ਬੀਬੀ ਦੀ ਪੰਜ਼ੀਰੀ-ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ (ਮੋਗਾ)

ਗਰਮੀ ਦੇ ਪਿੱਛੋਂ, ਜਦੋਂ ਚੜ੍ਹਦਾ ਸਿਅਲ ਜੀ
ਕਰਦੀ ਸੀ ਗੱਲਾਂ, ਫਿਰ ਬੀਬੀ ਭਾਪੇ ਨਾਲ ਜੀ
ਜਾ ਕੇ ਤੂੰ ਸ਼ਹਿਰੋਂ, ਤੇ ਲਿਅ ਕੁੱਝ ਚੀਜਾਂ ਨੂੰ
ਕਰੀਏ ਜਵਾਕਾਂ ਦੀਆਂ, ਪੂਰੀਆਂ ਬਈ ਰੀਝਾਂ ਨੂੰ
ਸੁੱਖ ਨਾਲ ਘਰ ਵਿੱਚ, ਰੱਖਿਆ ਲਵੇਰਾ ਹੈ
ਦੇਸੀ ਘਿਓ ਘਰਦਾ, ਮੈਂ ਜੋੜਿਆ ਬਥੇਰਾ ਹੈ
ਸਾਈਕਲ ‘ਤੇ ਚੜ੍ਹ, ਭਾਪਾ ਸ਼ਹਿਰ ਵੱਲ ਤੁਰਦਾ
ਸਾਰੀਆਂ ਹੀ ਚੀਜਾਂ ਨੂੰ ਖਰੀਦ ਘਰੇ ਮੁੜਦਾ
ਭੰਨ ਕੇ ਬਦਾਮ ਮਾਂ, ਗਿਰੀਆਂ ਨੂੰ ਕੱਢਦੀ
ਹੌਲੀ-ਹੌਲੀ ਆਪਣੇ ੳਹ, ਕੰਮ ਵਿੱਚ ਲੱਗਦੀ
ਮੰਨੇ ਵਿਸਵਾਸ ਨਾਲ, ਰੱਬ ਦੀਆਂ ਓਟਾਂ ਨੂੰ
ਪੋਲੇ-ਪੋਲੇ ਵੇਲਣੇ ਨਾਂ, ਭੰਨੇ ਅਖਰੋਟਾਂ ਨੂੰ
ਕੱਢ ਸਭ ਗਿਰੀਆਂ ਨੂੰ, ਦੌਰੀ ਵਿੱਚ ਕੁੱਟਦੀ
ਥੋੜੇ ਜਿਹੇ ਕਾਜੂ ਵੀ ਸੀ, ਫੇਰ ਵਿੱਚ ਸੁੱਟਦੀ
ਕੁੱਟਦੀ ਸੀ ਫੇਰ ਚਾਰੇ ਮਗਜ ਵੀ ਪਾ ਕੇ
ਸੌਂਫ ਤੇ ਜਵੈਣ, ਕਾਲੀ ਮਿਰਚ ਰਲਾ ਕੇ
ਮੇਥਰੇ ਤੇ ਚਾਸਕੂ ਵੀ, ਥੋੜੇ ਥੋੜੇ ਪਾੳਦੀ ਸੀ
ਦੁਖਦਾ ਨਾ ਲੱਕ, ਤੇ ਕੁੜੱਤਣ ਜਿਹੀ ਆਉਂਦੀ ਸੀ
ਦੋ ਤਿੰਨ ਠੂਠੀਆਂ, ਬਈ ਗਿਰੀ ਦੀਆਂ ਪਾ ਕੇ
ਪਾਉਂਦੀ ਪਰਾਂਤ ਵਿੱਚ, ਚੀਜਾਂ ਨੂੰ ਰਲਾ ਕੇ
ਮਿੱਠੀ ਬਣ ਜਾਵੇ ਗੁੜ ਸ਼ੱਕਰ ਵੀ ਪਾਉਂਦੀ ਸੀ
ਪਿਆਰ ਨਾਲ ਸਾਰੀਆਂ ਹੀ, ਚੀਜ਼ਾਂ ਨੂੰ ਰਲਾੳਦੀ ਸੀ
ਕਰਦੀ ਗਰਮ, ਦੇਸੀ ਘਿਓ ਨੂੰ ਕੜਾਹੀ ਵਿੱਚ
ਰੱਖਦੀ ਖਿਆਲ, ਬੜਾ ਸਾਫ ਤੇ ਸਫਾਈ ਵਿੱਚ
ਲਟ-ਲਟ ਚੁੱਲ੍ਹੇ ਵਿੱਚ, ਅੱਗ ਪਈ ਬਲਦੀ
ਗਿਰੀ ਵਾਲਾ ਜੁੱਟ, ਫਿਰ ਘਿਓ ਵਿੱਚ ਤਲਦੀ
ਭੁੱਜ-ਭੁੱਜ ਵੇਸਣ ਬਈ, ਹੁੰਦਾ ਜਦੋਂ ਲਾਲ ਸੀ
ਆਉਦੀ ਖੁਸ਼ਬੋਈ ਬੜੀ ਕਰਦੀ ਕਮਾਲ ਸੀ
ਬੁਝਦੀ ਜੇ ਅੱਗ, ਫੂਕਾਂ ਮਾਰ ਕੇ ਮਚਾੳਦੀ ਸੀ
ਫਿਰ ਵੀ ਉਹ ਮੱਥੇ ਤੇ, ਤਿੳੇੜੀਆਂ ਨਾ ਪਾਉਂਦੀ ਸੀ
ਅਸੀਂ ਵੀ ਸੀ ਰਹਿੰਦੇ, ੳਦੋਂ ਚੁੱਲ੍ਹੇ ਕੋਲ਼-ਕੋਲ਼ ਸੀ
ਬਣਦਾ ਏ ਕੀ,ਉਦੋ ਥੋੜੇ ਅਨਭੋਲ ਸੀ
ਤਲੀ ਉਤੇ ਰੱਖ ਚੀਜਾਂ, ਖਾਣ ਨੂੰ ਵੀ ਦਿੰਦੀ ਸੀ
ਨੇੜੇ ਨਹੀਂ ਜੇ ਆਉਣਾ ,ਦੂਰ ਜਾਣ ਨੂੰ ਵੀ ਕਹਿੰਦੀ ਸੀ
ਭੁੱਜੇ ਹੋਏ ਵੇਸਣ ‘ਚ ਚੀਜਾਂ ਫਿਰ ਪਾ ਕੇ
ਇਕ-ਮਿੱਕ ਕਰਦੀ ਸੀ, ਸ਼ੱਕਰ ਰਲ਼ਾ ਕੇ
ਆਲਸ ਤੇ ਸੁਸਤੀ ਵੀ, ਦੂਰ ਭੱਜ ਜਾਂਦੀ ਸੀ
ਸੱਚ ਪੁੱਛੋ ਬੀਬੀ ਦੀ, ਦਿਹਾੜੀ ਲੱਗ ਜਾਂਦੀ ਸੀ
ਅੱਜ ਕੱਲ੍ਹ ਕਿੱਥੇ ਉਹ ਪੰਜੀਰੀਆਂ ਨੇ ਰਹਿ ਗਈਆਂ
ਨਕਲੀ ਨੇ ਚੀਜਾਂ, ਸਾਡੇ ਜੋੜਾਂ ਵਿੱਚ ਬਹਿ ਗਈਆਂ
ਅੱਜ ਵੀ ਪੰਜ਼ੀਰੀ, ਮੈਂ ਘਰ ‘ਚ ਬਣਾਉਂਦਾ ਹਾਂ
ਬੀਬੀ ਕੋਲੋਂ ਸਿੱਖੀਆਂ ਜੋ,ਚੀਜਾਂ ਸਭ ਪਾਉਂਦਾ ਹਾਂ
‘ਗੁਲਾਮੀ ਵਾਲੇ’ ਤਾਕਤ, ਲਾ ਦੇਵਾ ਤਨ ਮਨ ਦੀ
ਮਾਂ ਜਿਹੀ ਸਵਾਦ, ਉਹ ਪੰਜ਼ੀਰੀ’ ਨਹੀਂ ਜੇ ਬਣਦੀ

ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ (ਮੋਗਾ)
9417197395

Leave a Reply

Your email address will not be published. Required fields are marked *