ਹੈਰਾਨਗੀ ਹੁੰਦੀ ਹੈ ਕਿ ਲੋਕਾਂ ਖਿਲਾਫ਼ ਅਜੇ ਵੀ ਰੱਦ ਕੀਤੇ ਆਈਟੀ ਐਕਟ ਦੀ ਧਾਰਾ 66ਏ ਤਹਿਤ ਕੇਸ ਦਰਜ ਹੁੰਦਾ ਹੈ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66ਏ ਤਹਿਤ ਲੋਕਾਂ ਖ਼ਿਲਾਫ਼ ਅਜੇ ਵੀ ਕੇਸ ਦਰਜ ਕੀਤੇ ਜਾਣ ਨੂੰ ‘ਅਜੀਬ’ ਤੇ ‘ਝਟਕਾ’ ਕਰਾਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸਿਖਰਲੀ ਅਦਾਲਤ ਨੇ ਸਾਲ 2015 ਵਿੱਚ ਆਪਣੇ ਇਕ ਫੈਸਲੇ ’ਚ ਇਸ ਧਾਰਾ ਨੂੰ ਰੱਦ ਕਰ ਦਿੱਤਾ ਸੀ। ਜਸਟਿਸ ਆਰ.ਐੱਫ.ਨਰੀਮਨ ਤੇ ਬੀ.ਆਰ.ਗਵਈ ਦੇ ਬੈਂਚ ਨੇ ਐੱਨਜੀਓ ‘ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼’ ਵੱਲੋਂ ਦਾਇਰ ਅਰਜ਼ੀ ’ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

Leave a Reply

Your email address will not be published. Required fields are marked *