ਅਮਰਜੀਤ ਸੋਹੀ ਬਣੇ ਐਡਮਿੰਟਨ ਦੇ ਮੇਅਰ, ਜੋਤੀ ਗੌਂਡੇਕ ਨੇ ਜਿੱਤੀ ਕੈਲਗਰੀ ਦੀ ਮੇਅਰ ਚੋਣ

ਟੋਰਾਂਟੋ : ਕੈਨੇਡਾ ਵਿਚ ਅਮਰਜੀਤ ਸੋਹੀ ਐਡਮਿੰਟਨ ਅਤੇ ਜੋਤੀ ਗੌਂਡੇਕ ਕੈਲਗਰੀ ਦੇ ਮੇਅਰ ਚੁਣੇ ਗਏ ਹਨ। ਸੋਹੀ ਅਤੇ ਜੋਤੀ ਪਹਿਲੇ ਭਾਰਤੀ ਮੂਲ ਦੇ ਆਗੂ ਹਨ ਜੋ ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰਾਂ ਦੇ ਮੇਅਰ ਚੁਣੇ ਗਏ ਹਨ। ਸੋਹੀ ਪਹਿਲੇ ਪੰਜਾਬੀ ਹਨ ਜੋ ਐਡਮਿੰਟਨ ਦਾ ਮੇਅਰ ਚੁਣੇ ਜਾਣ ਤੋ ਪਹਿਲਾਂ ਕੌਂਸਲਰ ਅਤੇ ਫੈਡਰਲ ਮੰਤਰੀ ਵੀ ਰਹਿ ਚੁੱਕੇ ਹਨ। 

ਜੋਤੀ ਗੌਂਡੇਕ ਚੁਣੀ ਗਈ ਕੈਲਗਰੀ ਦੀ ਮੇਅਰ
ਪੰਜਾਬੀ ਮੂਲ ਦੀ ਜੋਤੀ ਗੋਂਡੇਕ ਕੈਲਗਰੀ ਦੀ ਮੇਅਰ ਵਜੋਂ ਸੇਵਾ ਕਰਨ ਵਾਲੀ ਨਾ ਸਿਰਫ ਪਹਿਲੀ ਭਾਰਤੀ ਔਰਤ ਹੋਵੇਗੀ ਸਗੋਂ ਇੱਥੇ ਚੁਣੀ ਜਾਣ ਵਾਲੀ ਪਹਿਲੀ ਔਰਤ ਵੀ ਹੋਵੇਗੀ।2017 ਵਿਚ ਉਹਨਾਂ ਨੇ ਰਾਜਨੀਤੀ ਵਿਚ ਕਦਮ ਰੱਖਿਆ, ਜਦੋਂ ਉਹ ਸਿਟੀ ਕੌਂਸਲ ਵਿੱਚ ਚਾਰ ਨਵੇਂ ਆਏ ਲੋਕਾਂ ਦੇ ਸਮੂਹ ਵਿੱਚ ਸ਼ਾਮਲ ਸੀ।ਜਿੱਤ ਮਗਰੋਂ ਜੋਤੀ ਨੇ ਟਵੀਟ ਕਰ ਕੇ ਕੈਲਗਰੀ ਵਸਨੀਕਾਂ ਦਾ ਧੰਨਵਾਦ ਕੀਤਾ ਹੈ।  
ਗੌਂਡੇਕ ਦਾ ਜਨਮ ਯੂਕੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਛੋਟੀ ਸੀ, ਉਦੋਂ ਪਰਿਵਾਰ ਸਮੇਤ ਕੈਨੇਡਾ ਆ ਗਈ ਅਤੇ ਇੱਥੇ ਉਹ ਮੈਨੀਟੋਬਾ ਵਿੱਚ ਸੈਟਲ ਹੋ ਗਈ। ਬਾਅਦ ਵਿੱਚ ਉਹ ਆਪਣੇ ਪਤੀ ਦੇ ਨਾਲ ਕੈਲਗਰੀ ਚਲੀ ਗਈ, ਜਿੱਥੇ ਉਹਨਾਂ ਨੇ ਮਾਰਕੀਟਿੰਗ ਵਿੱਚ ਕੰਮ ਕੀਤਾ, ਇੱਕ ਸਲਾਹਕਾਰ ਫਰਮ ਚਲਾਈ ਅਤੇ ਯੂਨੀਵਰਸਿਟੀ ਆਫ਼ ਕੈਲਗਰੀ ਦੇ ਵੈਸਟਮੈਨ ਸੈਂਟਰ ਫਾਰ ਰੀਅਲ ਅਸਟੇਟ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ। ਉਹਨਾਂ ਨੇ ਸ਼ਹਿਰੀ ਸਮਾਜ ਸ਼ਾਸਤਰ ਵਿੱਚ ਪੀਐਚਡੀ ਕੀਤੀ ਹੈ ਅਤੇ ਅਹੁਦੇ ਲਈ ਚੋਣ ਲੜਨ ਤੋਂ ਪਹਿਲਾਂ ਕੈਲਗਰੀ ਯੋਜਨਾ ਕਮਿਸ਼ਨ ਵਿੱਚ ਬੈਠੀ ਸੀ।

Leave a Reply

Your email address will not be published. Required fields are marked *