ਨਸ਼ਾ ਤਸਕਰੀ ਦੇ ਮਾਮਲੇ ’ਚ 3 ਨਾਇਜੀਰੀਅਨਾਂ ਸਣੇ 10 ਕਾਬੂ

ਫ਼ਤਹਿਗੜ੍ਹ ਸਾਹਿਬ: ਇਥੇ ਪੁਲੀਸ ਨੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ 3 ਨਾਇਜੀਰੀਅਨਾਂ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਸੀ.ਆਈ.ਏ. ਪੁਲੀਸ ਨੇ ਲਖਵਿੰਦਰ ਸਿੰਘ ਉਰਫ਼ ਬਿੱਲਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ ਅਤੇ ਉਸ ਤੋਂ ਪੁੱਛਗਿੱਛ ਦੌਰਾਨ ਲੁਇਸ ਜੈਨ ਵਾਸੀ ਚੰਦਰ ਵਿਹਾਰ ਦਿਲੀ ਅਤੇ ਲੋਕੀ ਚਿਮਾ ਇਮਾਗਨੀ ਨੂੰ ਗ੍ਰਿਫਤਾਰ ਕਰਕੇ 520 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਥਾਣਾ ਫ਼ਤਹਿਗੜ੍ਹ ਸਾਹਿਬ ਵਲੋਂ ਸੁਰਿੰਦਰ ਕੌਰ ਅਤੇ ਸਿਮਰਨ ਨੂੰ 13-13 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਪੁਲੀਸ ਨੇ ਸਤਨਾਮ ਸਿੰਘ, ਤੁਸ਼ਾਰ ਅਤੇ ਮੋਹਿਤ ਭਾਂਬਰੀ ਨੂੰ ਗ੍ਰਿਫਤਾਰ ਕਰਕੇ ਪਲਸਰ ਮੋਟਰਸਾਈਕਲ, ਦੋ ਬੁਲਟ ਮੋਟਰਸਾਈਕਲ ਅਤੇ ਇਕ ਸਪਲੈਂਡਰ ਪਲੱਸ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ। 

ਅੱਠ ਪਿਸਤੌਲਾਂ ਤੇ ਨੌਂ ਮੈਗਜ਼ੀਨਾਂ ਸਮੇਤ ਨੌਜਵਾਨ ਗ੍ਰਿਫ਼ਤਾਰ 

ਐਸ.ਏ.ਐਸ. ਨਗਰ/ਖਰੜ (ਪੱਤਰ ਪੇ੍ਰਕ): ਮੁਹਾਲੀ ਪੁਲੀਸ ਭਾਰੀ ਅਸਲੇ ਸਮੇਤ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਾਲਸਾ ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਾਹਰੁੱਖ਼ ਉਰਫ਼ ਨੀਲਾ ਵਾਸੀ ਪਿੰਡ ਬਹੇੜੀ ਜ਼ਿਲ੍ਹਾ ਮੁਜ਼ੱਫ਼ਰਨਗਰ (ਯੂਪੀ) ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਅੱਠ ਪਿਸਤੌਲ ਅਤੇ 9 ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਮੁਲਜ਼ਮ ਨੂੰ ਲਾਂਡਰਾਂ-ਖਰੜ ਸੜਕ ਉੱਤੇ ਪੈਂਦੇ ਪਿੰਡ ਸੰਤੇਮਾਜਰਾ ਕੋਲੋਂ ਕਾਬੂ ਕੀਤਾ ਹੈ। ਤਲਾਸ਼ੀ ਲੈਣ ’ਤੇ ਉਸ ਕੋਲੋਂ 32 ਬੋਰ ਦੇ 5 ਪਿਸਤੌਲ, 32 ਬੋਰ ਸਮੇਤ 9 ਮੈਗਜ਼ੀਨ ਅਤੇ 315 ਬੋਰ ਦੇ 3 ਦੇਸੀ ਕੱਟੇ ਬਰਾਮਦ ਕੀਤੇ ਗਏ। ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਥਾਣਾ ਸਦਰ ਖਰੜ ਵਿਖੇ ਪਰਚਾ ਦਰਜ ਕੀਤਾ ਗਿਆ ਹੈ।  

Leave a Reply

Your email address will not be published. Required fields are marked *