ਸਤਲੁਜ ਅਤੇ ਬਿਆਸ ‘ਚ ਛੱਡੇ ਜਾਣਗੇ ਚੰਬਲ ਦੇ 50 ਘੜਿਆਲ

ਮੁਰੈਨਾ : ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆ ‘ਚ 50 ਹੋਰ ਘੜਿਆਲਾਂ ਨੂੰ ਵਸਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤ ਸਰਕਾਰ ਦੇ ਵਣ ਅਤੇ ਵਾਤਾਵਰਣ ਮੰਤਰਾਲੇ ਦੇ ਆਦੇਸ਼ ਅਨੁਸਾਰ ਮੱਧ ਪ੍ਰਦੇਸ਼ ਦੇ ਵਣ ਵਿਭਾਗ ਨੇ 25 ਘੜਿਆਲ ਪੰਜਾਬ ਲਈ ਰਵਾਨਾ ਕਰ ਦਿੱਤੇ ਹਨ। 25 ਹੋਰ ਘੜਿਆਲ ਬਾਅਦ ਵਿਚ ਭੇਜੇ ਜਾਣਗੇ।

ਦੱਸਣਯੋਗ ਹੈ ਕਿ ਲਗਾਤਾਰ ਦੋ ਸਾਲ ਤੋਂ ਚੰਬਲ ਨਦੀ ਦੇ ਘੜਿਆਲਾਂ ਨੂੰ ਪੰਜਾਬ ਦੇ ਇਨ੍ਹਾਂ ਦਰਿਆਵਾਂ ਵਿਚ ਛੱਡਿਆ ਜਾ ਰਿਹਾ ਹੈ। ਪਿਛਲੇ ਯਤਨਾਂ ਵਿਚ ਸਫਲਤਾ ਮਿਲਣ ਪਿੱਛੋਂ ਕੇਂਦਰ ਸਰਕਾਰ ਨੇ ਘੜਿਆਲਾਂ ਦੀ ਨਵੀਂ ਖੇਪ ਭੇਜਣ ਨੂੰ ਕਿਹਾ ਸੀ।

ਦੁਨੀਆ ਵਿਚ ਘੜਿਆਲਾਂ ਦਾ ਸਭ ਤੋਂ ਵੱਡਾ ਘਰ ਚੰਬਲ ਹੈ। ਚੰਬਲ ਦੇ ਸਾਫ਼ ਪਾਣੀ ਵਿਚ ਇਹ ਕਾਫ਼ੀ ਵਧੇ ਹਨ। ਕੁਝ ਸਮਾਂ ਪਹਿਲੇ ਮਾਹਿਰਾਂ ਨੇ ਕੇਂਦਰੀ ਵਣ ਅਤੇ ਵਾਤਾਵਰਣ ਮੰਤਰਾਲੇ ਨੂੰ ਸਲਾਹ ਦਿੱਤੀ ਸੀ ਕਿ ਚੰਬਲ ਵਰਗੀ ਭੂਗੋਲਿਕ ਸਥਿਤੀ ਵਾਲੀਆਂ ਨਦੀਆਂ ਵਿਚ ਚੰਬਲ ਤੋਂ ਘੜਿਆਲ ਲਿਜਾ ਕੇ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਦੂਜੀ ਦੁਨੀਆ ਵਿਚ ਵੀ ਇਹ ਜੀਵ ਸੁਰੱਖਿਅਤ ਰਹਿ ਸਕਣ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਬੀਤੇ ਸਾਲ ਪੰਜਾਬ ਵਣ ਵਿਭਾਗ ਨੂੰ ਸਤਲੁਜ ਅਤੇ ਬਿਆਸ ਦਰਿਆ ਲਈ 50 ਘੜਿਆਲ ਦਿੱਤੇ ਸਨ ਅਤੇ ਇਸ ਵਾਰ ਫਿਰ ਤੋਂ 50 ਹੋਰ ਘੜਿਆਲ ਉੱਥੇ ਵਸਾਏ ਜਾ ਰਹੇ ਹਨ। ਪੰਜਾਬ ਭੇਜੇ ਗਏ ਘੜਿਆਲ ਸਾਲ 2018 ਵਿਚ ਇੰਕੋ ਸੈਂਟਰ ਦੇਵਰੀ ਵਿਚ ਜੰਮੇ ਸਨ। ਇਸ ਸਾਲ ਜੰਮੇ 181 ਘੜਿਆਲਾਂ ਵਿਚੋਂ 25 ਦੇ ਜਾਣ ਪਿੱਛੋਂ ਹੁਣ ਇਸ ਬੈਚ ਦੇ 156 ਘੜਿਆਲ ਇੱਥੇ ਬਾਕੀ ਹਨ। ਇਨ੍ਹਾਂ ਵਿੱਚੋਂ ਵੀ 25 ਪੰਜਾਬ ਲਈ ਰਾਖਵੇਂ ਹੋਣਗੇ।

ਤਿੰਨ ਨਰ ਅਤੇ 22 ਮਾਦਾ ਘੜਿਆਲ

ਮੁਰੈਨਾ ਦੇ ਵਣ ਵਿਭਾਗ ਦੇ ਇੰਚਾਰਜ ਬਰਜੇਂਦਰ ਝਾਅ ਨੇ ਦੱਸਿਾ ਕਿ ਵੀਰਵਾਰ ਸ਼ਾਮ ਪੰਜਾਬ ਤੋਂ ਆਏ ਵਣ ਮੁਲਾਜ਼ਮਾਂ ਅਤੇ ਡਾਕਟਰਾਂ ਨੂੰ ਤਿੰਨ ਨਰ ਅਤੇ 22 ਮਾਦਾ ਘੜਿਆਲ ਸੌਂਪੇ ਗਏ ਹਨ। ਇਸ ਤੋਂ ਪਹਿਲੇ ਵੀ ਘੜਿਆਲ ਦੂਜੀਆਂ ਨਦੀਆਂ ਵਿਚ ਜਾਂਦੇ ਰਹੇ ਹਨ। ਇਨ੍ਹਾਂ ਵਿਚ ਸੋਨ ਅਤੇ ਕੇਨ ਨਦੀਆਂ ਸ਼ਾਮਲ ਹਨ ਪ੍ਰੰਤੂ ਪੰਜਾਬ ਦੇ ਦਰਿਆਵਾਂ ਵਿਚ ਘੜਿਆਲਾਂ ਨੂੰ ਰੱਖਣ ਦੇ ਚੰਗੇ ਨਤੀਜਿਆਂ ਦਾ ਹੀ ਨਤੀਜਾ ਹੈ ਕਿ ਇੱਥੇ ਹੋਰ ਘੜਿਆਲ ਭੇਜੇ ਜਾ ਰਹੇ ਹਨ।

Leave a Reply

Your email address will not be published. Required fields are marked *