ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਪਹਿਲੇ ਦਿਨ ਲੱਦਾਖ ਵਿੱਚ ਟਕਰਾਅ ਵਾਲੀ ਸਥਿਤੀ ਵਿਸ਼ੇ ’ਤੇ ਪੈਨਲ ਚਰਚਾ

ਚੰਡੀਗੜ:ਕੋਵਿਡ-19 ਦੇ ਚੱਲਦਿਆਂ ਆਨਲਾਈਨ ਕਰਵਾਏ ਗਏ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦੇ ਪਹਿਲੇ ਦਿਨ ਲੱਦਾਖ ਵਿੱਚ ਟਕਰਾਅ ਵਾਲੀ ਸਥਿਤੀ ਵਿਸ਼ੇ ’ਤੇ ਪੈਨਲ ਵਿਚਾਰਚਰਚਾ ਕੀਤੀ ਗਈ।ਪੈਨਲ ਵਿਚਾਰ-ਵਟਾਂਦਰੇ ਦਾ ਸੰਚਾਲਨ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਨੇ ਕੀਤਾ। ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਐਚ.ਐਸ. ਪਨਾਗ, ਲੈਫਟੀਨੈਂਟ ਜਨਰਲ ਰਾਜ ਸ਼ੁਕਲਾ, ਏਵੀਐਮ ਮਨਮੋਹਨ ਬਹਾਦੁਰ, ਬਿ੍ਰਗੇਡੀਅਰ ਨਵੀਨ ਮਹਾਜਨ, ਬਿ੍ਰਗੇਡੀਅਰ ਗੌਰਵ ਮਿਸ਼ਰਾ ਅਤੇ ਰਾਮ ਮਾਧਵ ਵੀ ਪੈਨਲ ਵਿਚਾਰ-ਚਰਚਾ ਵਿੱਚ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਨੇ ਗੱਲਬਾਤ ਦੀ ਸ਼ੁਰੂਆਤ ਕਰਦਿਆਂ ਭਾਰਤ-ਚੀਨ ਮੱਤਭੇਦਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਗੱਲ ਕੀਤੀ ਜੋ ਪਿਛਲੇ 8 ਮਹੀਨਿਆਂ ਤੋਂ ਬਣੇ ਹੋਏ ਹਨ। ਉਨਾਂ ਕਿਹਾ ਕਿ ਰਾਜਨੀਤਿਕ, ਕੂਟਨੀਤਕ ਅਤੇ ਸੈਨਿਕ ਪੱਧਰ ‘ਤੇ ਲੜੀਵਾਰ ਗੱਲਬਾਤ ਕੀਤੀ ਗਈ ਪਰ ਅਜਿਹਾ ਲੱਗਦਾ ਹੈ ਕਿ ਜ਼ਮੀਨੀ ਪੱਧਰ ’ਤੇ ਇਸਦਾ ਬਹੁਤ ਘੱਟ ਫਾਇਦਾ ਹੋਇਆ।
ਡੀ.ਐਸ. ਹੁੱਡਾ ਨੇ ਕਿਹਾ ਕਿ ਇਸ ਵਿਚਾਰ ਵਟਾਂਦਰੇ ਵਿੱਚ ਉਹ ਵੇਖਦੇ ਹਨ ਕਿ ਭਾਰਤ ਅਤੇ ਚੀਨ ਦੋਵਾਂ ਵੱਲੋਂ ਹੁਣ ਤੱਕ ਕੀ ਕਦਮ ਚੁੱਕੇ ਗਏ ਹਨ, ਚੀਨ ਦੇ ਇਰਾਦੇ ਕੀ ਹਨ ਅਤੇ ਕੀ ਅਸੀਂ ਇਸ ਤੋਂ ਸਿੱਖਿਣ ਲਈ ਸਬਕ ਲੈਣ ਤੋਂ ਇਲਾਵਾ ਹੋਰ ਵਧੀਆ ਜਵਾਬ ਦੇ ਸਕਦੇ ਹਾਂ।
ਉਨਾਂ ਕਿਹਾ ਕਿ ਵਿਚਾਰ-ਵਟਾਂਦਰੇ ਮੌਜੂਦਾ ਸਥਿਤੀ ’ਤੇ ਧਿਆਨ ਕੇਂਦਰ ਕਰਨਗੇ ਕਿ ਕੀ ਕੋਈ ਰਸਤਾ ਅੱਗੇ ਹੈ ਜਾਂ ਕੀ ਸਾਡੇ ਵਿੱਚ ਇਸੇ ਤਰਾਂ ਦੇ ਮੱਤਭੇਦ ਬਣੇ ਰਹਿਣਗੇ? ਉਨਾਂ ਅੱਗੇ ਕਿਹਾ “ਕੀ ਅਸੀਂ ਅਗਲੇ ਮਹੀਨਿਆਂ ਅਤੇ ਸਾਲਾਂ ਦੌਰਾਨ ਇਹੋ ਸਥਿਤੀ ਵੇਖਦੇ ਰਹਾਂਗੇ ਕਿ ਦੋਵੇਂ ਪਾਸ ਸਾਡੇ ਹਜ਼ਾਰਾਂ ਸੈਨਿਕ ਖੜੇ ਹਨ ਜਾਂ ਗੱਲਬਾਤ ਦੇ ਨਿਪਟਾਰੇ ਦੀ ਕੋਈ ਸੰਭਾਵਨਾ ਹੈ।”
ਬਿ੍ਰਗੇਡੀਅਰ ਗੌਰਵ ਮਿਸ਼ਰਾ ਨੂੰ ਭਾਸ਼ਣ ਦੀ ਸੁਰੂਆਤ ਲਈ ਵਿਚਾਰ ਚਰਚਾ ਸੌਂਪਣ ਤੋਂ ਪਹਿਲਾਂ ਉਹਨਾਂ ਕਿਹਾ ਕਿ ਆਖਰਕਾਰ ਸਾਨੂੰ ਭਵਿੱਖ ਵੱਲ ਧਿਆਨ ਦੇਣਾ ਚਾਹੀਦਾ ਹੈ, ਅਸੀਂ ਵੇਖਦੇ ਹਾਂ ਕਿ ਚੀਨ ਭਾਰਤ ਲਈ ਇਕ ਵੱਡੀ ਚੁਣੌਤੀ ਬਣ ਕੇ ਉੱਭਰ ਰਿਹਾ ਹੈ। ਇਸ ਲਈ ਸਾਡੀ ਕੂਟਨੀਤਕ ਰਣਨੀਤੀ ਕੀ ਹੋਣੀ ਚਾਹੀਦੀ ਹੈ, ਸਾਡੀ ਰਾਜਨੀਤਿਕ ਰਣਨੀਤੀ ਕੀ ਹੋਣੀ ਚਾਹੀਦੀ ਹੈ ਅਤੇ ਸਾਡੀ ਸੈਨਿਕ ਰਣਨੀਤੀ ਕੀ ਹੋਣੀ ਚਾਹੀਦੀ ਹੈ?, ਬਿ੍ਰਗੇਡੀਅਰ ਗੌਰਵ ਮਿਸ਼ਰਾ ਨੇ ਇਸ ਗਤੀਰੋਧ ਪਿੱਛੇ ਚੀਨ ਦੀ ਮਨਸ਼ਾ ਸਬੰਧੀ ਟਿੱਪਣੀਆਂ ਸਾਂਝੀਆਂ ਕਰਦਿਆਂ ਵਿਚਾਰ ਵਟਾਂਦਰੇ ਅੱਗੇ ਵਧਾਇਆ।
ਲੈਫਟੀਨੈਂਟ ਜਨਰਲ ਐਚ.ਐਸ. ਪਨਾਗ ਨੇ ਪੂਰਵੀ ਲੱਦਾਖ ਵਿੱਚ ਚੀਨ ਵਲੋਂ ਕੀਤੀ ਕਾਰਵਾਈ ਦੇ ਕਾਰਨਾਂ ਬਾਰੇ ਆਪਣੇ ਮੁਲਾਂਕਣ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਅਜਿਹਾ ਕਰਨ ਸੰਭਵੀ ਟੀਚਿਆਂ ਬਾਰੇ ਵੀ ਦੱਸਿਆ। ਉਨਾਂ ਦਲੀਲ ਦਿੰਦਿਆ ਕਿਹਾ ਇਹ ਕੇਵਲ ਇਕ ਖੇਤਰੀ ਮੁੱਦਾ ਸੀ ਪਰ ਭਾਰਤ ਦੀ ਖੇਤਰੀ ਸਥਿਤੀ ਨੂੰ ਕਮਜ਼ੋਰ ਕਰਨ ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਢਾਹ ਲਾਉਣਾ ਵੱਡਾ ਮਸਲਾ ਸੀ।
ਬਿ੍ਰਗੇਡੀਅਰ ਨਵੀਨ ਮਹਾਜਨ ਨੇ ਪਾਕਿ-ਚੀਨ ਸਾਂਝ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਦੋਸਤੀ ਹੈ ਜੋ ਸਾਲਾਂ ਦੌਰਾਨ ਮਜ਼ਬੂਤ ਹੋ ਰਹੀ ਹੈ।
ਏ.ਵੀ.ਐਮ ਮਨਮੋਹਨ ਬਹਾਦਰ ਨੇ ਗੱਲਬਾਤ ਵਿਚਲੇ ਖੜੋਤ ਬਾਰੇ ਦੱਸਿਆ। ਉਨਾਂ ਕਿਹਾ ਕਿ ਚੀਨ ਕੋਲ ਚਾਰ-ਪੰਜ ਧਾਰਨਾਵਾਂ ਹਨ ਜਿਸ ਵਿੱਚ ਸਰਗਰਮ ਰੱਖਿਆ ਨੀਤੀ, ਸਥਿਤੀ, ਰੌਲਾ ਪਾਉਣਾ ਅਰਥਾਤ ਆਹਮੋ-ਸਾਹਮਣੇ ਟਾਕਰਾ ਵਰਗੇ ਵਿਸ਼ਿਆਂ ’ਤੇ ਪੈਨਲ ਡਿਸਕਸ਼ਨ ਕੀਤੀ ਗਈ । ਉਹਨਾਂ ਇਹ ਵੀ ਸਵਾਲ ਉਠਾਇਆ ਕਿ ਕੀ ਡੈੱਡਲਾਕ ਸਹੀ ਹੈ ਜਾਂ ਚੀਨ ਆਪਣੀ ਹਵਾਈ ਰੱਖਿਆ ਸਮਰੱਥਾਵਾਂ ਨੂੰ ਬਣਾਉਣ ਲਈ ਸਮਾਂ ਕੱਢ ਰਿਹਾ ਹੈ।
ਲੈਫਟੀਨੈਂਟ ਜਨਰਲ ਰਾਜ ਸ਼ੁਕਲਾ ਨੇ ਕਿਹਾ ਕਿ ਜੇ ਅਸੀਂ ਚੁਣੌਤੀ ਨਾਲ ਲੋੜੀਂਦੇ ਉਦੇਸ਼ ਅਤੇ ਸ਼ੁਚੱਜੇ ਢੰਗ ਨਾਲ ਨਜਿੱਠਣਾ ਹੈ ਤਾਂ ਚੀਨ ਦੀਆਂ ਰਣਨੀਤਕ ਫੌਜੀ ਕਾਰਵਾਈਆਂ ਨੂੰ ਸਾਡੇ ਰਣਨੀਤਕ ਨਜ਼ਰੀਏ ਅਤੇ ਰਾਸ਼ਟਰੀ ਸੁਰੱਖਿਆ ਨੂੰ ਮੁੜ ਪੜਚੋਲਣ ਦੀ ਲੋੜ ਹੈ।
ਰਾਮ ਮਾਧਵ ਨੇ ਚੀਨ ਨੂੰ ਢੁਕਵੇਂ ਤਰੀਕੇ ਨਾਲ ਜਵਾਬ ਦੇਣ ਅਤੇ ਕੂਟਨੀਤਕ ਪੱਧਰ ‘ਤੇ ਉਨਾਂ ਨੂੰ ਸਹੀ ਢੰਗ ਨਾਲ ਸ਼ਾਮਲ ਕਰਨ ਲਈ ਭਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਿਸ਼ਚਤ ਤੌਰ ‘ਤੇ ਚੰਗੇ ਨਤੀਜੇ ਸਾਹਮਣੇ ਆਉਣਗੇ ਅਤੇ ਭਾਰਤ ਨੂੰ ਆਪਣੇ ਵਿਕਲਪ ਖੁੱਲੇ ਰੱਖਣੇ ਚਾਹੀਦੇ ਹਨ।
ਇਸ ਦੌਰਾਨ ਪੈਨਲਿਸਟਾਂ ਨੇ ਸਰੋਤਿਆਂ ਵਲੋਂ ਚੁੱਕੇ ਪ੍ਰਸ਼ਨਾਂ ਅਤੇ ਮੁੱਦਿਆਂ ਨੂੰ ਵੀ ਸੁਣਿਆ ਅਤੇ ਉਨਾਂ ਦੇ ਜਵਾਬ ਦਿੱਤੇ।

Leave a Reply

Your email address will not be published. Required fields are marked *