8 ਨਵੰਬਰ ਤੋਂ ਭਾਰਤੀ ਕਰ ਸਕਣਗੇ ਅਮਰੀਕਾ ਦੀ ਯਾਤਰਾ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਵਾਸ਼ਿੰਗਟਨ : ਅਮਰੀਕਾ ਪੂਰੀ ਤਰ੍ਹਾਂ ਨਾਲ ਕੋਵਿਡ-19 ਰੋਕੂ ਟੀਕਾ ਲਗਵਾਉਣ ਵਾਲੇ ਭਾਰਤੀ ਨਾਗਰਿਕਾਂ ਸਮੇਤ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ 8 ਨਵੰਬਰ ਤੋਂ ਸਾਰੀਆਂ ਪਾਬੰਦੀਆਂ ਹਟਾ ਲਵੇਗਾ ਪਰ ਯਾਤਰੀਆਂ ਨੂੰ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਨਾ ਹੋਣ ਦਾ ਸਬੂਤ ਦਿਖਾਉਣਾ ਹੋਵੇਗਾ। ਵ੍ਹਾਈਟ ਹਾਊਸ ਨੇ ਇਹ ਐਲਾਨ ਕੀਤਾ ਹੈ। ਸੋਮਵਾਰ ਨੂੰ ਜਾਰੀ ਤਾਜ਼ਾ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿਚ ਜਾਂਚ ਦੇ ਬਾਰੇ ਵਿਚ ਨਵੇਂ ਪ੍ਰੋਟੋਕਾਲ ਵੀ ਸ਼ਾਮਲ ਹਨ। ਸੁਰੱਖਿਆ ਮਜ਼ਬੂਤ ਕਰਨ ਲਈ ਟੀਕਾ ਨਾ ਲਗਵਾਉਣ ਵਾਲੇ ਯਾਤਰੀ ਭਾਵੇਂ ਅਮਰੀਕੀ ਨਾਗਰਿਕ, ਕਾਨੂੰਨੀ ਸਥਾਈ ਨਿਵਾਸੀ (ਐਲ.ਪੀ.ਆਰ.) ਹੋਣ ਜਾਂ ਬਿਨਾਂ ਟੀਕਾ ਲਗਵਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਛੋਟੀ ਸੰਖਿਆ ਵਾਲੇ ਲੋਕ ਹੋਣ, ਉਨ੍ਹਾਂ ਨੂੰ ਪ੍ਰਸਥਾਨ ਕਰਨ ਦੇ ਇਕ ਦਿਨ ਦੇ ਅੰਦਰ ਜਾਂਚ ਕਰਾਉਣੀ ਹੋਵੇਗੀ।

ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਇਸ ਨਵੀਂ ਅੰਤਰਰਾਸ਼ਟਰੀ ਹਵਾਈ ਯਾਤਰਾ ਵਿਵਸਥਾ ਤਹਿਤ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਜ਼ਰੂਰਤ ਹੈ। ਨਵੀਂ ਵਿਵਸਥਾ ਵਿਚ ਜਾਂਚ ਦੀ ਜ਼ਰੂਰਤ ਹੋਣੀ, ਸੰਪਕਰ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਦੀ ਪ੍ਰਣਾਲੀ ਮਜ਼ਬੂਤ ਹੋਣ ਦੇ ਨਾਲ ਹੀ ਮਾਸਕ ਲਗਾਉਣਾ ਵੀ ਸ਼ਾਮਲ ਹੈ। ਦੇਸ਼ ਵਿਚ ਅਮਰੀਕੀਆਂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ ਦੀ ਸੁਰੱਖਿਆ ਵਧਾਉਣ ਲਈ ਵਿਗਿਆਨ ਅਤੇ ਜਨ ਸਿਹਤ ’ਤੇ ਆਧਾਰਿਤ ਸਖ਼ਤ ਸੁਰੱਖਿਆ ਨਿਯਮ ਹਨ।’ ਅਧਿਕਾਰੀ ਨੇ ਦੱਸਿਆ ਕਿ 8 ਨਵੰਬਰ ਤੋਂ ਗੈਰ ਨਾਗਰਿਕ, ਗੈਰ ਪ੍ਰਵਾਸੀ ਹਵਾਈ ਯਾਤਰੀਆਂ ਨੂੰ ਅਮਰੀਕਾ ਆਉਣ ਲਈ ਟੀਕੇ ਦੀ ਪੂਰੀ ਖ਼ੁਰਾਕ ਲੈਣੀ ਹੋਵੇਗੀ ਅਤੇ ਅਮਰੀਕਾ ਆਉਣ ਵਾਲੇ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਕੋਵਿਡ-19 ਟੀਕਾਕਰਨ ਦਾ ਸਬੂਤ ਦੇਣਾ ਹੋਵੇਗਾ। ਇਸ ਦੇ ਨਾਲ ਹੀ ਅਮਰੀਕਾ ਸਾਰੇ ਦੇਸ਼ਾਂ ਅਤੇ ਖੇਤਰਾਂ ਲਈ ਸਾਰੀਆਂ ਯਾਤਰਾ ਪਾਬੰਦੀਆਂ ਨੂੰ ਹਟਾ ਦੇਵੇਗਾ।

ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਬਾਈਡੇਨ ਪ੍ਰਸ਼ਾਸਨ ਇਹ ਯਕੀਨੀ ਕਰਨ ਲਈ ਏਅਰਲਾਈਨਾਂ ਨਾਲ ਮਿਲ ਕੇ ਕੰਮ ਕਰੇਗਾ ਕਿ ਇਸ ਨਵੀਂ ਵਿਵਸਥਾ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਜਾਏ। ਵਿਦੇਸ਼ੀ ਨਾਗਰਿਕਾਂ ਦੀ ਯਾਤਰਾ ਲਈ ਟੀਕਾਕਰਨ ਦੀ ਜ਼ਰੂਰਤ ਨੂੰ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ। 2 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਪ੍ਰਸਥਾਨ ਤੋਂ ਪਹਿਲਾਂ ਜਾਂਚ ਕਰਾਉਣੀ ਹੋਵੇਗੀ। ਵ੍ਹਾਈਟ ਹਾਊਸ ਨੇ ਕਿਹਾ ਕਿ ਜੇਕਰ ਕੋਈ ਬੱਚਾ ਟੀਕੇ ਦੀ ਪੂਰੀ ਤਰ੍ਹਾਂ ਖ਼ੁਰਾਕ ਲੈ ਚੁੱਕੇ ਬਾਲਗ ਨਾਲ ਯਾਤਰਾ ਕਰ ਰਿਹਾ ਹੈ ਤਾਂ ਉਹ ਪ੍ਰਸਥਾਨ ਤੋਂ 3 ਦਿਨ ਪਹਿਲਾਂ ਜਾਂਚ ਕਰਵਾ ਸਕਦਾ ਹੈ। ਜੇਕਰ ਟੀਕੇ ਦੀ ਖ਼ੁਰਾਕ ਨਾ ਲੈਣ ਵਾਲਾ ਬੱਚਾ ਇਕੱਲਾ ਜਾਂ ਟੀਕਾ ਨਾ ਲਗਵਾਉਣ ਵਾਲੇ ਬਾਲਗ ਨਾਲ ਯਾਤਰਾ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਪ੍ਰਸਥਾਨ ਦੇ ਇਕ ਦਿਨ ਦੇ ਅੰਦਰ ਜਾਂਚ ਕਰਾਉਣੀ ਹੋਵੇਗੀ।

Leave a Reply

Your email address will not be published. Required fields are marked *