ਸ਼ਹਿਰੀ ਸਹਿਕਾਰੀ ਬੈਂਕਾਂ ’ਚ ਐਮਡੀ ਦਾ ਅਹੁਦਾ ਨਹੀਂ ਲੈ ਸਕਣਗੇ ਸੰਸਦ ਮੈਂਬਰ, ਵਿਧਾਇਕ

ਨਵੀਂ ਦਿੱਲੀ: ਸਿਆਸੀ ਦਖ਼ਲ ਨੂੰ ਰੋਕਣ ਲਈ ਆਰਬੀਆਈ ਨੇ ਸੰਸਦ ਮੈਂਬਰਾਂ, ਵਿਧਾਇਕਾਂ, ਨਗਰ ਨਿਗਮਾਂ ਦੇ ਮੈਂਬਰਾਂ ਤੇ ਸਥਾਨਕ ਸਰਕਾਰਾਂ ਦੀਆਂ ਹੋਰ ਇਕਾਈਆਂ ਦੇ ਮੈਂਬਰਾਂ ਵੱਲੋਂ ਸ਼ਹਿਰੀ ਸਹਿਕਾਰੀ ਬੈਂਕਾਂ ’ਚ ਐਮਡੀ ਜਾਂ ਕੁਲਵਕਤੀ ਡਾਇਰੈਕਟਰ ਦਾ ਅਹੁਦਾ ਲੈਣ ਉਤੇ ਰੋਕ ਲਾ ਦਿੱਤੀ ਹੈ। ਇਹ ਹਦਾਇਤਾਂ ਸਾਰੀਆਂ ਪ੍ਰਾਇਮਰੀ (ਅਰਬਨ) ਸਹਿਕਾਰੀ ਬੈਂਕਾਂ ਉਤੇ ਲਾਗੂ ਹੋਣਗੀਆਂ। ਆਰਬੀਆਈ ਨੇ ਇਸ ਤੋਂ ਪਹਿਲਾਂ 100 ਕਰੋੜ ਤੋਂ ਘੱਟ ਜਮ੍ਹਾਂ ਰਾਸ਼ੀ ਵਾਲੀਆਂ ਬੈਂਕਾਂ ਨੂੰ ਛੋਟ ਦੇ ਦਿੱਤੀ ਸੀ। ਇਨ੍ਹਾਂ ਸਹਿਕਾਰੀ ਬੈਂਕਾਂ ਨੂੰ ਐਮਡੀ ਜਾਂ ਡਾਇਰੈਕਟਰ ਲਾਉਣ ਵੇਲੇ, ਉਨ੍ਹਾਂ ਨੂੰ ਦੁਬਾਰਾ ਨਿਯੁਕਤ ਕਰਨ ਵੇਲੇ ਜਾਂ ਅਹੁਦੇ ਤੋਂ ਹਟਾਉਣ ਵੇਲੇ ਆਰਬੀਆਈ ਤੋਂ ਅਗਾਊਂ ਇਜਾਜ਼ਤ ਲੈਣ ਦੀ ਲੋੜ ਨਹੀਂ ਸੀ।

Leave a Reply

Your email address will not be published. Required fields are marked *