ਪੰਜਾਬ ’ਚ ਕਰੋਨਾ ਨਾਲ 16 ਮੌਤਾਂ, 617 ਨਵੇਂ ਕੇਸ
ਚੰਡੀਗੜ੍ਹ-ਪੰਜਾਬ ਵਿੱਚ ਕਰੋਨਾਵਾਇਰਸ ਨੇ 16 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ ਤੇ ਸੂਬੇ ਵਿੱਚ ਮੌਤਾਂ ਦਾ ਕੁੱਲ ਅੰਕੜਾ 4980 ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 617 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਲੰਘੇ ਇੱਕ ਦਿਨ ਦੌਰਾਨ ਜ਼ਿਲ੍ਹਾਵਾਰ ਮੌਤਾਂ ਦਾ ਅੰਕੜਾ ਦੇਖਿਆ ਜਾਵੇ ਤਾਂ ਜਲੰਧਰ ਵਿੱਚ 6, ਤਰਨਤਾਰਨ ਤੇ ਮੁਹਾਲੀ ਵਿੱਚ 2-2, ਬਰਨਾਲਾ, ਲੁਧਿਆਣਾ, ਪਠਾਨਕੋਟ, ਪਟਿਆਲਾ, ਰੋਪੜ, ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਵਾਇਰਸ ਨੇ ਲਈ ਹੈ।