਗੁਰਾ ਮਹਿਲ ਨੇ ਕਿਹਾ, ”ਜਿੰਨੀ ਮਿਹਨਤ ਨਾਲ ਇਸ ਗੀਤ ਨੂੰ ਮਾਰਕੀਟ ਵਿਚ ਉਤਾਰਿਆ ਹੈ, ਸਰੋਤਿਆਂ ਦੀਆਂ ਆਸਾਂ-ਉਮੀਦਾਂ ਉਤੇ ਖਰਾ ਉਤਰਨ ਦੀਆਂ ਸਾਰੀ ਟੀਮ ਨੂੰ ਪੂਰਨ ਸੰਭਾਵਨਾਵਾਂ ਹਨ।”

Leave a Reply

Your email address will not be published. Required fields are marked *