ਸ਼ਾਨਦਾਰ ਆਫਰ, ਖਰੀਦੋ ਕੱਛੂਕੰਮਾ ਅਤੇ ਮਹਿਲ ਜਿਹਾ ਘਰ ਪਾਓ ਮੁਫ਼ਤ

ਲੰਡਨ: ਆਪਣੇ ਸੁਪਨਿਆਂ ਦਾ ਘਰ ਖਰੀਦਣ ਦੇ ਚਾਹਵਾਨਾਂ ਲਈ ਇਕ ਸ਼ਾਨਦਾਰ ਆਫਰ ਹੈ। ਆਫਰ ਮੁਤਾਬਕ ਤੁਹਾਨੂੰ ਆਪਣੇ ਸੁਪਨਿਆਂ ਦਾ ਘਰ ਮੁਫ਼ਤ ਵਿਚ ਮਿਲ ਸਕਦਾ ਹੈ ਪਰ ਇਸ ਲਈ ਸਿਰਫ ਇਕ ਸ਼ਰਤ ਪੂਰੀ ਕਰਨੀ ਪਵੇਗੀ। ਸ਼ਰਤ ਮੁਤਾਬਕ ਇਸ ਲਈ ਤੁਹਾਨੂੰ ਇਕ ਕੱਛੂਕੰਮਾ ਲੈਣਾ ਹੋਵੇਗਾ ਜਿਸ ਦਾ ਨਾਮ ਹਰਕਿਊਲਿਸ ਹੈ। ਇਸ ਕੱਛੂਕੰਮੇ ਦੀ ਕੀਮਤ £825,000 ਮਤਲਬ 8 ਕਰੋੜ 54 ਲੱਖ 54 ਹਜ਼ਾਰ 547 ਰੁਪਏ ਹੈ।

ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕੱਛੂਕੰਮਾ 94 ਸਾਲ ਦਾ ਹੈ। ਇਸ ਕੱਛੂਕੰਮੇ ਨੂੰ ਵੇਚਣ ਵਾਲੇ ਨੇ ਕਿਹਾ ਹੈ ਕਿ ਜਿਹੜਾ ਵੀ ਇਸ ਨੂੰ ਖਰੀਦੇਗਾ ਉਸ ਵਿਅਕਤੀ ਨੂੰ ਉਹ ਬੋਨਸ ਵਿਚ ਬਿਲਟਸ਼ਾਇਰ ਵਿਚ ਇਕ ਸ਼ਾਨਦਾਰ ਘਰ ਦੇਵੇਗਾ। ਇਸ ਘਰ ਨੂੰ ਕੱਛੂਕੰਮੇ ਨਾਲ ਮੁਫ਼ਤ ਵਿਚ ਦੇਣ ਦਾ ਵਾਅਦਾ ਕੀਤਾ ਗਿਆ ਹੈ। ਘਰ ਵਿਚ ਚਾਰ ਬੈੱਡਰੂਮ ਹਨ। ਕੱਛੂਕੰਮੇ ਦੇ ਨਾਲ ਮਿਲਣ ਵਾਲਾ ਇਹ ‘ਦੀ ਓਲਡ ਡੇਅਰੀ’ ਨਾਮ ਦਾ ਘਰ ਆਪਣੇ ਆਪ ਵਿਚ ਖਾਸ ਹੈ। ਇਹ ਜਾਇਦਾਦ ਬਿਲਟਸ਼ਾਇਰ ਦੇ ਗ੍ਰੇਡ II ਵਿਚ ਸੂਚੀਬੱਧ ਹੈ ਜਿਸ ਵਿਚ ਤਿੰਨ ਮੰਜ਼ਿਲਾ ‘ਤੇ 2600 ਵਰਗ ਫੁੱਟ ਤੋਂ ਵੱਧ ਰਹਿਣ ਦੀ ਜਗ੍ਹਾ ਹੈ।

94 ਸਾਲਾ ਦੇ ਬਜ਼ੁਰਗ ਕੱਛੂਕੰਮੇ ਨਾਲ ਮਿਲਣ ਵਾਲੇ ਇਸ ਘਰ ਦੇ ਗ੍ਰਾਊਂਡ ਫਲੋਰ ਵਿਚ ਦਾਖਲ ਹੁੰਦੇ ਹੀ ਤੁਹਾਨੂੰ ਇਕ ਸ਼ਾਨਦਾਰ ਹਾਲ ਦੇਖਣ ਲਈ ਮਿਲੇਗਾ। ਪੌੜ੍ਹੀਆਂ ਡਾਈਨਿੰਗ ਰੂਮ ਤੱਕ ਜਾਂਦੀਆਂ ਹਨ ਅਤੇ ਉਸ ਦੇ ਹੇਠਂ ਵੀ ਇਕ ਤਹਿਖਾਨਾ ਹੈ। ਬੈਠਕ ਵਿਚ ਇਕ ਖੁੱਲ੍ਹੀ ਚਿਮਨੀ ਹੈ ਅਤੇ ਦੋਹਾਂ ਬਗੀਚਿਆਂ ਦੇ ਨਜ਼ਾਰੇ ਦਿਸਦੇ ਹਨ। ਇਹ ਓਲਡ ਡੇਅਰੀ ਦੇ ਸਭ ਤੋਂ ਪੁਰਾਣੇ ਹਿੱਸੇ ਵੱਲ ਜਾਂਦਾ ਹੈ। ਤੀਜਾ ਸਵਾਗਤ ਕਮਰਾ ਹੈ ਜਿਸ ਨੂੰ ਵਰਤਮਾਨ ਵਿਚ ਵਰਕ ਫਰੋਮ ਹੋਮ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ।metro.co.uk ਦੀ ਰਿਪੋਰਟ ਮੁਤਾਬਕ ਕੱਛੂਕੰਮਾ ਪਿਛਲੇ 14 ਸਾਲਾਂ ਤੋਂ ਇਸ ਘਰ ਵਿਚ ਰਹਿੰਦਾ ਹੈ। 70 ਦੇ ਦਹਾਕੇ ਵਿਚ ਪਸ਼ੂ ਡਾਕਟਰ ਨੇ ਹਰਕਿਊਲਿਸ ਦੇ ਮਾਦਾ ਕੱਛੂਕੰਮੇ ਹੋਣ ਦੀ ਪੁਸ਼ਟੀ ਕੀਤੀ ਸੀ। ਕੱਛੂਕੰਮਾ ਸਲਾਦ, ਕੱਕੜੀ ਖਾਂਦਾ ਹੈ ਅਤੇ ਇਸ ਦੀ ਪਸੰਦੀਦਾ ਡਿਸ਼ ਟਮਾਟਰ ਹੈ। 94 ਸਾਲ ਦੀ ਉਮਰ ਵਿਚ ਹਰਕਿਊਲਿਸ ਦੋਵੇਂ ਵਿਸ਼ਵ ਯੁੱਧਾਂ ਨੂੰ ਦੇਖ ਚੁੱਕਾ ਹੈ।

Leave a Reply

Your email address will not be published. Required fields are marked *