ਉੱਤਰਾਖੰਡ: ਬਰਫ਼ ਦੇ ਤੋਦਿਆਂ ਦੇ ਨਦੀ ’ਚ ਡਿੱਗਣ ਕਾਰਨ ਵਿਆਪਕ ਤਬਾਹੀ, 170 ਤੋਂ ਵੱਧ ਲੋਕਾਂ ਦੇ ਮਰਨ ਦਾ ਖਦਸ਼ਾ

ਉਤਰਾਖੰਡ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਤਪੋਵਨ ਖੇਤਰ ਦੇ ਰੈਨੀ ਪਿੰਡ ਵਿਖੇ ਬਿਜਲੀ ਪ੍ਰਾਜੈਕਟ ਨੇੜੇ ਬਰਫ ਦੇ ਤੌਦੇ ਡਿੱਗਣ ਬਾਅਦ ਅਚਾਨਕ ਧੌਲੀਗੰਗਾ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਘਰ ਤਬਾਹ ਹੋ ਗਏ ਅਤੇ ਆਈਟੀਬੀਪੀ ਮੁਤਾਬਕ 170 ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਸੂਤਰਾਂ ਮੁਤਾਬਕ ਬਿਜਲੀ ਪ੍ਰਾਜੈਕਟ ਵਿੱਚ ਕੰਮ ਕਰ ਰਹੇ 150 ਮਜ਼ਦੂਰ ਲਾਪਤਾ ਹੋ ਗਏ ਹਨ। ਆਈਟੀਬੀਪੀ ਨੇ ਕਿਹਾ ਹੈ ਕਿ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਧੌਲੀਗੰਗਾ ਨਦੀ ਦੇ ਕਿਨਾਰੇ ਪੈਂਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾਵੇ। ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲੀਸ ਸੁਪਰਡੈਂਟ ਮੌਕੇ ‘ਤੇ ਰਵਾਨਾ ਹੋ ਗਏ ਹਨ। 

Leave a Reply

Your email address will not be published. Required fields are marked *