ਏਨੀਆਰਾ ਪ੍ਰੋਡੈਕਸ਼ਨ ਦੀ ਪੇਸ਼ਕਸ਼, ”ਸੋਹਣੀ ਕੁੜੀ” ਗੀਤ ਜਲਦ ਹੋਏਗਾ ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ) : ਏਨੀਆਰਾ ਐਂਟਰਟੇਨਮੈਂਟ ਮੀਡੀਆ ਪ੍ਰੋਡੈਕਸ਼ਨ ਬਹੁਤ ਜਲਦ ਹੀ ਲੈ ਕੇ ਆ ਰਿਹਾ ਹੈ ਗੀਤ, ”ਸੋਹਣੀ ਕੁੜੀ”। ਗੀਤਕਾਰ ਤੇ ਗਾਇਕ ਰੌਕੀ ਨੇ ਆਪਣੇ ਹੀ ਲਿਖੇ ਇਸ ਗੀਤ ਨੂੰ ਗਾਇਆ ਹੈ। ਇਸ ਨੂੰ ਸੰਗੀਤਕ ਧੁਨਾਂ ਦਿੱਤੀਆਂ ਹਨ, ਏਨੀਆਰਾ ਰਿਕਾਰਡਜ ਨੇ। ਇਸ ਗੀਤ ਨੂੰ ਆਪਣੀ ਅਦਾਕਾਰੀ ਨਾਲ ਚਾਰ ਚੰਦ ਲਾਏ ਹਨ ਜੈਲਾ ਸੇਖੂਪੁਰੀਆ, ਫੀਮੇਲ ਮਾਡਲ ਪਰੂਲ ਸ਼ਰਮਾ ਅਤੇ ਪ੍ਰੀਤ ਕੌਰ ਨੇ। ਇਸ ਵਿਚ ਵੀਡੀਓ ਡਾਇਰੈਕਟਰ ਦਾ ਕੰਮ ਸੰਭਾਲਿਆ ਹੈ ਹਰਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਨੇ। ਕੋਰੀਓਗ੍ਰਾਫਰ ਦੀ ਭੂਮਿਕਾ ਨਿਭਾਈ ਹੈ ਲੱਕੀ ਗਿੱਲ ਨੇ, ਮੇਕਅੱਪ ਮੈਨ ਹਨ ਅਰਸ਼ਦੀਪ ਸਿੰਘ, ਫੈਸ਼ਨ ਐਂਡ ਸਟਾਈਲਿੰਗ ਕਮਲ ਜੈਨ, ਡੀ. ਓ. ਪੀ. ਹਨ ਸੈਮ ਅਤੇ ਇਸ ਦੀ ਆਡੀਟਿੰਗ ਕੀਤੀ ਗਈ ਹੈ ਓਪੇਂਦਰਾ ਵੱਲੋ। ਹੋਰਾਂ ਤੋਂ ਇਲਾਵਾ ਇਸ ਵਿਚ ਤਜਿੰਦਰ ਸਿੰਘ ਜੀ ਦਾ ਖਾਸ ਸਹਿਯੋਗ ਰਿਹਾ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਸੋਲਨ ਦੀਆਂ ਖੂਬਸੁਰਤ ਵਾਦੀਆਂ ਵਿੱਚ ਕੀਤੀ ਗਈ ਹੈ। ਪੂਰੀ ਟੀਮ ਨੂੰ ਆਸ ਹੈ ਕਿ ਇਸ ਗੀਤ ਲਈ ਸਾਡੀ ਕੀਤੀ ਮਿਹਨਤ ਸਰੋਤਿਆਂ ਨੂੰ ਪਸੰਦ ਆਏਗੀ ।

Leave a Reply

Your email address will not be published. Required fields are marked *