ਖ਼ਾਲਸਾ ਏਡ ਵੱਲੋਂ ਪੰਜਾਬ ਸਰਕਾਰ ਨੂੰ ਸੌ ਆਕਸੀਜਨ ਕੰਸਨਟਰੇਟਰ ਭੇਟ

ਐਸ.ਏ.ਐਸ. ਨਗਰ : ਪੰਜਾਬ ਸਰਕਾਰ ਦੀ ਕੋਵਿਡ-19 ਵਿਰੁੱਧ ਜੰਗ ਵਿੱਚ ਖ਼ਾਲਸਾ ਏਡ ਨੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ 100 ਆਕਸੀਜਨ ਕੰਸਨਟਰੇਟਰ ਦਾਨ ਕੀਤੇ ਹਨ। ਇਹ ਕੰਸਨਟਰੇਟਰ ਐਨਐਚਐਮ ਦੇ ਪੰਜਾਬ ਮੰਡੀ ਬੋਰਡ ਕੰਪਲੈਕਸ ਦੇ ਸੈਕਟਰ-65 ਮੁਹਾਲੀ ਸਥਿਤ ਬਣਾਏ ਗਏ ਕੋਵਿਡ-19 ਸਟੋਰ ਵਿਖੇ ਅੱਜ ਡਲਿਵਰ ਕੀਤੇ ਗਏ ਹਨ। ਖ਼ਾਲਸਾ ਏਡ ਦੇ ਵਾਲੰਟੀਅਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਸਨਟਰੇਟਰ ਖ਼ੁਦ ਹੀ ਆਕਸੀਜਨ ਜਨਰੇਟ ਕਰ ਸਕਦੇ ਹਨ।

Leave a Reply

Your email address will not be published. Required fields are marked *