ਮੋਦੀ ਵੱਲੋਂ ਪ੍ਰੀਖਿਆ ਲਈ ਬੱਚਿਆਂ ’ਤੇ ਦਬਾਅ ਨਾ ਬਣਾਉਣ ਦਾ ਸੱਦਾ

**EDS: SCREENSHOT FROM OFFICIAL YOUTUBE CHANNEL OF PM MODI** New Delhi: Prime Minister Narendra Modi speaks during the 6th meeting of Governing Council of Niti Aayog, via video conferencing, in New Delhi, Saturday, Feb. 20, 2021. (PTI Photo)(PTI02_20_2021_000043B)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਜੀਵਨ ਵਿਚ ਆਖ਼ਰੀ ਮੁਕਾਮ ਨਹੀਂ ਬਲਕਿ ਛੋਟਾ ਜਿਹਾ ਪੜਾਅ ਹੁੰਦਾ ਹੈ। ਇਸ ਲਈ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੱਚਿਆਂ ’ਤੇ ਦਬਾਅ ਨਹੀਂ ਬਣਾਉਣਾ ਚਾਹੀਦਾ। ‘ਪ੍ਰੀਖਿਆ ਉਤੇ ਚਰਚਾ’ ਦੌਰਾਨ ਡਿਜੀਟਲ ਮਾਧਿਅਮ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਸੰਵਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਬੱਚਿਆਂ ’ਤੇ ਬਾਹਰੀ ਦਬਾਅ ਘਟਦਾ ਹੈ ਤਾਂ ਉਹ ਕਦੇ ਵੀ ਪ੍ਰੀਖਿਆ ਦਾ ਦਬਾਅ ਮਹਿਸੂਸ ਨਹੀਂ ਕਰਨਗੇ।

 ਆਂਧਰਾ ਪ੍ਰਦੇਸ਼ ਦੀ ਐਮ. ਪੱਲਵੀ ਨੇ ਪ੍ਰਧਾਨ ਮੰਤਰੀ ਤੋਂ ਪ੍ਰੀਖਿਆ ਦਾ ਡਰ ਖ਼ਤਮ ਕਰਨ ਦਾ ਉਪਾਅ ਪੁੱਛਿਆ। ਇਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ‘ਤੁਹਾਨੂੰ ਡਰ ਪ੍ਰੀਖਿਆ ਦਾ ਨਹੀਂ ਹੈ। ਤੁਹਾਡੇ ਆਸ-ਪਾਸ ਇਕ ਮਾਹੌਲ ਬਣਾ ਦਿੱਤਾ ਗਿਆ ਹੈ ਕਿ ਪ੍ਰੀਖਿਆ ਹੀ ਸਭ ਕੁਝ ਹੈ। ਇਹੀ ਜ਼ਿੰਦਗੀ ਹੈ। ਅਜਿਹੇ ਵਿਚ ਵਿਦਿਆਰਥੀ ਕੁਝ ਜ਼ਿਆਦਾ ਸੋਚਣ ਲੱਗਦੇ ਹਨ।’ 

ਉਨ੍ਹਾਂ ਕਿਹਾ ਕਿ ਪ੍ਰੀਖਿਆ ਜ਼ਿੰਦਗੀ ਵਿਚ ਆਖ਼ਰੀ ਮੰਜ਼ਿਲ ਨਹੀਂ ਹੈ। ਜ਼ਿੰਦਗੀ ਬਹੁਤ ਲੰਮੀ ਹੈ ਤੇ ਇਸ ਵਿਚ ਕਈ ਪੜਾਅ ਆਉਂਦੇ ਹਨ। ਮੋਦੀ ਨੇ ਮਾਪਿਆਂ, ਅਧਿਆਪਕਾਂ ਤੇ ਰਿਸ਼ਤੇਦਾਰਾਂ ਨੂੰ ਵਿਦਿਆਰਥੀਆਂ ਤੇ ਗ਼ੈਰਜ਼ਰੂਰੀ ਦਬਾਅ ਨਾ ਬਣਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਮਾਪਿਆਂ ਨੂੰ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਤਾਂ ਹੀ ਉਹ ਬੱਚਿਆਂ ਦੀ ਅਸਲੀ ਸਮਰੱਥਾ ਤੇ ਰੁਚੀਆਂ ਦਾ ਅੰਦਾਜ਼ਾ ਲਾ ਸਕਣਗੇ।

Leave a Reply

Your email address will not be published. Required fields are marked *