ਕਸ਼ਮੀਰ ’ਚ NIA ਨੇ ਵੱਖ-ਵੱਖ ਥਾਂਵਾਂ ’ਤੇ ਕੀਤੀ ਛਾਪੇਮਾਰੀ

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਕਸ਼ਮੀਰ ’ਚ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ (ਜੇ.ਈ.ਆਈ.) ਦੇ ਮੈਂਬਰਾਂ ਵਲੋਂ ਅੱਤਵਾਦੀ ਗਤੀਵਿਧੀਆਂ ਸਹਿਯੋਗ ਅਤੇ ਫੰਡਿੰਗ ਦੇ ਮਾਮਲੇ ’ਚ ਕਈ ਥਾਂਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀ ਨੇ ਦੱਸਿਆ ਕਿ ਐੱਨ.ਆਈ.ਏ. ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਇਕੱਠੇ ਛਾਪੇਮਾਰੀ ਕਰ ਰਹੀ ਹੈ।

ਉਨ੍ਹਾਂ ਕਿਹਾ,‘‘ਆਰਸੀ-3/2021 ਦੇ ਮਾਮਲਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।’’ ਅਗਸਤ ’ਚ ਐੱਨ.ਆਈ.ਏ. ਨੇ ਕਸ਼ਮੀਰ ’ਚ ਜਮਾਤ ਵਿਰੁੱਧ ਇਕ ਵੱਡੀ ਕਾਰਵਾਈ ਕੀਤੀ। ਫਰਵਰੀ 2019 ’ਚ ਗ੍ਰਹਿ ਮੰਤਰਾਲਾ ਨੇ ਜਮਾਤ ’ਤੇ 5 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਪਾਬੰਦੀ ਲਗਾਉਣ ਦੇ ਤੁਰੰਤ ਬਾਅਦ ਜਮਾਤ ਦੇ ਕਈ ਨੇਤਾਵਾਂ ’ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Leave a Reply

Your email address will not be published. Required fields are marked *