ਭਾਜਪਾ ਵਿਧਾਇਕ ’ਤੇ ਹਮਲਾ ਕਰਨ ਦੇ ਮਾਮਲਾ ’ਚ 7 ਕਿਸਾਨ ਆਗੂਆਂ ਸਮੇਤ 250-300 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

ਮਲੋਟ: ਇਥੋਂ ਦੀ ਸਿਟੀ ਪੁਲੀਸ ਵੱਲੋਂ ਭਾਜਪਾ ਵਿਧਾਇਕ ਅਰੁਚ ਨਾਰੰਗ ’ਤੇ ਹਮਲਾ ਕਰਨ ਉਸਦੇ ਕੱਪੜੇ ਮਾਰਨ ਅਤੇ ਕਾਲਖ ਮਲਣ ਦੇ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਲਖਨਪਾਲ ਸ਼ਰਮਾ ਉਰਫ਼ ਲੱਖਾ ਪਿੰਡ ਆਲਮ ਵਾਲਾ, ਸੁਖਦੇਵ ਸਿੰਘ ਬੂੜਾਗੁੱਜਰ, ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ, ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫ਼ਕਰਸਰ ਸਮੇਤ 250-300 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 307, 353,186,188,332,342,506,148,149 ਤਹਿਤ ਕੇਸ ਦਰਜ ਕੀਤਾ ਹੈ। ਇਸ ਘਟਨਾ ਦੌਰਾਨ ਐੱਸਪੀ(ਐੱਚ) ਗੁਰਮੇਲ ਸਿੰਘ ਅਤੇ ਅੱਧੀ ਦਰਜਨ ਹੋਰ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋਏ।

Leave a Reply

Your email address will not be published. Required fields are marked *