ਰਾਮ ਮੰਦਰ ਦੇ ਪੱਖ ’ਚ ਫ਼ੈਸਲਾ ਸੁਣਾਉਣ ਵਾਲਾ ਰੰਜਨ ਗੋਗੋਈ ਰਾਜਸਭਾ ਲਈ ਨਾਮਜ਼ਦ
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ (Ram Nath Kovind) ਨੇ ਸਾਬਕਾ ਚੀਫ਼ ਜਸਟਿਸ(former Chief Justice of India) ਰੰਜਨ ਗੋਗੋਈ (Ranjan Gogoi) ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਸਾਬਕਾ ਸੀਜੇਆਈ ਗੋਗੋਈ ਅਯੁੱਧਿਆ ਰਾਮ ਮੰਦਰ ਸਮੇਤ ਕਈ ਵੱਡੇ ਮਾਮਲਿਆਂ ‘ਤੇ ਫ਼ੈਸਲਾ ਸੁਣਾ ਚੁੱਕੇ ਹਨ। ਤਤਕਾਲੀ ਸੀਜੇਆਈ ਗੋਗੋਈ ਦੀ ਅਗਵਾਈ ‘ਚ ਪੰਜ ਜੱਜਾਂ ਦੀ ਬੈਂਚ ਨੇ 40 ਦਿਨਾਂ ਦੀ ਰੈਗੂਲਰ ਸੁਣਵਾਈ ਤੋਂ ਬਾਅਦ ਬਾਬਰੀ ਮਸਜਿਦ ਦੀ ਥਾਂ ’ਤੇ ਰਾਮ ਮੰਦਰ ਬਣਾਉਣ ਦੇ ਪੱਖ ‘ਚ ਫ਼ੈਸਲਾ ਸੁਣਾਇਆ ਸੀ।