ਪੱਛਮੀ ਬੰਗਾਲ ਅਤੇ ਪੰਜਾਬ ‘ਚ ਇਕ ਇਕ ਮਾਮਲੇ ਦੀ ਪੁਸ਼ਟੀ, ਭਾਰਤ ਵਿਚ ਮਰੀਜ਼ਾਂ ਦੀ ਗਿਣਤੀ ਹੋਈ 253
ਨਵੀਂ ਦਿੱਲੀ : ਪੱਛਮੀ ਬੰਗਾਲ
ਵਿਚ ਇਕ ਹੋਰ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਹਾਲ ਹੀ ਵਿਚ
ਸਕਾਟਲੈਂਡ ਤੋਂ ਪਰਤੀ ਹੈ। ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ। ਉਥੇ ਪੰਜਾਬ ਵਿਚ
ਵੀ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਮਰੀਜ਼ ਮੋਹਾਲੀ ਦਾ ਰਹਿਣ ਵਾਲਾ ਹੈ। ਉਹ ਹਾਲ ਵਿਚ
ਅਮਰੀਕਾ ਤੋਂ ਪਰਤਿਆ ਸੀ। ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 4 ਹੋ ਗਈ ਹੈ। ਭਾਰਤ ਵਿਚ
ਮਰੀਜ਼ਾਂ ਦੀ ਕੁਲ ਗਿਣਤੀ 253 ਹੋ ਗਈ ਹੈ। ਉਥੇ ਚਾਰ ਲੋਕਾਂ ਦੀ ਹੁਣ ਤਕ ਮੌਤ ਹੋ ਗਈ ਹੈ।
ਇਟਲੀ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 4032 ਲੋਕਾਂ ਦੀ ਮੌਤ ਹੋ ਗਈ ਹੈ।
ਪੱਛਮੀ ਬੰਗਾਲ ਵਿਚ ਕੋਰੋਨਾ ਦੇ ਇਕ ਹੋਰ ਮਾਮਲੇ ਦੀ ਪੁਸ਼ਟੀ
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਪੱਛਮੀ ਬੰਗਾਲ ਵਿਚ ਇਕ ਹੋਰ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਹਾਲ ਹੀ ਵਿਚ ਸਕਾਟਲੈਂਡ ਤੋਂ ਪਰਤੀ ਹੈ। ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ।
ਪੰਜਾਬ ਵਿਚ ਇਕ ਹੋਰ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਪੰਜਾਬ ਵਿਚ ਵੀ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਮਰੀਜ਼ ਮੋਹਾਲੀ ਦਾ ਰਹਿਣ ਵਾਲਾ ਹੈ। ਉਹ ਹਾਲ ਵਿਚ ਅਮਰੀਕਾ ਤੋਂ ਪਰਤਿਆ ਸੀ। ਸੂਬੇ ਵਿਚ ਮਰੀਜ਼ਾਂ ਦੀ ਗਿਣਤੀ 4 ਹੋ ਗਈ ਹੈ।
ਨਾਗਪੁਰ ਵਿਚ ਸੁੰਨੀਆਂ ਪਈਆਂ ਸੜਕਾਂ
ਨਾਗਪੁਰ ਵਿਚ ਹਰ ਪਾਸੇ ਸੜਕਾਂ ਸੁੰਨੀਆਂ ਪਈਆਂ ਹਨ। ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਕਾਰਲ ਸਾਰੀਆਂ ਗੈਰ ਜ਼ਰੂਰੀ ਸੇਵਾਵਾਂ ਬੰਦ ਹਨ। ਰਾਜ ਸਰਕਾਰ ਨੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਨਾ ਇਕੱਠਾ ਹੋਣ ਦੀ ਸਲਾਹ ਦਿੱਤੀ ਹੈ।
ਅਮਰੀਕਾ ਵਿਚ 19498 ਮਾਮਲੇ ਆਏ ਸਾਹਮਣੇ
ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਅਜੇ ਤਕ ਅਮਰੀਕਾ ਵਿਚ 19498 ਮਾਮਲੇ ਸਾਹਮਣੇ
ਆਏ ਹਨ। ਉਥੇ 147 ਲੋਕ ਠੀਕ ਹੋ ਗਏ ਹਨ ਅਤੇ 261 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ
21 ਮਾਰਚ 2020 ਸਵੇਰ 7.30 ਵਜੇ ਤਕ ਦੇ ਹਨ।
ਦੁਨੀਆ ਭਰ ਵਿਚ 274855 ਮਾਮਲੇ ਸਾਹਮਣੇ ਆਏ
ਨਿਊਜ਼ ਏਜੰਸੀ ਰਾਇਟਰਸ ਮੁਤਾਬਕ ਅਜੇ ਤਕ ਦੁਨੀਆ ਭਰ ਵਿਚ 274855 ਮਾਮਲੇ ਸਾਹਮਣੇ ਆਏ ਹਨ। ਉਥੇ 91577 ਲੋਕ ਠੀਕ ਹੋ ਗਏ ਹਨ। 11389 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ 21 ਮਾਰਚ 2020 ਸਵੇਰ 7.30 ਵਜੇ ਤਕ ਦੇ ਹਨ।