ਨਾਮਵਰ ਕਵਿੱਤਰੀ ਬਲਜੀਤ ਕੌਰ ਤਲਵੰਡੀ ਨੇ ਜਿੱਤਿਆ ”ਮਿਸਿਜ਼ ਇੰਟੈਲੀਜੈਂਟ ਤਾਜ”

ਸਾਹਿਤਕ ਤੇ ਅਧਿਆਪਨ ਖੇਤਰ ਵਿਚ ਬਲਜੀਤ ਕੌਰ ਤਲਵੰਡੀ ਜੀ ਕਿਸੇ ਜਾਣ-ਪਹਿਚਾਣ ਦੇ ਮੁਥਾਜ ਨਹੀਂ ਹਨ। ਲੰਬੇ ਸਮੇ ਤੋਂ ਚੱਲਦਿਆਂ ਉਨਾਂ ਨੇ ਸਾਹਿਤਕ ਖੇਤਰ ਵਿਚ ਵੱਡਾ ਨਾਮਣਾ ਖੱਟਿਆ ਹੈ। ਓਹਨਾ ਦੀ ਲਿਖੀ ਕਿਤਾਬ, ”ਸਤਰੰਗੀ ਲਿਸ਼ਕਾਰੇ” ਖੂਬ ਚਰਚਾ ਦਾ ਵਿਸ਼ਾ ਰਹੀ ਹੈ। ਤਲਵੰਡੀ ਇਕ ਸ਼ਾਇਰਾ ਹੋਣ ਤੇ ਨਾਲ-ਨਾਲ ਇਕ ਸਰਕਾਰੀ ਅਧਿਆਪਕਾ ਵੀ ਹਨ, ਜੋ ਅੰਮ੍ਰਿਤਸਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਗੰਡਾ ਸਿੰਘ ਵਾਲਾ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹਨਾਂ ਸ਼ਾਨਦਾਰ ਸੇਵਾਵਾਂ ਬਦਲੇ ਤਲਵੰਡੀ ਨੂੰ ਜਿੱਥੇ ਜਿਲਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਉਥੇ ਹੋਰ ਵੀ ਕਈ ਸਮਾਜਿਕ, ਧਾਰਮਿਕ ਅਤੇ ਸਾਹਿਤਕ ਸੰਸਥਾਵਾਂ ਵਲੋਂ ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਉਨਾਂ ਨੂੰ। ਉਹ ਹਮੇਸ਼ਾ ਹੀ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਵਿਚ ਭਾਗ ਲੈਂਦੇ ਰਹਿੰਦੇ ਹਨ। ਅੰਮ੍ਰਿਤਸਰ ਦੇ ਪ੍ਰਗਤੀਸ਼ੀਲ ਲੇਖਕ ਸੰਗ ਅਤੇ ਅੱਖਰ ਸਾਹਿਤ ਅਕਾਦਮੀ ਦੇ ਵੀ ਮੈਂਬਰ ਹਨ, ਉਹ।
ਪਿਛਲੇ ਦਿਨੀ ਦਿੱਲੀ ਦੇ ਕਰਾਊਨ ਪਲਾਜ਼ਾ ਹੋਟਲ ਵਿਚ, ਮਿਸਿਜ਼ ਇੰਡੀਆ ਇੰਟਰਨੈਸ਼ਨਲ ਕੁਈਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇੰਡੀਆ ਭਰ ਦੇ ਵੱਖ ਵੱਖ ਰਾਜਾਂ ਤੋਂ ਇਲਾਵਾ ਬਾਹਰਲੇ ਦੇਸ਼ਾਂ ਵਿੱਚੋਂ ਵੀ ਪ੍ਰਤਿਯੋਗੀਆਂ ਨੇ ਹਿਸਾ ਲਿਆ। ਇਸ ਵਿਚ ਬਲਜੀਤ ਕੌਰ ਤਲਵੰਡੀ ਨੇ ਅੰਮ੍ਰਿਤਸਰ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਅਤੇ ਤਿੱਖੇ ਮੁਕਾਬਲੇ ਤੋਂ ਬਾਅਦ ਉਨਾਂ ਨੇ ”ਮਿਸਿਜ਼ ਇੰਡੀਆ ਇੰਟਰਨੈਸ਼ਨਲ ਕੁਈਨ” ਦਾ, ”ਮਿਸਿਜ਼ ਇੰਡੀਆ ਇੰਟੈਲੀਜੈਂਟ ਕੁਈਨ” ਤਾਜ ਹਾਸਲ ਕਰ ਕੇ ਦਿੱਲੀ, ਭਾਰਤ ਦੇਸ਼ ਅਤੇ ਦੁਨੀਆ ਭਰ ਵਿਚ, ”ਪੰਜਾਬ ਦੀ ਧੀ” ਹੋਣ ਦਾ ਮਾਣ ਵਧਾਇਆ।
ਹੁਣ ਬਲਜੀਤ ਤਲਵੰਡੀ ਨੇ ਆਪਣੇ ਆਪ ਵਿਚ ਹੋਰ ਨਿਖਾਰ ਲਿਆਉਂਦੇ ਹੋਏ ਮਾਡਲਿੰਗ ਅਤੇ ਫੈਸ਼ਨ ਦੇ ਖੇਤਰ ਵਿਚ ਵੀ ਪੈਰ ਰੱਖਿਆ ਹੈ ਅਤੇ ਪੈਰ ਰੱਖਦੇ ਹੀ ਮਿਸਿਜ਼ ਇੰਡੀਆ ਇੰਟਰਨੈਸ਼ਨਲ ਇੰਟੈਲੀਜੈਂਟ ਦਾ ਤਾਜ ਓਹਨਾ ਦੀ ਝੋਲੀ ਵਿਚ ਪਿਆ ਹੈ। ਉਨਾਂ ਦੀ ਇਹ ਪ੍ਰਾਪਤੀ ਨਾ-ਸਿਰਫ ਅੰਮ੍ਰਿਤਸਰ ਲਈ ਹੀ ਮਾਣ ਵਾਲੀ ਗੱਲ ਹੈ, ਬਲਕਿ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:), ਜਿਨਾਂ ਦੇ ਕਿ ਉਹ ਸਰਗਰਮ ਵਰਕਰ ਹਨ ਅਤੇ ਜਿਸ ਸੰਸਥਾ ਦੇ ਸਾਂਝੇ ਕਾਵਿ-ਸੰਗ੍ਰਹਿ, ”ਰੰਗ-ਬਰੰਗੀਆਂ ਕਲਮਾਂ” ਦਾ ਉਹ ਕਲਮੀ-ਸ਼ਿੰਗਾਰ ਵੀ ਬਣੇ ਹਨ, ਲਈ ਵੀ ਬੜੇ ਗੌਰਵ ਵਾਲੀ ਗੱਲ ਹੈ। ਇਸੇ ਕਰਕੇ ਹੀ ਇਸ ਸੰਸਥਾ ਦੇ ਪ੍ਰਧਾਨ ਤੇ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਹਾਰਦਿਕ ਮੁਬਾਰਿਕ ਵੀ ਭੇਜੀ ਹੈ, ਬਲਜੀਤ ਤਲਵੰਡੀ ਜੀ ਨੂੰ।
ਇਸ ਨਵੇਂ ਮੁਕਾਬਲੇ ਬਾਰੇ ਬਲਜੀਤ ਤਲਵੰਡੀ ਜੀ ਨੇ ਗੱਲਬਾਤ ਕਰਦਿਆਂ ਕਿਹਾ, ”ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਬਿਊਟੀ ਪੈਜੇਂਟ ਵਿਚ ਹਿੱਸਾ ਲਿਆ ਹੈ। ਮੈਂ ਆਪਣਾ ਪੂਰਾ ਜੋਰ ਲਗਾਇਆ ਹੈ ਇਸ ਮੁਕਾਬਲੇ ਵਿਚ ਜਿੱਤ ਹਾਸਿਲ ਕਰਨ ਲਈ। ਆਖਰ ਮਿਹਨਤ ਰੰਗ ਲਿਆਈ ਅਤੇ ਮਾਣ ਪ੍ਰਾਪਤ ਹੋਇਆ। ਮੈਨੂੰ ਮਾਣ ਹੈ ਪੰਜਾਬਣ ਹੋਣ ਦਾ। ਮੈਂ ਚਾਹੁੰਦੀ ਹਾਂ ਕਿ ਮੇਰੀ ਨਿਮਾਣੀ ਕੋਸ਼ਿਸ਼ ਸਦਕਾ ਅੱਗੋਂ ਲਈ ਵੀ ਪੰਜਾਬ ਦਾ ਸਿਰ ਉਚਾ ਹੁੰਦਾ ਰਵੇ। ਐਸਾ ਕਰਨਾ ਹੀ ਮੁੱਖ ਮਕਸਦ ਰਹੇਗਾ, ਮੇਰਾ।”
ਰੱਬ ਕਰੇ ! ਹਸੂ ਹਸੂ ਕਰਦੇ ਚਿਹਰੇ ਵਾਲੀ, ਸਾਹਿਤਕ, ਅਧਿਆਪਨ ਅਤੇ ਖ਼ੂਬਸੂਰਤੀ ਦਾ ਸੁਮੇਲ ਮੁਟਿਆਰ ਬਲਜੀਤ ਕੌਰ ਤਲਵੰਡੀ ਜੀ ਦੇ ਸੁਪਨਿਆਂ ਨੂੰ ਭਰਵਾਂ ਬੂਰ ਪਵੇ ! ਖੁਸ਼ਬੂਆਂ ਵਿਖੇਰਦੀਆਂ ਕਲਾਵਾਂ ਦੀ ਉਹ ਜਿਸ ਵੀ ਗਲੀ ਪੈਰ ਧਰਨ, ”ਮਿਸਿਜ਼ ਇੰਟੈਲੀਜੈਂਟ ਤਾਜ” ਵਰਗੇ ਸ਼ਾਨਦਾਰ ਤਾਜ਼ ਉਨਾਂ ਦੇ ਰਾਹਵੀਂ ਬੈਠੇ ਉਨਾਂ ਦੀ ਉਡੀਕ ਕਰਨ !
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਬਲਜੀਤ ਕੌਰ ਤਲਵੰਡੀ, +91-92177-68857,

Leave a Reply

Your email address will not be published. Required fields are marked *