ਸੜਕ ‘ਤੇ ਚੱਲਦਾ ਦਿਖਾਈ ਦਿੱਤਾ 139 ਸਾਲ ਪੁਰਾਣਾ ਘਰ, ਵਿਲੱਖਣ ਨਜ਼ਾਰਾ ਦੇਖ ਦੰਗ ਰਹਿ ਗਏ ਲੋਕ

ਸੈਨ ਫ੍ਰਾਂਸਿਸਕੋ ‘ਚ ਉਸ ਸਮੇਂ ਹੈਰਾਨੀਜਨਕ ਸਥਿਤੀ ਪੈਦਾ ਹੋ ਗਈ ਜਦੋਂ ਇਕ ਘਰ ਨੂੰ ਕ੍ਰੇਨ ਤੇ ਟਰੱਕ ਦੀ ਮਦਦ ਨਾਲ ਦੂਜੀ ਥਾਂ ‘ਤੇ ਸ਼ਿਫਟ ਕੀਤਾ ਗਿਆ। ਦਰਅਸਲ 139 ਸਾਲ ਪੁਰਾਣਾ ਇਹ ਘਰ ਕ੍ਰੇਨ ਤੇ ਟਰੱਕ ਦੇ ਇਸਤੇਮਾਲ ਨਾਲ ਧੱਕਿਆ ਗਿਆ। ਸੜਕ ‘ਤੇ ਇਹ ਅਜੀਬੋਗਰੀਬ ਵਰਤਾਰਾ ਦੇਖਣ ਲਈ ਭਾਰੀ ਤਾਦਾਦ ‘ਚ ਲੋਕ ਇਕੱਠੇ ਹੋ ਗਏ ਤੇ ਮੋਬਾਇਲ ਨਾਲ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾਇਆ।
ਦੱਸਿਆ ਜਾ ਰਿਹਾ ਕਿ ਇਹ ਘਰ 139 ਸਾਲ ਪੁਰਾਣਾ ਹੈ ਤੇ ਘਰ ਨੂੰ ਫ੍ਰੈਂਕਲਿਨ ਸਟ੍ਰੀਟ ਨਾਲ ਧੱਕ ਕੇ ਫੁਲਟਨ ਸਟ੍ਰੀਟ ਲਿਆਂਦਾ ਗਿਆ। ਫੁਟਲਿਨ ਸਟ੍ਰੀਟ ਤਕ ਪਹੁੰਚਣ ਲਈ ਘਰ ਨੂੰ 6 ਬਲੌਕ ਪਾਰ ਕਰਵਾਏ ਗਏ। ਉੱਥੇ ਹੀ ਲੋਕਾਂ ਦੀ ਬਣਾਈ ਗਈ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸਥਾਨਕ ਲੋਕਾਂ ਨੇ ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਦੱਸਿਆ ਕਿ 87 ਬੈਡਰੂਮ ਵਾਲੇ ਘਰ ਨੂੰ ਚੱਲਦਿਆਂ ਦੇਖਣਾ ਵਾਕਯ ਹੀ ਹੈਰਾਨੀ ਵਾਲੀ ਗੱਲ ਸੀ। ਲੋਕਾਂ ਨੇ ਕਿਹਾ ਕਿ ਏਨਾ ਵੱਡਾ ਘਰ ਸ਼ਿਫਟ ਕਰਨਾ ਆਪਣੇ ਆਪ ‘ਚ ਵੱਡੀ ਗੱਲ ਹੈ। ਇਸ ਘਰ ਨੂੰ ‘ਇੰਗਲੈਂਡ ਹਾਊਸ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉੱਥੇ ਹੀ ਇਸ ਘਰ ਨੂੰ ਸ਼ਿਫਟ ਕਰਨ ‘ਚ ਪੂਰੇ ਛੇ ਘੰਟੇ ਲੱਗੇ।