ਜਲਵਾਯੂ ਸਬੰਧੀ ਖੋਜਾਂ ਲਈ ਤਿੰਨ ਵਿਗਿਆਨਕਾਂ ਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ

ਸਟੌਕਹੋਮ: ਇਸ ਸਾਲ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਲਈ ਜਪਾਨ, ਜਰਮਨੀ ਤੇ ਇਟਲੀ ਦੇ ਤਿੰਨ ਵਿਗਿਆਨਕਾਂ ਨੂੰ ਚੁਣਿਆ ਗਿਆ ਹੈ। ਸਿਊਕੋਰੋ ਮਨਾਬੇ 90 ਅਤੇ ਕਲੌਜ਼ ਹੈਸਲਮੈਨ ਨੂੰ ‘ਧਰਤੀ ਦੀ ਜਲਵਾਯੂ ਦੀ ਭੌਤਿਕ ਮਾਡਲਿੰਗ, ਗਲੋਬਲ ਵਾਰਮਿੰਗ ਦੇ ਪੂਰਵਅਨੁਮਾਨ ਦੀ ਪਰਿਵਰਤਨਸ਼ੀਲਤਾ ਤੇ ਪ੍ਰਮਾਣਿਕਤਾ ਨੂੰ ਮਾਪਣ’ ਦੇ ਖੇਤਰ ਵਿਚ ਉਨ੍ਹਾਂ ਦੇ ਕੰਮਾਂ ਲਈ ਚੁਣਿਆ ਗਿਆ ਹੈ। ਪੁਰਸਕਾਰ ਦੇ ਦੂਜੇ ਹਿੱਸੇ ਲਈ ਜੌਰਜੀਓ ਪਾਰਿਸੀ 73 ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ‘ਪਰਮਾਣੂ ਤੋਂ ਲੈ ਕੇ ਗ੍ਰਹਿ ਦੇ ਮਾਪਦੰਡਾਂ ਤੱਕ ਭੌਤਿਕ ਪ੍ਰਣਾਲੀਆਂ ਵਿਚ ਵਿਗਾੜ ਅਤੇ ਉਤਾਰ-ਚੜ੍ਹਾਅ ਦੀ ਪ੍ਰਕਿਰਿਆ ਲਈ ਚੁਣਿਆ ਗਿਆ ਹੈ। ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਦੇ ਸਕੱਤਰ ਜਨਰਲ ਗੋਰਨ ਹੈਨਸਨ ਨੇ ਅੱਜ ਜੇਤੂਆਂ ਦੇ ਨਾਵਾਂ ਦਾ ਐਨਾਲ ਕੀਤਾ।

Leave a Reply

Your email address will not be published. Required fields are marked *