ਦੁਨੀਆ ਦੇ ਪਹਿਲੇ ‘ਟ੍ਰਿਲੀਨੀਅਰ’ ਬਣ ਸਕਦੇ ਹਨ ਟੈਸਲਾ ਦੇ ਮਾਲਕ ਐਲਨ ਮਸਕ : ਰਿਪੋਰਟ

ਨਿਊਯਾਰਕ-ਟੈਸਲਾ ਦੇ ਕੋ-ਫਾਊਂਡਰ ਅਤੇ ਬਿਲੀਨੀਅਰ ਏਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਪਹਿਲੇ ਹੀ ਬਣ ਚੁੱਕੇ ਹਨ ਪਰ ਹੁਣ ਦੁਨੀਆ ਦੇ ਪਹਿਲੇ ਟ੍ਰਿਲੀਨੀਅਰ ਬਣਨ ਵੱਲ ਤੇਜ਼ੀ ਨਾਲ ਕਦਮ ਵਧਾ ਰਹੇ ਹਨ। ਮਾਰਗਨ ਸਟੇਨਲੀ ਦੇ ਮਾਹਿਰਾਂ ਨੇ ਅਨੁਮਾਨ ਲਾਇਆ ਹੈ ਕਿ ਉਨ੍ਹਾਂ ਦੀ ਸਪੇਸਐਕਸ ਕੰਪਨੀ ਆਉਣ ਵਾਲੇ ਸਮੇਂ ‘ਚ ਵੱਡੀ ਛਾਲ ਮਾਰਨ ਵਾਲੀ ਹੈ।

ਮਾਰਗਨ ਸਟੇਨਲੀ ਦੇ ਏਡਮ ਜੋਨਾਸ ਨੇ ‘ਸਪੇਸਐਕਸ ਏਸਕੇਪ ਵੋਲੋਸਿਟੀ’ ਨਾਂ ਇਕ ਨੋਟ ‘ਚ ਲਿਖਿਆ ਕਿ ਇਕ ਪ੍ਰਾਈਵੇਟ ਸਪੇਸ ਐਕਸਪਲੋਰੇਸ਼ਨ ਕੰਪਨੀ ਉਨ੍ਹਾਂ ਦੇ ਰਾਕਟ, ਲਾਂਚ ਵ੍ਹੀਕਲ ਅਤੇ ਸਹਾਇਕ ਬੁਨਿਆਦੀ ਢਾਂਚੇ ਤੋਂ ਕਿਸੇ ਵੀ ਪੱਖਪਾਤ ਨੂੰ ਚੁਣੌਤੀ ਦੇ ਰਹੀ ਹੈ। ਸਪੇਸਐਕਸ ਗਤੀ ਨਾਲ ਵੀ ਤੇਜ਼ ਹੈ ਅਤੇ ਉਨ੍ਹਾਂ ਨੂੰ ਫੜ੍ਹਨਾ ਅੰਸਭਵ ਹੈ। ਬਲੂਮਰਗ ਬਿਲੀਨੀਅਰਸ ਇੰਡੈਕਸ ਮੁਤਾਬਕ ਸਪੇਸਐਕਸ ਮੌਜੂਦਾ ਸਮੇਂ ‘ਚ ਮਸਕ ਦੀ 241.4 ਬਿਲੀਅਨ ਡਾਲਰ ਦੀ ਕੁੱਲ ਨੈੱਟਵਰਥ ਦਾ 17 ਫੀਸਦੀ ਤੋਂ ਵੀ ਘੱਟ ਹਿੱਸਾ ਹੈ ਅਤੇ ਇਸ ਮਹੀਨੇ ਸ਼ੇਅਰਾਂ ‘ਚ ਉਛਾਲ ਤੋਂ ਬਾਅਦ ਕੰਪਨੀ ਦੀ ਵੈਲਿਊ 100 ਬਿਲੀਅਨ ਡਾਲਰ ਹੋ ਚੁੱਕੀ ਹੈ।

ਸਪੇਸਐਕਸ ਲਈ 200 ਅਰਬ ਡਾਲਰ ਦਾ ਬੁਲ-ਕੇਸ ਵੈਲਿਊਏਸ਼ਨ ਰੱਖਣ ਵਾਲੇ ਜੋਨਾਸ ਨੇ ਲਿਖਿਆ ਕਿ ਉਹ ਸਪੇਸਐਕਸ ਨੂੰ ਕਈ ਕੰਪਨੀਆਂ ਦਾ ਸਮੂਹ ਮੰਨਦੇ ਹਨ। ਇਸ ‘ਚ ਪੁਲਾੜ ਸਰੰਚਨਾ, ਪ੍ਰਿਥਵੀ ਅਵਲੋਕਨ, ਡੂੰਘੀ ਪੁਲਾੜ ਖੋਜ ਅਤੇ ਹੋਰ ਬਿਜ਼ਨੈੱਸ ਸ਼ਾਮਲ ਹਨ। ਇਸ ਦੇ ਸਟਾਰਲਿੰਕ ਸੈਟੇਲਾਈਟ ਕਮਿਊਨੀਕੇਸ਼ਨ ਬਿਜ਼ਨੈੱਸ ਨੇ ਤਾਂ ਪੂਰੀ ਕੰਪਨੀ ‘ਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ।

Leave a Reply

Your email address will not be published. Required fields are marked *