ਉੱਘੇ ਕਾਰੋਬਾਰੀ ਵਿਵੇਕ ਚੱਢਾ ਦੀ ਮੌਤ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਲੰਡਨ : ਮਲਟੀ ਮਿਲੀਅਨ ਡਾਲਰ ਨਾਈਨ ਗਰੁੱਪ ਦੇ ਪ੍ਰਮੁੱਖ 33 ਸਾਲਾ ਨੌਜਵਾਨ ਹੋਟਲ ਕਾਰੋਬਾਰੀ ਵਿਵੇਕ ਚੱਢਾ ਦਾ ਲੰਡਨ ਵਿਚ ਇਕ ਪਾਰਟੀ ਨਾਈਟ ਦੇ ਕੁਝ ਘੰਟੇ ਬਾਅਦ ਮੌਤ ਹੋ ਗਈ। ਕੁਝ ਹਫਤੇ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਡ੍ਰੀਮ ਵੁਮੈਨ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੂੰ ਗ੍ਰੇਟ ਬ੍ਰਿਟੇਨ ਵਿਚ ਇਕ ਅਹਿਮ ਉੱਦਮੀ ਹੋਣ ਦਾ ਮਾਣ ਹਾਸਲ ਸੀ। ਬ੍ਰਿਟਿਸ਼ ਮੀਡੀਆ ਦੀ ਰਿਪੋਰਟਸ ਵਿਚ ਉਨ੍ਹਾਂ ਦੀ ਮੌਤ ਨੂੰ ਬਹੁਤ ਦੀ ਦੁਖਦ ਦੱਸਿਆ ਗਿਆ।

PunjabKesari

ਮੌਤ ਦੇ ਕਾਰਨ ਅਜੇ ਸਪਸ਼ਟ ਨਹੀਂ
ਜਾਣਕਾਰੀ ਮੁਤਾਬਕ ਨਾਈਟ ਪਾਰਟੀ ਤੋਂ ਬਾਅਦ ਉਹ ਆਪਣੇ ਘਰ ਨਹੀਂ ਪਹੁੰਚੇ ਸਨ ਅਤੇ ਪਾਰਟੀ ਦੇ ਕੁਝ ਘੰਟੇ ਬਾਅਦ ਮ੍ਰਿਤਕ ਪਾਏ ਗਏ ਸਨ। ਇਕ ਰਾਤ ਪਹਿਲਾਂ ਉਨ੍ਹਾਂ ਨੇ ਇਕ ਪਾਸ਼ ਨਾਈਟ ਕਲੱਬ ਵਿਚ ਪਾਰਟੀ ਕੀਤੀ ਸੀ। ਮੌਤ ਦੇ ਕਾਰਨ ਅਜੇ ਸਪਸ਼ਟ ਨਹੀਂ ਹੋ ਸਕੇ ਹਨ। ਉਨ੍ਹਾਂ ਦੀ ਲਾਸ਼ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ। ਉਨ੍ਹਾਂ ਦੇ ਨੇੜੇ-ਤੇੜੇ ਦੇ ਲੋਕ ਫਿਲਹਾਲ ਇਸਨੂੰ ਕੁਦਰਤੀ ਮੌਤ ਮੰਨ ਰਹੇ ਹਨ। ਚੱਢਾ ਦੀ ਪਤਨੀ ਸਤੁਤਿ ਚੱਢਾ (29) ਦੀ ਦੁਨੀਆ ਵਿਚ ਹਨੇਰਾ ਛਾ ਗਿਆ ਹੈ। ਇਸ ਜੋੜੇ ਨੇ ਦੋ ਮਹੀਨੇ ਪਹਿਲਾਂ ਹੀ ਆਪਣੇ ਗਲੈਮਰਸ ਵਿਆਹ ਦਾ ਜਸ਼ਨ ਮਨਾਇਆ ਸੀ।

ਯੂ. ਕੇ. ’ਚ ਨਾਈਨ ਗਰੁੱਪ ਦੇ 18 ਹੋਟਲ
ਉਹ ਅਜੇ ਵੀ ਸਦਮੇ ਵਿਚ ਹੈ। ਸਤੁਤਿ ਚੱਢਾ ਨੇ ਕਿਹਾ ਕਿ ਹੁਣ ਮੈਨੂੰ ਆਪਣੀ ਜ਼ਿੰਦਗੀ ਦੇ ਪਿਆਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੱਢਾ ਮਲਟੀ ਮਿਲੀਅਨ ਡਾਲਰ ਨਾਈਨ ਗਰੁੱਪ ਦੇ ਮਾਲਕ ਸਨ। ਇਹ ਇਕ ਅਜਿਹੀ ਕੰਪਨੀ ਹੈ ਜਿਸਦੇ ਕੋਲ ਯੂ. ਕੇ. ਵਿਚ 18 ਹੋਟਲ ਹਨ ਅਤੇ ਇਨ੍ਹਾਂ ਵਿਚ 800 ਤੋਂ ਜ਼ਿਆਦਾ ਲੋਕ ਕੰਮ ਕਰਦੇ ਨ। 2012 ਵਿਚ ਉਨ੍ਹਾਂ ਨੇ ਆਪਣੇ ਪਿਤਾ ਨਾਲ ਸਮਰਾਜ ਦੀ ਸਥਾਪਨਾ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਕਾਰੋਬਾਰ ਬ੍ਰਿਟੇਨ ਦੇ ਕਈ ਹਿੱਸਿਆਂ ਵਿਚ ਫੈਲਦਾ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਸਿਆਸਤਾਂ ਨਾਲ ਵੀ ਉਨ੍ਹਾਂ ਦੇ ਗੂੜੇ ਸਬੰਧ ਸਨ। 

Leave a Reply

Your email address will not be published. Required fields are marked *